ਹੈਲਥ ਡੈਸਕ - ਅੱਜ ਦੇ ਦੌਰ 'ਚ ਜਿੱਥੇ ਫਿੱਟ ਰਹਿਣ ਲਈ ਲੋਕ ਮਹਿੰਗੇ ਪ੍ਰੋਟੀਨ ਪਾਊਡਰਾਂ ਅਤੇ ਗੈਰ-ਸ਼ਾਕਾਹਾਰੀ ਖਾਣੇ 'ਤੇ ਨਿਰਭਰ ਹਨ, ਉੱਥੇ ਹੀ ਸਾਡੀ ਰਸੋਈ 'ਚ ਮੌਜੂਦ 'ਸੋਇਆਬੀਨ ਨਿਊਟਰੀ' ਸਿਹਤ ਲਈ ਵਰਦਾਨ ਸਾਬਤ ਹੋ ਰਹੀ ਹੈ। ਮਾਹਿਰਾਂ ਮੁਤਾਬਕ ਨਿਊਟਰੀ 'ਚ ਆਂਡੇ, ਦੁੱਧ ਅਤੇ ਮੀਟ ਨਾਲੋਂ ਵੀ ਕਿਤੇ ਜ਼ਿਆਦਾ ਪ੍ਰੋਟੀਨ ਹੁੰਦਾ ਹੈ, ਜਿਸ ਕਾਰਨ ਇਸ ਨੂੰ 'ਸ਼ਾਕਾਹਾਰੀ ਮੀਟ' ਵੀ ਕਿਹਾ ਜਾਂਦਾ ਹੈ।
ਨਿਊਟਰੀ ਖਾਣ ਦੇ ਮੁੱਖ ਫਾਇਦੇ :-
ਪ੍ਰੋਟੀਨ ਦਾ ਪਾਵਰਹਾਊਸ
- ਜੇਕਰ ਤੁਸੀਂ ਮਾਸਪੇਸ਼ੀਆਂ ਬਣਾਉਣਾ ਚਾਹੁੰਦੇ ਹੋ, ਤਾਂ ਨਿਊਟਰੀ ਸਭ ਤੋਂ ਵਧੀਆ ਵਿਕਲਪ ਹੈ। 100 ਗ੍ਰਾਮ ਨਿਊਟਰੀ 'ਚ ਲਗਭਗ 52 ਗ੍ਰਾਮ ਪ੍ਰੋਟੀਨ ਹੁੰਦਾ ਹੈ, ਜੋ ਸਰੀਰਕ ਵਿਕਾਸ ਲਈ ਬੇਹੱਦ ਜ਼ਰੂਰੀ ਹੈ।
ਦਿਲ ਦੀ ਸਿਹਤ ਲਈ ਵਰਦਾਨ
- ਨਿਊਟਰੀ ਸਰੀਰ 'ਚੋਂ ਬੁਰੇ ਕੋਲੇਸਟ੍ਰੋਲ ਨੂੰ ਘਟਾਉਣ 'ਚ ਮਦਦ ਕਰਦੀ ਹੈ। ਇਹ ਦਿਲ ਦੀਆਂ ਨਾੜੀਆਂ ਨੂੰ ਸਾਫ਼ ਰੱਖਦੀ ਹੈ, ਜਿਸ ਨਾਲ ਹਾਰਟ ਅਟੈਕ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।
ਭਾਰ ਘਟਾਉਣ 'ਚ ਸਹਾਇਕ
- ਇਸ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨੂੰ ਖਾਣ ਤੋਂ ਬਾਅਦ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ, ਜਿਸ ਨਾਲ ਵਾਰ-ਵਾਰ ਭੁੱਖ ਨਹੀਂ ਲੱਗਦੀ ਅਤੇ ਵਜ਼ਨ ਕੰਟਰੋਲ 'ਚ ਰਹਿੰਦਾ ਹੈ।
ਹੱਡੀਆਂ ਬਣਨਗੀਆਂ ਮਜ਼ਬੂਤ
- ਨਿਊਟਰੀ 'ਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਭਰਪੂਰ ਹੁੰਦਾ ਹੈ, ਜੋ ਹੱਡੀਆਂ ਨੂੰ ਕਮਜ਼ੋਰ ਹੋਣ ਤੋਂ ਬਚਾਉਂਦਾ ਹੈ ਅਤੇ ਜੋੜਾਂ ਦੇ ਦਰਦ 'ਚ ਰਾਹਤ ਦਿੰਦਾ ਹੈ।
ਖ਼ੂਨ ਦੀ ਕਮੀ ਹੋਵੇਗੀ ਦੂਰ
- ਅਨੀਮੀਆ ਜਾਂ ਖ਼ੂਨ ਦੀ ਕਮੀ ਤੋਂ ਜੂਝ ਰਹੇ ਲੋਕਾਂ ਲਈ ਨਿਊਟਰੀ ਬਹੁਤ ਫਾਇਦੇਮੰਦ ਹੈ ਕਿਉਂਕਿ ਇਸ 'ਚ ਆਇਰਨ ਦੀ ਮਾਤਰਾ ਕਾਫ਼ੀ ਚੰਗੀ ਹੁੰਦੀ ਹੈ।
ਜ਼ਰੂਰੀ ਸਲਾਹ
- ਮਾਹਿਰਾਂ ਅਨੁਸਾਰ ਨਿਊਟਰੀ ਨੂੰ ਹਮੇਸ਼ਾ ਗਰਮ ਪਾਣੀ 'ਚ ਉਬਾਲ ਕੇ ਅਤੇ ਚੰਗੀ ਤਰ੍ਹਾਂ ਨਿਚੋੜ ਕੇ ਵਰਤਣਾ ਚਾਹੀਦਾ ਹੈ। ਦਿਨ 'ਚ 25-30 ਗ੍ਰਾਮ ਨਿਊਟਰੀ ਦਾ ਸੇਵਨ ਸਿਹਤ ਲਈ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ।
ਤਰਬੂਜ਼ ਖਾਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ! ਨਹੀਂ ਤਾਂ ਹੋ ਸਕਦੈ...
NEXT STORY