ਹੈਲਥ ਡੈਸਕ - ਪੇਟ ਨਾਲ ਸਬੰਧਤ ਸਮੱਸਿਆਵਾਂ ਬਹੁਤ ਆਮ ਹੋ ਗਈਆਂ ਹਨ। ਕਬਜ਼, ਗੈਸ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਹਰ ਦੂਜੇ ਵਿਅਕਤੀ ਨੂੰ ਪਰੇਸ਼ਾਨ ਕਰ ਰਹੀਆਂ ਹਨ। ਖਾਣ-ਪੀਣ ਦੀਆਂ ਬਦਲਦੀਆਂ ਆਦਤਾਂ ਅਤੇ ਜੀਵਨ ਸ਼ੈਲੀ ਦੇ ਕਾਰਨ, ਪੇਟ ਸਾਫ਼ ਨਾ ਹੋਣਾ ਇਕ ਆਮ ਸਮੱਸਿਆ ਬਣ ਗਈ ਹੈ, ਜੋ ਜ਼ਿਆਦਾਤਰ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ, ਲੋਕ ਵੱਖ-ਵੱਖ ਹੱਲ ਅਜ਼ਮਾਉਂਦੇ ਹਨ ਪਰ ਕਈ ਵਾਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲਦੀ। ਜੇਕਰ ਤੁਸੀਂ ਵੀ ਪੇਟ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਤਾਂ ਇਹ ਲੇਖ ਤੁਹਾਡੇ ਲਈ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹਾ ਆਸਾਨ ਅਤੇ ਪ੍ਰਭਾਵਸ਼ਾਲੀ ਹੱਲ ਦੱਸਾਂਗੇ, ਜਿਸਦੀ ਮਦਦ ਨਾਲ ਤੁਸੀਂ ਸਵੇਰੇ ਉੱਠਦੇ ਹੀ ਆਪਣਾ ਪੇਟ ਸਾਫ਼ ਕਰ ਸਕਦੇ ਹੋ ਅਤੇ ਪੇਟ ਫੁੱਲਣ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾ ਸਕਦੇ ਹੋ।
![PunjabKesari](https://static.jagbani.com/multimedia/12_28_358900212jeera-ll.jpg)
ਕਿਹੜੀ ਹੈ ਉਹ ਖਾਸ ਚੀਜ਼?
ਦੱਸ ਦੱਈਏ ਕਿ ਅਸੀਂ ਜੀਰੇ ਬਾਰੇ ਗੱਲ ਕਰ ਰਹੇ ਹਾਂ! ਜੀ ਹਾਂ, ਜੀਰਾ ਇਕ ਅਜਿਹਾ ਮਸਾਲਾ ਹੈ ਜੋ ਹਰ ਘਰ ’ਚ ਆਸਾਨੀ ਨਾਲ ਮਿਲ ਜਾਂਦਾ ਹੈ। ਜੀਰੇ ’ਚ ਬਹੁਤ ਸਾਰੇ ਗੁਣ ਹੁੰਦੇ ਹਨ ਜੋ ਸਾਡੀ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦੇ ਹਨ ਅਤੇ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਦਿੰਦੇ ਹਨ।
ਜਾਣ ਲਓ ਇਸ ਦੇ ਫਾਇਦੇ :-
ਪਾਚਨ ਕਿਰਿਆ ਨੂੰ ਸੁਧਾਰਦੈ
- ਜੀਰਾ ਸਾਡੀ ਪਾਚਨ ਕਿਰਿਆ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਕਬਜ਼, ਗੈਸ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾ ਸਕਦਾ ਹੈ।
ਮੈਟਾਬੋਲਿਜ਼ਮ ਵਧਾਉਂਦੈ
- ਜੀਰਾ ਸਾਡੇ ਸਰੀਰ ਦੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ, ਜੋ ਭਾਰ ਘਟਾਉਣ ’ਚ ਮਦਦ ਕਰ ਸਕਦਾ ਹੈ।
![PunjabKesari](https://static.jagbani.com/multimedia/12_17_306442411atta2-ll.jpg)
ਸਰੀਰ ਨੂੰ ਡੀਟੌਕਸੀਫਾਈ ਕਰਦਾ ਹੈ
- ਜੀਰਾ ਸਾਡੇ ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ, ਸਰੀਰ ਨੂੰ ਸਿਹਤਮੰਦ ਰੱਖਦਾ ਹੈ।
ਰੋਗ ਪ੍ਰਤੀਰੋਧਕ ਸ਼ਕਤੀ ਵਧਾਵੇ
- ਜੀਰਾ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ, ਜਿਸ ਨਾਲ ਅਸੀਂ ਬਿਮਾਰੀਆਂ ਨਾਲ ਲੜਨ ਦੇ ਬਿਹਤਰ ਯੋਗ ਬਣਦੇ ਹਾਂ।
ਕਿਵੇਂ ਕਰੀਏ ਜੀਰੇ ਦੀ ਵਰਤੋਂ?
ਆਟੇ ਨੂੰ ਗੁੰਨਣ ਲਈ ਵਰਤੇ ਜਾਣ ਵਾਲੇ ਪਾਣੀ ’ਚ ਇਕ ਚੱਮਚ ਜੀਰਾ ਪਾਓ ਅਤੇ ਕੁਝ ਦੇਰ ਲਈ ਛੱਡ ਦਿਓ। ਫਿਰ ਉਸ ਪਾਣੀ ਨਾਲ ਆਟਾ ਗੁੰਨ੍ਹ ਲਓ। ਸਵੇਰੇ ਖਾਲੀ ਪੇਟ ਇਸ ਆਟੇ ਤੋਂ ਬਣੀ ਰੋਟੀ ਜਾਂ ਚਪਾਤੀ ਖਾਓ।
ਸਵੇਰੇ ਦੁੱਧ ’ਚ ਭਿਓਂ ਕੇ ਖਾਓ ਇਹ ਚੀਜ਼, ਫਾਇਦੇ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ
NEXT STORY