ਬਟਾਲਾ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ) : ਐਕਸਾਈਜ਼ ਵਿਭਾਗ, ਆਰ. ਕੇ. ਇੰਟਰਪ੍ਰਾਈਜ਼ਿਜ਼ ਤੇ ਪੁਲਸ ਦੀ ਰੇਡ ਟੀਮ ਵੱਲੋਂ ਸਰਕਲ ਕਾਹਨੂੰਵਾਨ ਦੇ ਪਿੰਡਾਂ ’ਚ ਚਲਾਈ ਜਾ ਰਹੀ ਸਰਚ ਮੁਹਿੰਮ ਦੌਰਾਨ 150 ਲਿਟਰ ਲਾਹਣ ਬਰਾਮਦ ਕੀਤੀ ਗਈ। ਆਰ. ਕੇ. ਇੰਟਰਪ੍ਰਾਈਜ਼ਿਜ਼ ਦੇ ਮੁੱਖ ਪ੍ਰਬੰਧਕ ਰਾਹੁਲ ਭੱਲਾ, ਜੀ. ਐੱਮ. ਗੁਰਪ੍ਰੀਤ ਗੋਪੀ ਉੱਪਲ ਤੇ ਇੰਚਾਰਜ ਸੌਰਵ ਤੁਲੀ ਨੇ ਦੱਸਿਆ ਕਿ ਐਕਸਾਈਜ਼ ਈ. ਟੀ. ਓ. ਹੇਮੰਤ ਸ਼ਰਮਾ, ਐਕਸਾਈਜ਼ ਇੰਸਪੈਕਟਰ ਪੰਕਜ ਮਲਹੋਤਰਾ, ਐਕਸਾਈਜ਼ ਇੰਸਪੈਕਟਰ ਬਿਕਰਮਜੀਤ ਸਿੰਘ ਭੁੱਲਰ, ਏ. ਐੱਸ. ਆਈ. ਸਰੂਪ ਸਿੰਘ, ਸਰਕਲ ਇੰਚਾਰਜ ਸੋਨੂੰ ਅਠਵਾਲ, ਹੌਲਦਾਰ ਗਗਨ, ਹੌਲਦਾਰ ਨਰਿੰਦਰ, ਬੂਟਾ ਸਿੰਘ ਚਾਹਲ ’ਤੇ ਆਧਾਰਿਤ ਰੇਡ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਕਾਲਾ ਬਾਲਾ ਨੇੜਿਓਂ ਨਹਿਰ ਕਿਨਾਰੇ ਝਾੜੀਆਂ ’ਚ ਲੁਕਾ ਕੇ ਰੱਖੀ ਹੋਈ 1 ਸਿਲਵਰ ਕੰਟੇਨਰ ਤੇ 2 ਪਲਾਸਟਿਕ ਬਾਲਟੀਆਂ ’ਚ 150 ਲੀਟਰ ਲਾਹਣ ਬਰਾਮਦ ਕੀਤੀ ਗਈ। ਇਸ ਮੌਕੇ ਮਨਪ੍ਰੀਤ ਮੰਨਾ, ਹਰਿੰਦਰ ਸਿੰਘ ਹਿੰਦਾ, ਹਰੂਵਾਲ, ਹਰਦੇਵ ਦੇਬਾ, ਹੈਪੀ, ਬਿੱਲਾ, ਜੋਗਾ ਆਦਿ ਹਾਜ਼ਰ ਸਨ।
ਪ੍ਰਿਅੰਕਾ ਗਾਂਧੀ ਖ਼ਿਲਾਫ਼ ਭਾਜਪਾ ਆਗੂ ਵੱਲੋਂ ਕੀਤੀਆਂ ਵਿਵਾਦਤ ਟਿੱਪਣੀਆਂ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ: ਰੰਧਾਵਾ
NEXT STORY