ਬਟਾਲਾ/ਸ੍ਰੀ ਹਰਗੋਬਿੰਦਪੁਰ ਸਾਹਿਬ (ਬੇਰੀ, ਰਮੇਸ਼)- ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਭਾਮ ਦੇ ਦੋ ਲਾਪਤਾ ਨੌਜਵਾਨਾਂ ਦੀਆਂ ਲਾਸ਼ਾਂ ਤੀਜੇ ਦਿਨ ਰਿਆੜਕੀ ਰਜਬਾਹੇ ’ਚੋਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਲਾਪਤਾ ਹੋਏ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਤਿੰਦਰ ਸਿੰਘ ਗੋਲੋ ਪੁੱਤਰ ਲੇਟ ਲਖਵਿੰਦਰ ਸਿੰਘ ਅਤੇ ਮਲਕੀਤ ਸਿੰਘ ਸੰਨੀ ਪੁੱਤਰ ਰਾਮਪਾਲ ਸਿੰਘ ਵਾਸੀ ਭਾਮ ਬੀਤੇ ਐਤਵਾਰ ਸ਼ਾਮ ਨੂੰ ਦੋਵੇਂ ਇਕੱਠੇ ਕਿਸੇ ਕੰਮ ਲਈ ਘਰੋਂ ਚਲੇ ਗਏ ਸਨ ਜੋ ਸ਼ਾਮ ਤੱਕ ਘਰ ਵਾਪਸ ਨਹੀਂ ਪਰਤੇ ਜਿਸਦੀ ਲਿਖਤੀ ਸ਼ਿਕਾਇਤ ਪੁਲਸ ਚੌਕੀ ਹਰਚੋਵਾਲ ਦਿੱਤੀ ਗਈ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ DSP ਨੇ ਥਾਣੇ ਬਾਹਰ ਪਤਨੀ ਤੇ ਨੂੰਹ-ਪੁੱਤ ਨੂੰ ਮਾਰ 'ਤੀਆਂ ਗੋਲੀਆਂ (ਵੀਡੀਓ)
ਪਰਿਵਾਰਕ ਮੈਂਬਰਾਂ ਨੇ ਦੱਸਿਆਂ ਕਿ ਉਨ੍ਹਾਂ ਵੱਲੋਂ ਦੋਵਾਂ ਨੌਜਵਾਨਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਬੀਤੇ ਦਿਨ ਇਤਲਾਹ ਮਿਲੀ ਕਿ ਪਿੰਡ ਕੋਟਲੀ ਥਾਣਾ ਘੁਮਾਣ ਨਹਿਰ ਦੇ ਪੁਲ ਹੇਠ ਇਕ ਨੌਜਵਾਨ ਦੀ ਲਾਸ਼ ਫਸੀ ਹੋਈ ਹੈ ਜਦੋਂ ਜਾ ਕੇ ਵੇਖਿਆ ਤਾ ਉਹ ਜਤਿੰਦਰ ਸਿੰਘ ਦੀ ਲਾਸ਼ ਸੀ ਅਤੇ ਭਾਲ ਕਰਨ ’ਤੇ ਮਲਕੀਤ ਸਿੰਘ ਦੀ ਲਾਸ਼ ਪਿੰਡ ਵਿਠਵਾਂ ਨਹਿਰ ’ਚ ਮਿਲੀ ਜਿਸਦੀ ਇਤਲਾਹ ਸਬੰਧਤ ਥਾਣਿਆਂ ਵਿਚ ਦਿੱਤੀ ਗਈ। ਪਰਿਵਾਰ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਥਾਣਾ ਘੁਮਾਣ ਅਤੇ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ 174 ਦੀ ਕਾਰਵਾਈ ਕਰ ਕੇ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਗਈਆਂ।
ਇਹ ਵੀ ਪੜ੍ਹੋ- ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ: ਵਹੁਟੀ ਨੇ ਆਸ਼ਿਕ ਪਿੱਛੇ ਮਾਰ ਛੱਡਿਆ ਘਰਵਾਲਾ! ਭੂਆ ਦੇ ਮੁੰਡੇ ਨਾਲ ਹੀ...
NEXT STORY