ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)- ਰੇਲਵੇ ਫਲਾਈਓਵਰ ਬ੍ਰਿਜ ਟਾਂਡਾ ਨੇੜੇ ਦੁਕਾਨਾਂ ਦੇ ਸਾਹਮਣਿਓਂ ਪੁਲਸ ਨੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ। ਜਿਸ ਦੀ ਫਿਲਹਾਲ ਕੋਈ ਪਛਾਣ ਨਹੀਂ ਹੋ ਸਕੀ ਹੈ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਟਾਂਡਾ ਪੁਲਸ ਦੇ ਥਾਣੇਦਾਰ ਜਗਦੀਪ ਸਿੰਘ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸ਼ਨਾਖ਼ਤ ਲਈ 72 ਘੰਟਿਆਂ ਲਈ ਮੋਰਚਰੀ ਵਿਚ ਰਖਵਾਇਆ ਹੈ। ਉਨ੍ਹਾਂ ਦੱਸਿਆ ਕਿ ਇਸ 55 ਤੋਂ 60 ਵਰ੍ਹਿਆਂ ਦੇ ਮ੍ਰਿਤਕ ਵਿਅਕਤੀ ਦੀ ਪਛਾਣ ਕਰਵਾਉਣ ਦੇ ਉੱਦਮ ਕੀਤੇ ਜਾ ਰਹੇ ਹਨ। ਪੁਲਸ ਨੇ 208 ਬੀ. ਐੱਨ. ਐੱਸ. ਦੀ ਕਾਰਵਾਈ ਕੀਤੀ ਹੈ। ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਲੱਗੇਗਾ। ਸਥਾਨਕ ਲੋਕਾਂ ਨੇ ਦੱਸਿਆ ਕਿ ਸਾਧੂ ਵੇਸ ਵਿਚ ਰਹਿਣ ਵਾਲਾ ਇਹ ਵਿਅਕਤੀ ਅਕਸਰ ਰੇਲਵੇ ਟਰੈਕ ਨੇੜੇ ਹੀ ਰਹਿੰਦਾ ਸੀ।
ਇਹ ਵੀ ਪੜ੍ਹੋ: ਜਲੰਧਰ ਤੋਂ ਦਿਲ-ਦਹਿਲਾ ਦੇਣ ਵਾਲੀ ਖ਼ਬਰ, ਪਰਿਵਾਰਕ ਝਗੜੇ ਨੇ ਲੈ ਲਈ ਮਾਸੂਮ ਦੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'2 ਬੱਚੇ ਪੈਦਾ ਕਰਨ ਦੀ ਲਿਆਂਦੀ ਜਾਵੇ ਨੀਤੀ, ਉਲੰਘਣ ਕਰਨ ਵਾਲਿਆਂ ਦੀ ਕੱਟੀ ਜਾਵੇ ਵੋਟ'
NEXT STORY