ਪਠਾਨਕੋਟ : ਮਾਂ ਦਾ ਕਤਲ ਕਰਨ ਤੇ ਪਤਨੀ ਨੂੰ ਜ਼ਖ਼ਮੀ ਕਰਨ ਦੇ ਮਾਮਲੇ 'ਚ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ ਪੁੱਤਰ ਸਮੇਤ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਤੇ ਚਾਰਾਂ ਨੂੰ 19-19 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਹੈ। ਇਸ ਮਾਮਲੇ 'ਚ ਸ਼ਾਮਲ ਇਕ ਹੋਰ ਮੁਲਜ਼ਮ ਦੀ ਮੌਤ ਹੋ ਚੁੱਕੀ ਹੈ। 14 ਸਤੰਬਰ 2014 ਨੂੰ ਆਪਣੀ ਭਰਜਾਈ ਨਾਲ ਸੁਜਾਨਪੁਰ ਰਹਿ ਰਹੇ ਕਰਨ ਸਿੰਘ ਨੇ ਪਿੰਡ ਫਲੌਰਾ ਦੀ ਰਹਿਣ ਵਾਲੀ 65 ਸਾਲਾ ਮਾਂ ਪੁਸ਼ਪਾ ਦੇਵੀ ਤੇ ਪਤਨੀ ਆਸ਼ਾ ਰਾਣੀ 'ਤੇ ਦਾਤਰ ਨਾਲ ਹਮਲਾ ਕੀਤਾ ਸੀ।
ਇਹ ਵੀ ਪੜ੍ਹੋ : ਕਲਯੁੱਗੀ ਪਿਓ ਨੇ ਆਪਣੀ ਨਾਬਾਲਿਗ ਧੀ ਨੂੰ ਦੋ ਮਹੀਨੇ ਤੱਕ ਬਣਾਇਆ ਹਵਸ ਦਾ ਸ਼ਿਕਾਰ, ਨਾਕੇ ਤੋਂ ਗ੍ਰਿਫ਼ਤਾਰ
ਹਮਲੇ 'ਚ ਕੰਨ ਤੇ ਉਂਗਲਾਂ ਕੱਟੀਆਂ ਗਈਆਂ ਸਨ। ਦੋਵਾਂ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਪੁਸ਼ਪਾ ਦੇਵੀ ਦੀ ਅੰਮ੍ਰਿਤਸਰ 'ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਪਤਨੀ ਆਸ਼ਾ ਰਾਣੀ ਨੇ ਸ਼ਿਕਾਇਤ ਦਿੱਤੀ ਸੀ ਕਿ ਕਰਨ ਸਿੰਘ ਸੁਜਾਨਪੁਰ 'ਚ ਭਰਜਾਈ ਨਾਲ ਵੱਖ ਰਹਿੰਦਾ ਹੈ ਤੇ ਘਰ ਆ ਕੇ ਉਸ ਦੀ ਕੁੱਟਮਾਰ ਕੀਤੀ। ਪੁਲਸ ਨੇ ਪਤਨੀ ਦੀ ਸ਼ਿਕਾਇਤ ਤੇ ਕਰਨ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਦਾਦੀ-ਪੋਤੇ ਤੋਂ 3 ਲੱਖ ਰੁਪਏ ਪਾਕਿਸਤਾਨੀ ਕਰੰਸੀ ਮਿਲਣ ’ਤੇ ਭਾਰਤੀ ਏਜੰਸੀਆਂ ਦੀ ਸਾਹਮਣੇ ਆਈ ਲਾਪਰਵਾਹੀ
NEXT STORY