ਮੁੰਬਈ— ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿ ਬਾਜ਼ਾਰ 'ਚ ਵਿਕਨ ਵਾਲੇ ਪ੍ਰੋਡਕਟ ਨੂੰ ਖਾ ਕੇ ਤੁਸੀਂ ਆਪਣੇ ਪੇਟ ਦੀ ਚਰਬੀ ਘਟਾ ਲਵੋਗੇ ਤਾਂ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਖਤਰਨਾਕ ਹੋ ਸਕਦਾ ਹੈ। ਬਾਜ਼ਾਰਾਂ 'ਚ ਜਿਹੜੇ ਪ੍ਰੋਡਕਟ ਹੁੰਦੇ ਹਨ ਉਹ ਕੈਮੀਕਲ ਨਾਲ ਭਰਪੂਰ ਹੁੰਦੇ ਹਨ, ਜੋ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਅਜਿਹੀ ਹਾਲਤ 'ਚ ਵਧੀਆ ਹੈ ਕਿ ਤੁਸੀਂ ਆਪਣੀ ਵਧੀ ਹੋਈ ਚਰਬੀ ਦੇ ਲਈ ਕੁਦਰਤੀ ਤਕੀਰੇ ਦੀ ਵਰਤੋਂ ਕਰੋ। ਇਸ ਨਾਲ ਕੋਈ ਸਾਈਡ-ਇਫਾਐਕਟ ਨਹੀਂ ਹੁੰਦੇ।
1. ਲਸਣ
ਲਸਣ ਸ਼ੂਗਰ ਨੂੰ ਨਿਯੰਤਰਤ ਰੱਖਣ ਦਾ ਕੰਮ ਕਰਦਾ ਹੈ। ਇਹ ਸਾਡੇ ਸਰੀਰ ਦੇ ਫੈਟ ਨੂੰ ਜਮਨ ਨਹੀਂ ਦਿੰਦਾ। ਇਸ ਲਈ ਆਪਣੀ ਖੁਰਾਕ 'ਚ ਲਸਣ ਨੂੰ ਜ਼ਰੂਰ ਸ਼ਾਮਲ ਕਰੋ।
2. ਗ੍ਰੀਨ-ਟੀ
ਪਿੱਛਲੇ ਕੁੱਝ ਸਾਲਾਂ 'ਚ ਗ੍ਰੀਨ-ਟੀ ਬਹੁਤ ਹੀ ਲੋਕਪ੍ਰਿਯ ਹੋ ਗਈ ਹੈ। ਇਸ ਦਾ ਇਸਤਮਾਲ ਕਰਨ ਨਾਲ ਸਰੀਰ ਦੀ ਚਰਬੀ ਘੱਟ ਹੁੰਦੀ ਹੈ।
3. ਪੁਦੀਨਾ
ਇਕ ਕੱਪ ਕੋਸੇ ਪਾਣੀ 'ਚ ਪੁਦੀਨੇ ਦੀਆਂ ਕੁੱਝ ਪੱਤੀਆਂ ਪਾ ਲਓ। ਤੁਸੀਂ ਚਾਹੋ ਤਾਂ ਇਸ 'ਚ ਸ਼ਹਿਦ ਦੀਆਂ ਕੁੱਝ ਬੂੰਦਾਂ ਵੀ ਪਾ ਸਕਦੇ ਹੋ। ਪੇਟ ਦੀ ਚਰਬੀ ਘੱਟ ਕਰਨ ਦੇ ਲਈ ਪੁਦੀਨੇ ਦਾ ਇਹ ਉਪਾਅ ਬਹੁਤ ਲਾਭਕਾਰੀ ਹੈ।
4. ਦਾਲਚੀਨੀ
ਜੇਕਰ ਤੁਹਾਡੇ ਕੋਲ ਭਾਰ ਘੱਟ ਕਰਨ ਦੇ ਲਈ ਜ਼ਿਆਦਾ ਦਿਨ ਨਹੀਂ ਹਨ ਤਾਂ ਦਾਲਚੀਨੀ ਦੇ ਉਪਾਅ ਤੁਹਾਡੇ ਲਈ ਕਾਫੀ ਫਾਇਦੇਮੰਦ ਹੋਵੇਗਾ। ਤੁਸੀਂ ਚਾਹੋ ਤਾਂ ਸਵੇਰ ਦੇ ਨਾਸ਼ਤੇ ਤੋਂ ਪਹਿਲਾਂ ਅਤੇ ਸੌਂਣ ਤੋਂ ਪਹਿਲਾਂ ਇਸ ਦਾ ਇਸਤੇਮਾਲ ਕਰ ਸਕਦੇ ਹੋ। ਇਕ ਕੱਪ ਪਾਣੀ 'ਚ ਇਕ ਚਮਚ ਦਾਲਚੀਨੀ ਪਾਊਡਰ ਮਿਲਾਓ। ਇਸ ਮਿਸ਼ਰਣ ਨੂੰ ਰੋਜ਼ਾਨਾ ਦੋ ਸਮੇਂ ਪੀਣ ਨਾਲ ਤੁਹਾਨੂੰ ਅਸਰ ਦਿਖਾਈ ਦੇਣ ਲੱਗ ਜਾਵੇਗਾ।
5. ਸੇਬ
ਸੇਬ ਸਾਡੀ ਸਿਹਤ ਲਈ ਬਹੁਤ ਹੀ ਲਾਭਕਾਰੀ ਹੈ। ਤੁਸੀਂ ਸੇਬ ਖਾ ਕੇ ਵੀ ਆਪਣੀ ਵਧੀ ਹੋਈ ਚਰਬੀ ਘਟਾ ਸਕਦੇ ਹੋ। ਸੇਬ 'ਚ ਪੋਟਾਸ਼ੀਅਮ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨਾਲ ਕਾਫੀ ਸਮੇਂ ਤੱਕ ਭੁੱਖ ਦਾ ਅਹਿਸਾਸ ਨਹੀਂ ਹੁੰਦਾ। ਇਸ ਨਾਲ ਵੀ ਭਾਰ ਘੱਟ ਹੁੰਦਾ ਹੈ।
ਚਸ਼ਮਾ ਉਤਰ ਜਾਵੇਗਾ, ਜਦੋਂ ਅਪਣਾਉਗੇ ਇਹ ਅਸਰਦਾਰ ਨੁਸਖੇ
NEXT STORY