ਪਠਾਨਕੋਟ(ਆਦਿਤਿਆ)- ਅੱਜ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਜਨਰਲ ਸਕੱਤਰ ਇੰਚਾਰਜ਼ ਰਾਜਸਥਾਨ ਕਾਂਗਰਸ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਜੰਮੂ ਕਸ਼ਮੀਰ ਕਾਂਗਰਸ ਪਾਰਟੀ ਦੇ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਨੇ ਦਿਵਯਾ ਜਯੋਤੀ ਜਾਗ੍ਰਿਤੀ ਸੰਸਥਾਨ ਦੁਆਰਾ ਕਲਾਨੌਰ ਸ਼ਿਵ ਮੰਦਿਰ ਵਿੱਚ ਕਰਵਾਈ ਜਾ ਰਹੀ ਭਗਵਾਨ ਸ਼ਿਵ ਕਥਾ ਵਿੱਚ ਹਾਜ਼ਰੀ ਭਰੀ ਅਤੇ ਸੰਗਤਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ।
ਇਹ ਵੀ ਪੜ੍ਹੋ- ਦੋ ਧੀਆਂ ਦੇ ਪਿਓ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਦੱਸੀ ਹੈਰਾਨ ਕਰ ਦੇਣ ਵਾਲੀ ਗੱਲ
ਇਸ ਤੋਂ ਬਾਅਦ ਰੰਧਾਵਾ ਨੇ ਪਿੰਡ ਨਬੀ ਨਗਰ ਵਿਖੇ ਪਹੁੰਚੇ ਜਿਥੇ ਗੁਰਨਾਮ ਸਿੰਘ ਦੇ ਘਰ ਜਾ ਕੇ ਜਿਥੇ ਉਹਨਾਂ ਦੇ ਪਿਛਲੇ ਦਿਨੀਂ ਆਕਾਲ ਚਲਾਣਾ ਕਰ ਗਏ ਸਤਿਕਾਰਯੋਗ ਮਾਤਾ ਜੀ ਦਾ ਅਫਸੋਸ ਪ੍ਰਗਟ ਕੀਤਾ ਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਵਿੱਚ ਜਾ ਕੇ ਆਪਣੇ ਅਜ਼ੀਜ਼ਾਂ ਨੂੰ ਮਿਲਦਿਆਂ ਪਿੰਡ ਮਾਲੋਗਿਲ ਵਿਖੇ ਪਹੁੰਚ ਕੇ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਰਪੰਚ ਇਕਬਾਲ ਸਿੰਘ ਦਾ ਪਤਾ ਲਿਆ ਤੇ ਵਾਹਿਗੁਰੂ ਜੀ ਅੱਗੇ ਉਹਨਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਵੱਡੀ ਵਾਰਦਾਤ, ਨਿਹੰਗ ਸਿੰਘ ਵੱਲੋਂ ਨੌਜਵਾਨ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਬਕਾਰੀ ਵਿਭਾਗ ਤੇ ਪੁਲਸ ਨੇ 800 ਕਿਲੋ ਲਾਹਣ ਅਤੇ 19 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ
NEXT STORY