ਸਿਰਸਾ (ਲਲਿਤ) : ਹਰਿਆਣਾ ਸਟੇਟ ਨਾਰਕੋਟਿਕ ਕੰਟਰੋਲ ਬਿਊਰੋ ਯੂਨਿਟ ਸਿਰਸਾ ਵਲੋ ਨਸ਼ਾ ਸਮਗੱਲਰਾਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਸਿਰਸਾ ਨੈਸ਼ਨਲ ਹਾਈਵੇ-9 'ਤੇ ਪਿੰਡ ਸਿੰਕਦਰਪੁਰ ਨੇੜੇ 2 ਨੌਜਵਾਨਾਂ ਨੂੰ 501 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵਾਂ ਮੁਲਜ਼ਮਾਂ ਦੀ ਪਛਾਣ ਦੀਪਕ ਪੁੱਤਰ ਬਲਵੀਰ ਸਿੰਘ ਵਾਸੀ ਤੇਗਬਹਾਦੁਰ ਕਲੋਨੀ ਤੇ ਵਿਜੈ ਪੁੱਤਰ ਦਲੀਪ ਵਾਸੀ ਜੇਜੇ ਕਲੌਨੀ ਸਿਰਸਾ ਵਜੋ ਹੋਈ ਹੈ।
ਇਹ ਵੀ ਪੜ੍ਹੋ- ਜਨਸਭਾ ਦੌਰਾਨ ਟੁੱਟ ਗਈ ਸਟੇਜ, ਕਈ ਆਗੂ ਡਿੱਗ ਕੇ ਹੋਏ ਜ਼ਖ਼ਮੀ, ਦੇਖੋ ਵੀਡੀਓ
ਦੋਵੇਂ ਹੀ ਮੁਲਜ਼ਮ ਹੈਰੋਇਨ ਸਮੱਗਲਿੰਗ ਕਰਦੇ ਹਨ। ਡੀ.ਐੱਸ.ਪੀ. ਸਿਰਸਾ ਦਲੀਪ ਸਿੰਘ ਤੇ ਯੂਨਿਟ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਦੀ ਇਕ ਟੀਮ ਬਾਜੇਕਾਂ ਚੌਕ 'ਤੇ ਗਸ਼ਤ 'ਤੇ ਸੀ। ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਦੋ ਨੌਜਵਾਨ ਗੱਡੀ 'ਚ ਸਪਲਾਈ ਕਰਨ ਲਈ ਦਿੱਲੀ ਤੋਂ ਹੈਰੋਇਨ ਲੈ ਕੇ ਸਿਰਸਾ ਆ ਰਹੇ ਹਨ। ਪੁਲਸ ਨੇ ਇਸ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪਿੰਡ ਸਿੰਕਦਰਪੁਰ ਕੋਲ ਇਕ ਗੱਡੀ ਨੂੰ ਰੁਕਵਾਇਆ ਤੇ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ।
ਇਹ ਵੀ ਪੜ੍ਹੋ- ਲੁੱਟ ਦੀ ਵਾਰਦਾਤ ਦਾ ਜਾਇਜ਼ਾ ਲੈਣ ਗਏ ASI ਸਣੇ 3 'ਤੇ ਚੜ੍ਹੀ ਤੇਜ਼ ਰਫ਼ਤਾਰ ਇੰਡੈਵਰ, ਇਕ ਦੀ ਹੋਈ ਮੌਤ
ਤਲਾਸ਼ੀ ਦੌਰਾਨ ਇਨ੍ਹਾਂ ਦੋਵਾਂ ਕੋਲ 501 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਮੌਕੇ ਤੇ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਇਨ੍ਹਾਂ ਦੋਵਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰੇਗੀ ਤਾਂ ਕਿ ਪੁੱਛਗਿੱਛ ਕਰ ਕੇ ਸਪਲਾਇਰ ਨੈੱਟਵਰਕ ਦਾ ਪਤਾ ਲਾਇਆ ਜਾ ਸਕੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ED ਦੀ ਰਡਾਰ 'ਤੇ ਮੁੜ ਆਏ ਸਾਬਕਾ CM ਭੁਪਿੰਦਰ ਹੁੱਡਾ, 14 ਦਿਨਾਂ 'ਚ ਦੂਜੀ ਵਾਰ ਹੋਈ ਪੁੱਛਗਿੱਛ
NEXT STORY