ਕਾਦੀਆਂ/ਗੁਰਦਾਸਪੁਰ (ਗੁਰਪ੍ਰੀਤ)– ਕਸਬਾ ਕਾਦੀਆਂ ਦੇ ਥਾਣਾ ਚੌਂਕ ਨੇੜੇ ਕਾਰ ਦੀ ਹਲਕੀ ਜਿਹੀ ਟੱਕਰ ਤੋਂ ਸ਼ੁਰੂ ਹੋਇਆ ਵਿਵਾਦ ਦੇਰ ਰਾਤ ਹਿੰਸਕ ਝਗੜੇ 'ਚ ਤਬਦੀਲ ਹੋ ਗਿਆ। ਜਾਣਕਾਰੀ ਅਨੁਸਾਰ ਇੱਕ ਪੁਲਸ ਮੁਲਾਜ਼ਮ ਜੋ ਕਾਦੀਆਂ ਤੋਂ ਆਪਣੇ ਪਿੰਡ ਭੈਣੀ ਬਾਂਗਰ ਜਾ ਰਿਹਾ ਸੀ, ਉਸ ਦੀ ਕਾਰ ਦੀ ਹਲਕੀ ਟੱਕਰ ਪਿੰਡ ਭੈਣੀ ਬਾਂਗਰ ਤੋਂ ਆ ਰਹੀ ਦੂਜੀ ਕਾਰ ਨਾਲ ਹੋ ਗਈ। ਦੋਵੇਂ ਧਿਰਾਂ ਵਿੱਚ ਪਹਿਲਾਂ ਗਾਲੀ-ਗਲੋਚ ਹੋਈ ਅਤੇ ਫਿਰ ਹੱਥੋਂ ਪਾਈ। ਝਗੜੇ ਦੌਰਾਨ ਦੋ ਕਾਰ ਸਵਾਰਾਂ ਵੱਲੋਂ ਪੁਲਸ ਮੁਲਾਜ਼ਮ 'ਤੇ ਬੇਸਬਾਲ ਬੈਟ ਨਾਲ ਹਮਲਾ ਕੀਤਾ ਗਿਆ, ਜਿਸ ਨਾਲ ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗ ਗਈ।
ਇਹ ਵੀ ਪੜ੍ਹੋ- ਪੰਜਾਬ: ਘਰੋਂ ਇਕੱਠਿਆਂ ਨਿਕਲੇ ਦੋ ਜਿਗਰੀ ਯਾਰਾਂ ਦੀਆਂ ਮਿਲੀਆਂ ਲਾਸ਼ਾਂ, ਦਿਲ ਦਹਿਲਾ ਦੇਵੇਗੀ ਖ਼ਬਰ
ਪੁਲਸ ਮੁਲਾਜ਼ਮ ਨੇ ਦੱਸਿਆ ਕਿ ਮੈਂ ਸਿਰਫ਼ ਕਟਿੰਗ ਕਰਾ ਕੇ ਘਰ ਵਾਪਸ ਜਾ ਰਿਹਾ ਸੀ, ਤਾਂ ਰਸਤੇ ਵਿੱਚ ਦੂਜੀ ਕਾਰ ਨਾਲ ਹਲਕੀ ਜਹੀ ਟੱਕਰ ਹੋਣ 'ਤੇ ਉਨ੍ਹਾਂ ਵੱਲੋਂ ਝਗੜਾ ਸ਼ੁਰੂ ਕੀਤਾ ਗਿਆ ਅਤੇ ਮੇਰੇ ਸਿਰ 'ਤੇ ਡੰਡਾ ਮਾਰ ਕੇ ਗੰਭੀਰ ਜ਼ਖ਼ਮੀ ਕੀਤਾ ਗਿਆ । ਉਨ੍ਹਾਂ ਕਿਹਾ ਮੇਰੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਦੋਸ਼ੀਆਂ 'ਤੇ ਕਾਨੂੰਨੀ ਕਾਰਵਾਈ ਹੋਵੇ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ DSP ਨੇ ਥਾਣੇ ਬਾਹਰ ਪਤਨੀ ਤੇ ਨੂੰਹ-ਪੁੱਤ ਨੂੰ ਮਾਰ 'ਤੀਆਂ ਗੋਲੀਆਂ (ਵੀਡੀਓ)
ਦੂਜੇ ਪਾਸੇ, ਪਿੰਡ ਭੈਣੀ ਬਾਂਗਰ ਦੇ ਲਖਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਹ ਆਪਣੇ ਭਨੇਵੀ ਦੇ ਵਿਆਹ ਲਈ ਸਾਮਾਨ ਲੈਣ ਆ ਰਹੇ ਸਨ। ਪੁਲਸ ਮੁਲਾਜ਼ਮ ਨੇ ਆਪਣੀ ਕਾਰ ਸਾਡੀ ਕਾਰ 'ਚ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਪੁਲਸ ਮੁਲਾਜ਼ਮ ਨੇ ਡਰਿੰਕ ਕੀਤੀ ਹੋਈ ਸੀ ਅਤੇ ਉਸ ਨੇ ਹੱਥਕੜੀ ਮਾਰ ਕੇ ਸਾਡੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਸਾਡੀ ਪੱਗ ਦੀ ਬੇਅਦਬੀ ਵੀ ਕੀਤੀ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ
ਇਸ ਮਾਮਲੇ ਬਾਰੇ ਜਦੋਂ ਥਾਣਾ ਕਾਦੀਆਂ ਦੇ ਏਐਸਆਈ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕ੍ ਝਗੜੇ ਦੌਰਾਨ ਪੁਲਸ ਮੁਲਾਜ਼ਮ ਨੂੰ ਕਾਫੀ ਸੱਟ ਲੱਗੀ ਹੈ, ਜਿਸਨੂੰ ਇਲਾਜ ਲਈ ਭੇਜਿਆ ਗਿਆ ਹੈ। ਦੋਨਾਂ ਧਿਰਾਂ ਨੂੰ ਸਵੇਰ ਦਾ ਟਾਈਮ ਦਿੱਤਾ ਗਿਆ ਹੈ, ਜਾਂਚ ਮਗਰੋਂ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
15 ਦਿਨ ਪਹਿਲਾਂ ਹੋਈ ਮੌਤ ਦੇ ਮਾਮਲੇ "ਚ ਵੱਡਾ ਖ਼ੁਲਾਸਾ, ਪਤਨੀ ਨੇ ਪ੍ਰੇਮੀ ਤੋਂ ਮਰਵਾਇਆ ਪਤੀ
NEXT STORY