ਪਠਾਨਕੋਟ : ਪੰਜਾਬ ਦੇ ਜ਼ਿਲ੍ਹਿਆਂ 'ਚ ਪਾਕਿਸਤਾਨ ਵਲੋਂ ਕੀਤੇ ਜਾ ਰਹੇ ਹਮਲਿਆਂ ਨੂੰ ਭਾਰਤੀ ਫ਼ੌਜ ਵਲੋਂ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ ਪਰ ਫਿਰ ਵੀ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਠਾਨਕੋਟ 'ਚ ਲੋਕ ਬੁਰੀ ਤਰ੍ਹਾਂ ਸਹਿਮੇ ਹੋਏ ਹਨ। ਪਠਾਨਕੋਟ ਏਅਰਬੇਸ ਦੇ ਨੇੜੇ ਪਿੰਡ ਮਾਜਰਾ ਵਿਖੇ ਇਕ ਮਿਜ਼ਾਈਲ ਮਿਲੀ ਹੈ। ਇਹ ਮਿਜ਼ਾਈਲ ਰਿਹਾਇਸ਼ੀ ਇਲਾਕੇ ਦੇ ਖੇਤਾਂ 'ਚੋਂ ਮਿਲੀ ਹੈ। ਜਿੱਥੇ ਇਹ ਮਿਜ਼ਾਈਲ ਡਿੱਗੀ ਹੈ, ਉੱਥੇ ਹੀ ਜ਼ਮੀਨ 'ਤੇ ਡੂੰਘਾ ਖੱਡਾ ਪੈ ਗਿਆ।
ਇਹ ਵੀ ਪੜ੍ਹੋ : ਧਮਾਕਿਆਂ ਵਿਚਾਲੇ ਕਪੂਰਥਲਾ ਦੇ ਲੋਕਾਂ ਲਈ ਨਵੀਂ ਐਡਵਾਈਜ਼ਰੀ ਜਾਰੀ, DC ਨੇ ਕੀਤੀ ਅਪੀਲ
ਫਿਲਹਾਲ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਬਲੈਕਆਊਟ ਸਮੇਂ ਘਰਾਂ ਦੀਆਂ ਲਾਈਟਾਂ ਬੰਦ ਰੱਖਣ ਲਈ ਕਿਹਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦੁਕਾਨਾਂ ਨੂੰ ਦਿਨ ਦੇ ਸਮੇਂ ਵੀ ਬੰਦ ਕਰਵਾਇਆ ਜਾ ਰਿਹਾ ਹੈ ਅਤੇ ਦਿਨ ਵੇਲੇ ਹੋ ਰਹੇ ਧਮਾਕਿਆਂ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ।
ਇਹ ਵੀ ਪੜ੍ਹੋ : ਮਾਨਸਾ ਦੇ ਪਿੰਡ 'ਚ ਅੱਧੀ ਰਾਤੀਂ ਡਿੱਗੀ ਮਿਜ਼ਾਈਲਨੁਮਾ ਚੀਜ਼, ਪਿੰਡ ਵਾਸੀਆਂ 'ਚ ਡਰ ਦਾ ਮਾਹੌਲ
ਦੱਸਿਆ ਜਾ ਰਿਹਾ ਹੈ ਕਿਪਠਾਨਕੋਟ ਏਅਰਬੇਸ ਇਲਾਕੇ 'ਚ ਹੋ ਰਹੇ ਧਮਾਕਿਆਂ ਕਾਰਨ ਕਈ ਲੋਕਾਂ ਨੇ ਹਿਮਾਚਲ ਵੱਲ ਪਲਾਇਨ ਸ਼ੁਰੂ ਕਰ ਦਿੱਤਾ ਹੈ। ਲੋਕ ਬੱਚਿਆਂ ਅਤੇ ਬਜ਼ੁਰਗਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ 'ਚ ਲੱਗੇ ਹੋਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਸ਼ਿਆਰਪੁਰ ਦੇ ਇਸ ਪਿੰਡ 'ਚ ਹੋਇਆ ਧਮਾਕਾ! ਆਵਾਜ਼ ਸੁਣ ਸਹਿਮੇ ਲੋਕ
NEXT STORY