ਗੁਰਦਾਸਪੁਰ (ਵਿਨੋਦ) : 20 ਏਅਰ ਟਿਕਟਾਂ ਜਾਰੀ ਕਰਕੇ ਫਿਰ ਟਿਕਟਾਂ ਕੈਂਸਲ ਕਰਵਾ ਕੇ 20 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ ਥਾਣਾ ਸਿਟੀ ਗੁਰਦਾਸਪੁਰ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਹਰਮੇਸ਼ ਕੁਮਾਰ ਨੇ ਦੱਸਿਆ ਕਿ ਹਰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਕਾਨ ਨੰਬਰ 8 ਝੂਲਣਾ ਮਹਿਲ ਇਨਕਲੇਵ ਗੁਰਦਾਸਪੁਰ ਨੇ ਐੱਸ.ਪੀ ਇਨਵੈਸਟੀਗੇਸ਼ਨ ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ ਕਿ ਦੋਸ਼ੀ ਰਵਿੰਦਰ ਕੁਮਾਰ ਪੁੱਤਰ ਦੇਸ ਰਾਜ, ਵਿਕੇਸ ਕੁਮਾਰ ਪੁੱਤਰ ਬੂਆ ਦਿੱਤਾ ਵਾਸੀਆਨ ਸ਼ੇਰੀ ਮੁਨੀ ਥਾਣਾ ਬਿਲਾਵਰ ਜ਼ਿਲ੍ਹਾ ਕਠੂਆ ਜੰਮੂ ਕਸ਼ਮੀਰ ਨੇ ਇਕ ਸਾਜ਼ਿਸ਼ ਤਹਿਤ 20 ਏਅਰ ਟਿਕਟਾਂ ਜਾਰੀ ਕਰਕੇ ਫਿਰ ਇਹ ਟਿਕਟਾਂ ਕੈਂਸਲ ਕਰਵਾ ਕੇ ਵਿਸ਼ਵਾਸਘਾਤ ਕਰਕੇ ਉਸ ਨਾਲ 20 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉਪ ਕਪਤਾਨ ਪੁਲਸ ਇਨਵੈਸਟੀਗੇਸ਼ਨ ਗੁਰਦਾਸਪੁਰ ਵੱਲੋਂ ਕਰਨ ਤੋਂ ਬਾਅਦ ਦੋਸ਼ੀ ਪਾਏ ਗਏ ਉਕਤ ਦੋਵਾਂ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੀਵਾਲੀ ਤੋਂ ਪਹਿਲਾਂ ਪੰਜਾਬ 'ਚ ਵੱਡਾ ਹਾਦਸਾ, ਅਧਿਆਪਕਾ ਸਣੇ ਤਿੰਨ ਦੀ ਮੌਤ
NEXT STORY