ਦਿੱਲੀ ਦਾ ਪ੍ਰਦੂਸ਼ਣ ਖਤਰਨਾਕ ਸਤਰ 'ਤੇ ਹੈ। ਦਿੱਲੀ ਦੀ ਸਰਕਾਰ ਨੇ ਇਸ ਪ੍ਰਦੂਸ਼ਣ ਤੋਂ ਲੋਕਾਂ ਨੂੰ ਬਚਾਉਣÎ ਲਈ ਕਈ ਕਦਮ ਉਠਾਏ ਹਨ। ਸਰਕਾਰ ਨੇ ਤਿੰਨ ਦਿਨਾਂ ਲਈ ਸਕੂਲ ਵੀ ਬੰਦ ਕਰਵਾ ਦਿੱਤੇ ਹਨ। ਅੱਜ ਅਸੀਂ ਤੁਹਾਨੂੰ ਇਸ ਪ੍ਰਦੂਸ਼ਣ ਤੋਂ ਬਚਣ ਲਈ ਕੁਝ ਆਸਾਨ ਤਰੀਕੇ ਦੱਸਾਂਗੇ। ਆਓ ਜਾਣਦੇ ਹਾਂ ਇਹ ਤਰੀਕੇ।
1. ਡਾਕਟਰਾਂ ਨੇ ਕਿਹਾ ਹੈ ਕਿ ਦੌੜ ਨਾਲ ਲਗਾਓ ਅਤੇ ਨਾ ਹੀ ਕਸਰਤ ਕਰੋ। ਕਿਉਂਕਿ ਇਸ ਨਾਲ ਜ਼ਿਆਦਾ ਸਾਹ ਲੈਣ ਦੀ ਜ਼ਰੂਰਤ ਹੁੰਦੀ ਹੈ। ਪ੍ਰਦੂਸ਼ਣ ਜ਼ਿਆਦਾ ਹੋਣ ਦੇ ਕਾਰਨ ਖਤਰਾ ਹੋ ਸਕਦਾ ਹੈ।
2. ਤੁਸੀਂ ਜਿਸ ਕਮਰੇ 'ਚ ਰਹਿੰਦੇ ਹੋ ਉਸ ਕਮਰੇ 'ਚ ਪੌਦੇ ਰੱਖ ਲਓ। ਕੁਝ ਹੱਦ ਤੱਕ ਹਵਾ ਸਾਫ ਹੋ ਸਕਦੀ ਹੈ। ਜੇਕਰ ਤੁਸੀਂ ਖਰਚ ਕਰ ਸਕਦੇ ਹੋ ਤਾਂ ਏਅਰ ਪਯੂਰੀਫਾਇਰ ਖਰੀਦਣ ਦੀ ਸਲਾਹ ਦਿੱਤੀ ਜਾ ਸਕਦੀ ਹੈ।
3. ਘਰ 'ਚ ਝਾੜੂ ਨਾ ਲਗਾਓ ਸਗੋਂ ਸਫਾਈ ਕਰਨ ਲਈ ਗਿੱਲੇ ਕੱਪੜੇ ਦੇ ਪੋਛੇ ਦੀ ਵਰਤੋਂ ਕਰੋ।
4. ਅਗਰਬੱਤੀ ਨਾ ਜਲਾਓ ਜਾਂ ਕੁਝ ਅਜਿਹਾ ਕੰਮ ਨਾ ਕਰੋ ਜਿਸ ਨਾਲ ਧੂੰਆਂ ਨਿਕਲਦਾ ਹੋਵੇ। ਘਰ 'ਚ ਅਗਰਬੱਤੀ ਜਲਾਉਣ ਨਾਲ ਪੈਦਾ ਹੋਣ ਵਾਲਾ ਧੁੰਆਂ ਪ੍ਰਦੂਸ਼ਣ ਨੂੰ ਹੋਰ ਖਤਰਨਾਕ ਬਣਾ ਸਕਦਾ ਹੈ।
5. ਘਰ 'ਚੋ ਜਦੋਂ ਵੀ ਬਾਹਰ ਨਿਕਲੋ ਮਾਸਕ ਪਹਿਣ ਕੇ ਨਿਕਲੋ। ਬੱਚਿਆਂ ਅਤੇ ਬਜ਼ੁਰਗਾਂ ਨੂੰ ਬਾਹਰ ਦੀ ਹਵਾ ਤੋਂ ਬਚਾਓ।
ਅਸਥਮਾ ਹੋਣ ਤੇ ਬੱਚਿਆਂ ਦੀ ਇਸ ਤਰ੍ਹਾਂ ਕਰੋ ਦੇਖਭਾਲ
NEXT STORY