ਗੁਰਦਾਸਪੁਰ (ਹਰਮਨ) : ਖੇਤੀ ’ਚ ਨਵੀਆਂ ਤਕਨੀਕਾਂ ਆਪਣਾ ਕੇ ਕੁਝ ਵੱਖਰਾ ਕਰਨ ਦਾ ਹੌਂਸਲਾ ਕਰਨ ਵਾਲੇ ਅਗਾਂਹਵਧੂ ਕਿਸਾਨਾਂ ’ਚ ਕਿਸਾਨ ਰਵੀਸ਼ੇਰ ਸਿੰਘ ਦਾ ਨਾਮ ਆਉਂਦਾ ਹੈ, ਜੋ ਆਪਣੇ ਪਿਤਾ-ਪੁਰਖੀ ਕਿਤੇ ਖੇਤੀਬਾੜੀ ਨਾਲ ਮੁੱਢ ਤੋਂ ਜੁੜਿਆ ਹੋਇਆ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਕ੍ਰਿਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਿਭਾਗ ਦੇ ਆਤਮਾ ਵਿੰਗ ਦੇ ਬੀ. ਟੀ. ਐੱਮ. ਰਾਜਪ੍ਰੀਤ ਕੌਰ ਅਤੇ ਏ. ਟੀ. ਐੱਮ. ਸਿਕੰਦਰ ਸਿੰਘ ਵੱਲੋਂ ਕਿਸਾਨਾਂ ਨਾਲ ਖ਼ਾਸ ਗੱਲਬਾਤ ਕੀਤੀ ਗਈ, ਜਿਸ ’ਚ ਇਹ ਸਾਹਮਣੇ ਆਇਆ ਕਿ ਵਾਤਾਵਰਣ ਪੱਖੀ ਨਜ਼ਰੀਆ ਹੋਣ ਕਰ ਕੇ ਉਸਨੇ ਕਦੀ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਸਗੋਂ ਖੇਤ ’ਚ ਹੀ ਮਿਲਾ ਕੇ ਵਾਤਾਵਰਣ ਸੰਭਾਲ ਲਈ ਆਪਣਾ ਫਰਜ਼ ਨਿਭਾਇਆ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ
ਉਹ ਕਣਕ-ਝੋਨੇ ਦੀ ਰਵਾਇਤੀ ਖੇਤੀ ਦੇ ਨਾਲ-ਨਾਲ ਸਬਜ਼ੀਆਂ ਜਿਵੇਂ ਕਿ ਟਮਾਟਰ, ਮਿਰਚ, ਮਟਰ ਆਦਿ ਦੀ ਕਾਸ਼ਤ ਕਰ ਕੇ ਖੇਤੀ ’ਚ ਵਿਭਿੰਨਤਾ ਲਿਆਉਣ ਵਿਚ ਹੰਭਲਾ ਮਾਰ ਰਿਹਾ ਹੈ। ਕਿਸਾਨ ਪਿਛਲੇ 6-7 ਸਾਲਾਂ ਤੋਂ ਬਲਾਕ ਖੇਤੀਬਾੜੀ ਵਿਭਾਗ ਫਤਿਹਗੜ੍ਹ ਚੂੜੀਆਂ ਨਾਲ ਜੁੜਿਆ ਹੋਇਆ ਹੈ ਅਤੇ ਇਥੋਂ ਦੇ ਮਾਹਿਰਾਂ ਤੋਂ ਨਵੀਆਂ ਤਕਨੀਕਾਂ ਦੀ ਜਾਣਕਾਰੀ ਸਮੇਂ-ਸਮੇਂ ਸਿਰ ਲੈਂਦਾ ਰਹਿੰਦਾ ਹੈ। ਅਜਿਹੀਆਂ ਨਵੀਆਂ ਤਕਨੀਕਾਂ ਦੀ ਲੜੀ ’ਚ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਧਿਆਨ ’ਚ ਰੱਖਦੇ ਹੋਏ ਰਵੀਸ਼ੇਰ ਸਿੰਘ ਨੇ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਦੀ ਤਕਨੀਕ ਦੀਆਂ ਲੀਹਾਂ ’ਤੇ ਚੱਲ ਕੇ ਇਸ ਨੂੰ ਆਪਣੇ ਖੇਤਾਂ ਵਿਚ ਸਫ਼ਲ ਬਣਾਇਆ ਹੈ। ਆਪਣੀ ਮਿਹਨਤ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਸਲਾਹ ਸਦਕਾ ਉਸਨੇ 30.5 ਕੁਇੰਟਲ ਪ੍ਰਤੀ ਏਕੜ ਦਾ ਝਾੜ ਇਸ ਤਕਨੀਕ ਨਾਲ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਪਟਵਾਰੀਆਂ ਦੇ ਕਾਰਜਕਾਲ ਸਬੰਧੀ ਪੰਜਾਬ ਸਰਕਾਰ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ
ਉਸ ਅਨੁਸਾਰ ਕੱਦੂ ਵਾਲੇ ਝੋਨੇ ਦੀ ਤਰ੍ਹਾਂ ਪਨੀਰੀ ਤਿਆਰ ਕਰ ਕੇ, ਪੁੱਟ ਕੇ ਖੇਤ ’ਚ ਲਗਾਉਣ ਅਤੇ ਇਸ ਲਈ ਲੇਬਰ ਦੀ ਲੋੜ ਹੋਣ ਵਰਗੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ, ਜਿਸ ਨਾਲ ਤਕਰੀਬਨ 5 ਹਜ਼ਾਰ ਰੁਪਏ ਪ੍ਰਤੀ ਏਕੜ ਪਿਛਲੇ ਲਾਗਤ ਦੀ ਬਚਤ ਹੁੰਦੀ ਹੈ, ਜੇਕਰ ਗੱਲ ਕਰੀਏ ਪਾਣੀ ਦੀ ਤਾਂ ਸਿੱਧੀ ਬਿਜਾਈ ਰਾਹੀਂ ਸਿੰਚਾਈਆਂ ਦੀ ਗਿਣਤੀ ਘਟਣ ਨਾਲ ਤਕਰੀਬਨ 25-30 ਫ਼ੀਸਦੀ ਤੱਕ ਪਾਣੀ ਦੀ ਬਚਤ ਹੁੰਦੀ ਹੈ। ਵਧੀਆ ਝਾੜ ਪ੍ਰਾਪਤ ਕਰਨ ਤੋਂ ਬਾਅਦ ਉਸਨੇ ਆਪਣੇ ਸਾਰੇ ਰਕਬੇ 9 ਏਕੜ ’ਚ ਝੋਨੇ ਦੀ ਕਾਸ਼ਤ ਸਿੱਧੀ ਬਿਜਾਈ ਦੇ ਤਰ-ਵੱਤਰ ਤਰੀਕੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਪੀ. ਏ. ਯੂ. ਵਲੋਂ ਸਿਫਾਰਿਸ਼ ਕਿਸਮਾਂ ਪੂਸਾ 1509 ਅਤੇ 1692 ਅਤੇ ਝੋਨੇ ਦੀ ਪੀ. ਆਰ. 126 ਦੀ ਕਾਸ਼ਤ ਸਿੱਧੀ ਬਿਜਾਈ ਰਾਹੀਂ 32 ਕੁਇੰਟਲ ਪ੍ਰਤੀ ਏਕੜ ਦਾ ਝਾੜ ਪ੍ਰਾਪਤ ਕੀਤਾ।ਰਵੀਸ਼ੇਰ ਸਿੰਘ ਨੇ ਸਿੱਧੀ ਬਿਜਾਈ ਰਾਹੀਂ ਵਧੀਆ ਝਾੜ ਲੈ ਕੇ ਹੋਰ ਕਿਸਾਨਾਂ ਨੇ ਵੀ ਉਨ੍ਹਾਂ ਵੱਲ ਦੇਖ ਕੇ ਮਨ ਬਣਾਇਆ ਹੈ, ਜਿਸ ਨੂੰ ਦੇਖ ਕੇ ਸਿੱਧੀ ਬਿਜਾਈ ਹੇਠ ਉਸਦੇ ਪਿੰਡ ’ਚ ਹੋਰ ਰਕਬਾ ਵਧਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਤੇ ਪਟਵਾਰੀਆਂ 'ਚ ਬਣੀ ਸਹਿਮਤੀ, ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰ ਸਰਕਾਰ ਨੇ ਖ਼ੁਸ਼ ਕੀਤੇ ਪਠਾਨਕੋਟ ਦੇ ਵਾਸੀ, ਚਿਰਾਂ ਤੋਂ ਲਟਕਦੀ ਮੰਗ ਨੂੰ ਪਿਆ ਬੂਰ
NEXT STORY