ਨਵੀਂ ਦਿੱਲੀ - ਤੁਸੀਂ ਅਕਸਰ ਆਪਣੇ ਬਜ਼ੁਰਗਾਂ ਨੂੰ ਤਾਂਬੇ ਦੇ ਭਾਂਡਿਆਂ 'ਚ ਪਾਣੀ ਪੀਣ ਬਾਰੇ ਸੁਣਿਆ ਅਤੇ ਦੇਖਿਆ ਹੋਵੇਗਾ। ਇਹ ਪਾਣੀ ਸਰੀਰ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਆਯੁਰਵੈਦ ਅਨੁਸਾਰ, ਇਹ ਪਾਣੀ ਸਰੀਰ ਦੇ ਤਿੰਨੇ ਦੋਸ਼ ਵਾਤ, ਕਫ ਅਤੇ ਪਿੱਤ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਤਾਂਬੇ ਦੇ ਭਾਂਡੇ ਦਾ ਪਾਣੀ ਪੀਣ ਨਾਲ ਸਰੀਰ ਦੇ ਹਾਨੀਕਾਰਕ ਬੈਕਟੀਰੀਆ ਮਰ ਜਾਂਦੇ ਹਨ। ਸਰੀਰ 'ਚ ਪੀ. ਐੱਚ. ਦਾ ਸੰਤੁਲਨ ਬਣਿਆ ਰਹਿੰਦਾ ਹੈ। ਇਹ ਪਾਣੀ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ।
ਤਾਂਬੇ ਦੇ ਭਾਂਡਿਆਂ ਵਾਲਾ ਪਾਣੀ ਫ਼ਾਇਦੇਮੰਦ ਕਿਉਂ ਹੁੰਦਾ ਹੈ?
ਜਦੋਂ ਪੂਰੀ ਰਾਤ ਇਹ ਪਾਣੀ ਤਾਂਬੇ ਦੇ ਭਾਂਡੇ 'ਚ ਪਾ ਕੇ ਰੱਖਿਆ ਜਾਂਦਾ ਹੈ ਤਾਂ ਤਾਂਬੇ ਦੇ ਆਇਰਨ ਦੀ ਮਾਤਰਾ ਪਾਣੀ 'ਚ ਘੁਲ ਜਾਂਦੀ ਹੈ। ਇਸ ਪ੍ਰਕਿਰਿਆ ਨੂੰ ਓਲੀਗੋਡਾਇਨਾਮਿਕ ਪ੍ਰਭਾਵ ਕਿਹਾ ਜਾਂਦਾ ਹੈ। ਇਹ ਪਾਣੀ ਸਰੀਰ 'ਚ ਹਾਨੀਕਾਰਕ ਰੋਗਾਣੂ ਅਤੇ ਬੈਕਟੀਰੀਆ ਨੂੰ ਮਾਰਨ ਦੀ ਸਮਰੱਥਾ ਰੱਖਦਾ ਹੈ। ਇਸ ਲਈ ਇਹ ਪਾਣੀ ਸਰੀਰ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ।
ਤਾਂਬੇ ਦੇ ਭਾਂਡੇ ਦੇ ਪਾਣੀ ਦੇ ਫ਼ਾਇਦੇ
ਝੁਰੜੀਆਂ ਨੂੰ ਕਰੇ ਘੱਟ
ਇਸ 'ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਅਤੇ ਸੈੱਲ ਚਿਹਰੇ 'ਤੇ ਹੋਣ ਵਾਲੀਆਂ ਰੇਖਾਵਾਂ ਅਤੇ ਝੁਰੜੀਆਂ ਨੂੰ ਨੈਚੁਰਲ ਤਰੀਕੇ ਨਾਲ ਠੀਕ ਕਰਦਾ ਹੈ।
ਭਾਰ ਕਰੇ ਘੱਟ
ਤਾਂਬੇ ਦੀ ਬੋਤਲ 'ਚ ਰੱਖਿਆ ਹੋਇਆ ਪਾਣੀ ਪੀਣ ਨਾਲ ਸਰੀਰ ਦਾ ਭਾਰ ਬਹੁਤ ਜਲਦ ਘੱਟ ਹੁੰਦਾ ਹੈ ਕਿਉਂਕਿ ਇਹ ਪਾਣੀ ਪੀਣ ਨਾਲ ਸਰੀਰ ਦੀ ਐਕਸਟਰਾ ਫੈਟ, ਵਸਾ ਪਿਘਲ ਜਾਂਦੀ ਹੈ।
ਪਾਚਣ ਸ਼ਕਤੀ ਕਰੇ ਮਜ਼ਬੂਤ
ਤਾਂਬੇ 'ਚ ਪਾਏ ਜਾਣ ਵਾਲੇ ਗੁਣ ਹਾਨੀਕਾਰਕ ਬੈਕਟੀਰੀਆ ਨੂੰ ਮਾਰ ਕੇ ਢਿੱਡ ਦੇ ਅੰਦਰ ਦੀ ਸੋਜ ਨੂੰ ਘੱਟ ਕਰਦੇ ਹਨ, ਜਿਸ ਨਾਲ ਅਲਸਰ, ਐਸੀਡਿਟੀ, ਗੈਸ, ਬਦਹਜ਼ਮੀ ਜਿਹੀਆਂ ਸਮੱਸਿਆਵਾਂ ਜਲਦ ਠੀਕ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਇਹ ਢਿੱਡ ਨੂੰ ਸਾਫ਼ ਕਰਕੇ ਡਿਟਾਕਸ ਕਰਨ 'ਚ ਵੀ ਮਦਦ ਕਰਦਾ ਹੈ, ਜਿਸ ਨਾਲ ਲੀਵਰ ਅਤੇ ਕਿਡਨੀ ਵੀ ਤੰਦਰੁਸਤ ਰਹਿੰਦੀਆਂ ਹਨ।
ਸੱਟ ਨੂੰ ਜਲਦੀ ਕਰੇ ਠੀਕ
ਇਸ 'ਚ ਪਾਏ ਜਾਣ ਵਾਲੇ ਐਂਟੀ-ਬੈਕਟੀਰੀਅਲ, ਐਂਟੀ-ਇੰਫਲੇਮੇਟਰੀ, ਐਂਟੀਵਾਇਰਲ ਗੁਣ ਸੱਟ ਨੂੰ ਜਲਦੀ ਭਰਨ 'ਚ ਮਦਦ ਕਰਦੇ ਹਨ।
ਚਮੜੀ ਦੀਆਂ ਸਮੱਸਿਆਵਾਂ ਨੂੰ ਰੱਖੇ ਦੂਰ
ਤਾਂਬੇ ਦੇ ਭਾਂਡਿਆਂ 'ਚ ਰੱਖਿਆ ਹੋਇਆ ਪਾਣੀ ਪੀਣ ਨਾਲ ਚਮੜੀ ਦੀਆਂ ਸਮੱਸਿਆਵਾਂ ਬਹੁਤ ਹੀ ਜਲਦੀ ਦੂਰ ਹੋ ਜਾਂਦੀਆਂ ਹਨ। ਜੇਕਰ ਤੁਹਾਨੂੰ ਫੋੜੇ, ਫਿੰਸੀ, ਮੁਹਾਸੇ ਦੀਆਂ ਸਮੱਸਿਆਵਾਂ ਰਹਿੰਦੀਆਂ ਹਨ ਤਾਂ ਰੋਜ਼ਾਨਾ ਤਾਂਬੇ ਦੇ ਭਾਂਡੇ ਦਾ ਪਾਣੀ ਜ਼ਰੂਰ ਪੀਓ। ਤੁਹਾਡੀ ਚਮੜੀ ਚਮਕਦਾਰ ਅਤੇ ਸਾਫ਼ ਹੋ ਜਾਵੇਗੀ।
ਧਿਆਨ ਰੱਖਣ ਵਾਲੀਆਂ ਜ਼ਰੂਰੀ ਗੱਲਾਂ -
- ਤੁਸੀਂ ਜਿਸ ਬੋਤਲ ਦਾ ਇਸਤੇਮਾਲ ਕਰ ਰਹੇ ਹੋ ਉਹ ਪੂਰੀ ਤਰ੍ਹਾਂ ਤਾਂਬੇ ਦੀ ਬਣੀ ਹੋਵੇ।
- ਬੋਤਲ 'ਚ ਪਾਣੀ ਪੂਰੀ ਰਾਤ ਭਰ ਕੇ ਰੱਖੋ।
- ਬੋਤਲ ਨੂੰ ਨਮਕ, ਇਮਲੀ, ਨਿੰਬੂ ਦਾ ਰਸ, ਬੇਕਿੰਗ ਸੋਡਾ ਜਾਂ ਫਿਰ ਸਿਰਕੇ ਨਾਲ ਚੰਗੀ ਤਰ੍ਹਾਂ ਸਾਫ ਕਰੋ।
- ਇਸ ਬੋਤਲ 'ਚੋਂ ਦਿਨ 'ਚ 2-3 ਵਾਰ ਪਾਣੀ ਪੀਣ ਨਾਲ ਫ਼ਾਇਦਾ ਮਿਲਦਾ ਹੈ।
ਇਹ 5 ਦੇਸੀ ਨੁਸਖ਼ੇ ਨੇ ਖੰਘ, ਜ਼ੁਕਾਮ ਤੇ ਬੁਖਾਰ ਸਣੇ ਮਾਨਸੂਨ ਦੀਆਂ ਕਈ ਬੀਮਾਰੀਆਂ ਦਾ ਰਾਮਬਾਣ ਇਲਾਜ
NEXT STORY