ਨਵੀਂ ਦਿੱਲੀ— ਮਾਂ ਬਣਨ ਦਾ ਅਹਿਸਾਸ ਕਾਫੀ ਖੂਬਸੂਰਤ ਹੁੰਦਾ ਹੈ। ਜਦੋਂ ਕੋਈ ਔਰਤ ਪਹਿਲੀ ਵਾਰ ਮਾਂ ਬਣਦੀ ਹੈ ਤਾਂ ਆਪਣੇ ਬੱਚੇ ਦੇ ਖਾਣੇ ਨੂੰ ਲੈ ਕੇ ਉਸ ਦੀ ਨੀਂਦ ਤੱਕ ਦਾ ਬਹੁਤ ਧਿਆਨ ਰੱਖਦੀ ਹੈ। ਜਿਸ ਨਾਲ ਬੱਚੇ ਨੂੰ ਕੋਈ ਵੀ ਨੁਕਸਾਨ ਨਾ ਹੋਵੇ। ਅਜਿਹੇ 'ਚ ਮਾਂ ਦੇ ਲਈ ਬੱਚੇ ਨੂੰ ਪੂਰੀ ਨੀਂਦ ਦਵਾਉਣੀ ਪੈਂਦੀ ਹੈ। ਕਿਉਂਕਿ ਚੰਗੀ ਅਤੇ ਪੂਰੀ ਨੀਂਦ ਦਾ ਬੱਚੇ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਡਾਕਟਰ ਵੀ ਬੱਚੇ ਨੂੰ ਸਹੀਂ ਨੀਂਦ ਦੇਣ ਦੀ ਸਲਾਹ ਦਿੰਦੇ ਹਨ ਕਿਉਂਤਿ ਇਸ ਨਾਲ ਉਨ੍ਹਾਂ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ।
ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਜਾਂਦਾ ਹੈ ਉਸ ਦੀ ਨੀਂਦ 'ਚ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਬੱਚੇ ਦੁਪਹਿਰ ਦੇ ਸਮੇਂ ਜ਼ਿਆਦਾ ਸੋਂਦੇ ਹਨ। ਮਾਂਵਾਂ ਬੱਚਿਆਂ ਨੂੰ ਦੁਪਹਿਰ ਦੇ ਸਮੇਂ ਸੁਆ ਦਿੰਦੀਆਂ ਹਨ ਤਾਂ ਕਿ ਉਹ ਬਾਕੀ ਦਾ ਕੰਮ ਨਿਪਟਾ ਸਕਣ ਪਰ ਕੀ ਤੁਹਾਨੂੰ ਪਤਾ ਹੈ ਕਿ ਦੁਪਹਿਰ ਦੇ ਸਮੇਂ ਦੀ ਨੀਂਦ ਬੱਚੇ ਦੀ ਰਾਤ ਦੀ ਨੀਂਦ ਨੂੰ ਕਾਫੀ ਪ੍ਰਭਾਵਿਤ ਕਰਦੀ ਹੈ। ਇਕ ਸ਼ੋਧ ਮੁਤਾਬਕ ਪਤਾ ਚਲਿਆ ਹੈ ਕਿ ਦੋ ਸਾਲ ਦੇ ਬੱਚਿਆ 'ਤੇ ਦੁਪਹਿਰ ਦੀ ਨੀਂਦ ਦਾ ਅਸਰ ਰਾਤ ਨੂੰ ਦਿਖਾਈ ਦਿੰਦਾ ਹੈ। ਜੋ ਬੱਚੇ ਦੁਪਹਿਰ ਨੂੰ ਚੰਗੀ ਤਰ੍ਹਾਂ ਸੋ ਲੈਂਦੇ ਹਨ ਉਨ੍ਹਾਂ ਨੂੰ ਰਾਤ ਸਮੇਂ ਕਾਫੀ ਦਿੱਕਤ ਆਉਂਦੀ ਹੈ ਅਤੇ ਉਨ੍ਹਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ 'ਚ ਅਸੀਂ ਹੀ ਨਹੀਂ ਬਲਕਿ ਸ਼ੋਧ ਕਰਤਾ ਦਾ ਵੀ ਕਹਿਣਾ ਹੈ । ਸ਼ੋਧ 'ਚ ਇਹ ਵੀ ਦੱਸਿਆ ਗਿਆ ਹੈ ਕਿ ਬੱਚੇ ਦੀ ਦੁਪਹਿਰ ਦੀ ਨੀਂਦ ਦਾ ਉਸ ਦੇ ਬਰਤਾਅ, ਵਿਕਾਸ ਅਤੇ ਸਿਹਤ ਦੇ ਨਾਲ ਕਾਫੀ ਸੰਬੰਧ ਹੈ।
ਚਾਹ ਨੂੰ ਦੁਬਾਰਾ ਗਰਮ ਕਰਕੇ ਪੀਣ ਨਾਲ ਹੋ ਸਕਦਾ ਹੈ ਹਾਨੀਕਾਰਕ
NEXT STORY