ਨਵੀਂ ਦਿੱਲੀ— ਸਰੀਰ ਨੂੰ ਸਿਹਤਮੰਦ ਰੱਖਣ ਦੇ ਲਈ ਹਰੀ ਅਤੇ ਜੜਦਾਰ ਸਬਜ਼ਿਆ ਖਾਣਾ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਨੂੰ ਪੋਟਾਸ਼ੀਅਮ, ਵਿਟਾਮਿਨ, ਫਾਇਵਰ ਅਤੇ ਪ੍ਰੋਟੀਨ ਵਰਗੇ ਕਈ ਪੋਸ਼ਕ ਤੱਤ ਮਿਲਦੇ ਹਨ। ਉਂਝ ਤਾਂ ਸਬਜ਼ੀਆਂ ਨੂੰ ਪਕਾ ਕੇ ਹੀ ਖਾਂਦੇ ਹਾਂ ਪਰ ਕੁਝ ਸਬਜ਼ੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਉਬਾਲ ਕੇ ਖਾਣ ਨਾਲ ਦੋਗੁਣਾ ਲਾਭ ਹੁੰਦਾ ਹੈ। ਇਸ ਨਾਲ ਰੋਗਾਂ ਨਾਲ ਲੜਣ ਦੀ ਸ਼ਕਤੀ 'ਚ ਵਾਧਾ ਹੁੰਦਾ ਹੈ ਅਤੇ ਸਰੀਰ ਵੀ ਬੈਕਟੀਰੀਆ ਤੋਂ ਦੂਰ ਰਹਿੰਦਾ ਹੈ। ਆਓ ਜਾਣਦੇ ਹਾਂ ਅਜਿਹੀਆਂ ਹੀ ਕੁਝ ਸਬਜ਼ਿਆਂ ਦੇ ਬਾਰੇ 'ਚ ਜਿਨ੍ਹਾਂ ਨੂੰ ਉਬਾਲ ਕੇ ਖਾਣ ਨਾਲ ਫਾਇਦਾ ਹੁੰਦਾ ਹੈ।
1. ਫੱਲੀਆਂ
ਹਰੀ ਫੱਲੀਆਂ ਦੀ ਸਬਜ਼ੀ ਕਾਫੀ ਸੁਆਦ ਹੁੰਦੀ ਹੈ। ਇਸ ਨਾਲ ਸਰੀਰ ਨੂੰ ਕੈਲਸ਼ੀਅਮ, ਫਾਸਫੋਰਸ, ਸੋਡੀਅਮ ਅਤੇ ਵਿਟਾਮਿਨ ਮਿਲਦਾ ਹੈ। ਸਬਜ਼ੀ ਦੀ ਥਾਂ 'ਤੇ ਬੀਨਸ ਨੂੰ ਉਬਾਲ ਕੇ ਖਾਣ ਨਾਲ ਜ਼ਿਆਦਾ ਫਾÎਇਦਾ ਮਿਲਦਾ ਹੈ। ਸ਼ੂਗਰ ਦੇ ਰੋਗੀ ਦੇ ਲਈ ਉਬਲੀ ਫੱਲੀਆਂ ਦੀ ਵਰਤੋ ਕਰਨਾ ਕਾਫੀ ਫਾਇਦੇਮੰਦ ਹੁੰਦਾ ਹੈ।

2. ਚੁਕੰਦਰ
ਚੁਕੰਦਰ ਖਾਣ ਤੋਂ ਪਹਿਲਾਂ ਸਿਰਫ 3 ਮਿੰਟ ਦੇ ਲਈ ਉਬਾਲੋ ਇਸ ਦੀ ਵਰਤੋ ਨਾਲ ਸਰੀਰ 'ਚ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ। ਜਿਨ੍ਹਾਂ ਨਾਲ ਔਰਤਾਂ ਨੂੰ ਅਨਿਯਮਤ ਮਾਹਾਵਾਰੀ ਦੀ ਸਮੱਸਿਆ ਹੋ ਸਕਦੀ ਹੈ। ਉਨ੍ਹਾਂ ਲਈ ਉਬਲਿਆਂ ਹੋਇਆ ਚੁਕੰਦਰ ਕਾਫੀ ਫਾਇਦੇਮੰਦ ਹੁੰਦਾ ਹੈ।

3. ਆਲੂ
ਇਸ 'ਚ ਕਾਫੀ ਮਾਤਰਾ 'ਚ ਕੈਲੋਰੀਜ਼ ਹੁੰਦੀਆਂ ਹਨ ਜਿਸ ਨਾਲ ਸਰੀਰ ਦਾ ਭਾਰ ਵਧਣ ਦਾ ਖਤਰਾ ਬਣਿਆ ਰਹਿੰਦਾ ਹੈ। ਅਜਿਹੇ 'ਚ ਜਦੋਂ ਵੀ ਆਲੂ ਖਾਓ ਉਸ ਨੂੰ ਜ਼ਰੂਰ ਉਬਾਲੋ। ਇਸ ਨਾਲ ਆਲੂ 'ਚ ਕਾਰਬੋਹਾਈਡ੍ਰੇਟ ਦੀ ਮਾਤਰਾ ਘੱਟ ਹੋ ਜਾਵੇਗੀ।

ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ ਕਟਹਲ
NEXT STORY