ਨਵੀਂ ਦਿੱਲੀ: ਜਦੋਂ ਵੀ ਸੁੱਕੇ ਮੇਵਿਆਂ ਦਾ ਨਾਮ ਆਉਂਦਾ ਹੈ ਤਾਂ ਉਸ 'ਚ ਕਾਜੂ ,ਬਦਾਮ ,ਅਖਰੋਟ ਦੇ ਨਾਲ ਸੌਗੀ ਦਾ ਨਾਮ ਜ਼ਰੂਰ ਆਉਂਦਾ ਹੈ। ਸੌਗੀ ਸਾਡੇ ਸਰੀਰ ਨੂੰ ਸਿਹਤਮੰਦ ਬਣਾਉਂਦੀ ਹੈ। ਇਸ ਦੇ ਸਾਡੀ ਸਿਹਤ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਰੋਜ਼ਾਨਾ ਸੌਗੀ ਦੀ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਸੌਗੀ ਦੀ ਵਰਤੋਂ ਕਰਨ ਨਾਲ ਅਸੀਂ ਸਹੀ ਤਰੀਕੇ ਨਾਲ ਸਰੀਰ ਦਾ ਭਾਰ ਵਧਾ ਸਕਦੇ ਹਾਂ ਇਸ ਨਾਲ ਸਾਡੇ ਸਰੀਰ 'ਚ ਕੋਲੈਸਟਰੋਲ ਦੀ ਮਾਤਰਾ ਨਹੀਂ ਵਧਦੀ। ਅੱਜ ਅਸੀਂ ਤੁਹਾਨੂੰ ਦੱਸਾਂਗੇ ਸੌਗੀ ਖਾਣ ਦੇ ਫ਼ਾਇਦੇ ਅਤੇ ਨੁਕਸਾਨ ਦੇ ਬਾਰੇ 'ਚ...

ਵਾਲਾਂ ਲਈ ਫਾਇਦੇਮੰਦ— ਸੌਗੀ 'ਚ ਪੋਟੈਸ਼ੀਅਮ ,ਐਂਟੀ-ਆਕਸੀਡੈਂਟ, ਵਿਟਾਮਿਨ-ਬੀ ,ਲੋਹੇ ਵਰਗੇ ਤੱਤ ਮੌਜੂਦ ਹੁੰਦੇ ਹਨ। ਜੋ ਸਾਡੇ ਵਾਲਾਂ ਦੀ ਗ੍ਰੋਥ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ। ਸਾਡੇ ਸਰੀਰ 'ਚ ਲੋਹੇ ਦੀ ਕਮੀ ਹੋਣ ਕਾਰਨ ਵਾਲ ਬੇਜਾਨ ਅਤੇ ਰੁੱਖੇ ਨਜ਼ਰ ਆਉਂਦੇ ਅਤੇ ਉਹ ਝੜਨ ਲੱਗਦੇ ਹਨ। ਜੇਕਰ ਤੁਸੀਂ ਵੀ ਵਾਲਾਂ 'ਚ ਕੁਦਰਤੀ ਰੰਗ ਲਿਆਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸੌਗੀ ਦੀ ਵਰਤੋਂ ਜ਼ਰੂਰ ਕਰੋ ।
ਚਮੜੀ ਲਈ ਫਾਇਦੇਮੰਦ— ਸੌਗੀ 'ਚ ਫਿਨੋਲ ਨਾਮਕ ਐਂਟੀ-ਆਕਸੀਡੈਂਟ ਤੱਤ ਪਾਇਆ ਜਾਂਦਾ ਹੈ। ਜੋ ਚਮੜੀ 'ਚ ਮੌਜੂਦ ਵਿਸ਼ੈਲੇ ਕਣਾਂ ਨੂੰ ਦੂਰ ਕਰਨ 'ਚ ਫ਼ਾਇਦੇਮੰਦ ਹੈ। ਇਸ ਨਾਲ ਚਿਹਰੇ ਤੇ ਆਉਣ ਵਾਲੀਆਂ ਝੁਰੜੀਆਂ, ਫਾਈਨ ਲਾਈਨਸ ਅਤੇ ਵਧਦੀ ਉਮਰ ਦੇ ਲੱਛਣ ਦੂਰ ਹੋ ਜਾਂਦੇ ਹਨ। ਇਹ ਸਾਡੇ ਸਰੀਰ 'ਚੋਂ ਖ਼ੂਨ ਸਾਫ਼ ਕਰਨ 'ਚ ਮਦਦ ਕਰਦੀ ਹੈ। ਜਿਸ ਨਾਲ ਚਮੜੀ 'ਚ ਚਮਕ ਵਧਦੀ ਹੈ।

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਹਾਈ ਬਲੱਡ ਪ੍ਰੈਸ਼ਰ—ਸੋਗੀ 'ਚ ਹਾਈਪਰਟੈਂਸ਼ਨ ਨੂੰ ਘੱਟ ਕਰਨ ਦੇ ਗੁਣ ਪਾਏ ਜਾਂਦੇ ਹਨ। ਇਸ ਲਈ ਇਹ ਹਾਈ ਬਲੱਡ ਪ੍ਰੈਸ਼ਰ ਦੇ ਲੋਕਾਂ ਦੀ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਦੇ ਅੰਦਰ ਪੋਟਾਸ਼ੀਅਮ ਪਾਇਆ ਜਾਂਦਾ ਹੈ ਜੋ ਤਣਾਅ ਨੂੰ ਘੱਟ ਅਤੇ ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਹੈ।

ਬੁਖਾਰ ਲਈ ਫਾਇਦੇਮੰਦ—ਸੌਗੀ 'ਚ ਪ੍ਰੋਨੋਲਿਕ ਫਾਇਟੋ ਨਿਊਟਰੀਅਨਸ ਪਾਏ ਜਾਂਦੇ ਹਨ। ਜੋ ਸਰੀਰ ਦਾ ਇਮਿਊਨ ਸਿਸਟਮ ਮਜ਼ਬੂਤ ਕਰਦਾ ਹੈ। ਇਸ ਨਾਲ ਵਾਇਰਲ ,ਬੁਖ਼ਾਰ, ਇੰਫੈਕਸ਼ਨ ਜਿਹੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ।

ਅੱਖਾਂ ਲਈ ਫਾਇਦੇਮੰਦ—ਸੌਗੀ 'ਚ ਪੋਲੋ ਫਿਨੋਲਿਕ ਫਾਈਟ੍ਰੋਨਿਊਟ੍ਰੀਅੰਟਸ ਪਾਇਆ ਜਾਂਦਾ ਹੈ। ਜੋ ਅੱਖਾਂ ਦੀ ਸਿਹਤ ਲਈ ਚੰਗਾ ਹੁੰਦਾ ਹੈ। ਇਹ ਅੱਖਾਂ ਨੂੰ ਸਾਫ਼ ਕਰਨ ਦੇ ਨਾਲ-ਨਾਲ ਮੋਤੀਆਬਿੰਦ , ਕਮਜ਼ੋਰੀ ਜਿਹੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ ਕਿਉਂਕਿ ਸੌਗੀ 'ਚ ਵਿਟਾਮਿਨ ਏ , ਬੀਟਾ ਕੈਰੋਟੀਨ ਮੌਜੂਦ ਹੁੰਦਾ ਹੈ । ਜੋ ਅੱਖਾਂ ਨੂੰ ਸਿਹਤਮੰਦ ਰੱਖਦਾ ਹੈ।
ਹੱਡੀਆਂ ਲਈ ਫਾਇਦੇਮੰਦ—ਹੱਡੀਆਂ ਨੂੰ ਮਜ਼ਬੂਤ ਕਰਨ ਲਈ ਸੌਗੀ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਸੌਗੀ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਜੇਕਰ ਤੁਸੀਂ ਵੀ ਆਪਣੀਆਂ ਹੱਡੀਆਂ ਮਜ਼ਬੂਤ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸੌਗੀ ਦੀ ਵਰਤੋਂ ਜਰੂਰ ਕਰੋ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਉਸ ਦਾ ਵਿਕਾਸ ਹੁੰਦਾ ਹੈ।

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਉਹ ਸਮੱਸਿਆਵਾਂ ਜਿਨ੍ਹਾਂ 'ਚ ਸੌਗੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ
ਸੌਗੀ ਦੇ ਫ਼ਾਇਦਿਆਂ ਦੇ ਨਾਲ-ਨਾਲ ਕਈ ਸਮੱਸਿਆਵਾਂ ਇਸ ਤਰ੍ਹਾਂ ਦੀਆਂ ਹਨ ਜਿਨ੍ਹਾਂ 'ਚ ਸੌਗੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ...
ਮੋਟਾਪਾ—ਜੇਕਰ ਤੁਹਾਡਾ ਭਾਰ ਵਧਿਆ ਹੋਇਆ ਹੈ ਤਾਂ ਸੌਗੀ ਦੀ ਵਰਤੋਂ ਘੱਟ ਮਾਤਰਾ 'ਚ ਜਾਂ ਫਿਰ ਬਿਲਕੁਲ ਵੀ ਨਾ ਕਰੋ ਕਿਉਂਕਿ ਇਸ 'ਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਭਾਰ ਹੋਰ ਵਧ ਸਕਦਾ ਹੈ।

ਫੈਟੀ ਲੀਵਰ—ਜੇਕਰ ਤੁਹਾਨੂੰ ਫੈਟੀ ਲੀਵਰ ਦੀ ਸਮੱਸਿਆ ਹੈ ਤਾਂ ਫਿਰ ਵੀ ਸੌਗੀ ਦੀ ਵਰਤੋਂ ਘੱਟ ਮਾਤਰਾ 'ਚ ਕਰੋ। ਇਸ 'ਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੋਣ ਦੇ ਕਾਰਨ ਲੀਵਰ 'ਚ ਫੈਟ ਵਧ ਜਾਂਦੀ ਹੈ ।
ਇਸ ਤੋਂ ਇਲਾਵਾ ਸੌਗੀ 'ਚ ਟ੍ਰਾਈਗਲਿਸਰਾਈਡਜ਼ ਭਰਪੂਰ ਮਾਤਰਾ 'ਚ ਹੁੰਦੇ ਹਨ । ਇਸ ਲਈ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਫੈਟੀ ਲੀਵਰ ,ਕੈਂਸਰ ,ਦਿਲ ਦੀਆਂ ਸਮੱਸਿਆਵਾਂ ਅਤੇ ਸ਼ੂਗਰ ਜਿਹੀਆਂ ਸਮੱਸਿਆਵਾਂ ਦੀ ਸੰਭਾਵਨਾ ਵਧ ਸਕਦੀ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਸੁੱਕੇ ਮੇਵਿਆਂ ਤੋਂ ਇਲਾਵਾ ਇਨ੍ਹਾਂ ਚੀਜ਼ਾਂ ਨੂੰ ਦੁੱਧ ’ਚ ਮਿਲਾ ਕੇ ਪੀਣ ਨਾਲ ਹੋਣਗੇ ਬੇਮਿਸਾਲ ਫ਼ਾਇਦੇ
NEXT STORY