ਹੈਲਥ ਡੈਸਕ - ਗਰਮੀ ਦਾ ਕਹਿਰ ਸ਼ੁਰੂ ਹੁੰਦੇ ਹੀ ਸਾਡੇ ਸਰੀਰ ਨੂੰ ਅੰਦਰੂਨੀ ਠੰਢਕ ਦੀ ਲੋੜ ਹੁੰਦੀ ਹੈ। ਆਯੁਰਵੇਦ 'ਚ ਗੁਲਕੰਦ ਨੂੰ ਸਿਰਫ਼ ਇਕ ਸੁਆਦੀ ਚੀਜ਼ ਹੀ ਨਹੀਂ, ਸਗੋਂ ਇਕ ਮਹਾਨ ਔਸ਼ਧੀ ਮੰਨਿਆ ਗਿਆ ਹੈ। ਗੁਲਾਬ ਦੀਆਂ ਪੱਤੀਆਂ ਅਤੇ ਮਿਸ਼ਰੀ ਤੋਂ ਬਣੀ ਗੁਲਕੰਦ ਗਰਮੀਆਂ 'ਚ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਆਓ ਜਾਣਦੇ ਹਾਂ ਰੋਜ਼ਾਨਾ ਗੁਲਕੰਦ ਖਾਣ ਨਾਲ ਤੁਹਾਡੇ ਸਰੀਰ 'ਚ ਕੀ-ਕੀ ਚਮਤਕਾਰੀ ਬਦਲਾਅ ਆਉਂਦੇ ਹਨ।
ਗੁਲਕੰਦ ਖਾਣ ਦੇ 5 ਬੇਮਿਸਾਲ ਫਾਇਦੇ : -
ਪੇਟ ਦੀ ਜਲਣ ਅਤੇ ਗੈਸ ਤੋਂ ਰਾਹਤ
- ਜੇਕਰ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਪੇਟ 'ਚ ਜਲਣ, ਐਸੀਡਿਟੀ ਜਾਂ ਗੈਸ ਦੀ ਸਮੱਸਿਆ ਰਹਿੰਦੀ ਹੈ, ਤਾਂ ਗੁਲਕੰਦ ਤੁਹਾਡੇ ਲਈ ਸਭ ਤੋਂ ਵਧੀਆ ਇਲਾਜ ਹੈ। ਇਹ ਪੇਟ ਨੂੰ ਠੰਢਕ ਦਿੰਦਾ ਹੈ ਅਤੇ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ।
ਸਰੀਰ ਦੀ ਗਰਮੀ ਕਰੇ ਦੂਰ
- ਗਰਮੀਆਂ 'ਚ ਬਹੁਤ ਸਾਰੇ ਲੋਕਾਂ ਦੇ ਹੱਥਾਂ-ਪੈਰਾਂ ਦੀਆਂ ਤਲੀਆਂ 'ਚ ਜਲਣ ਹੁੰਦੀ ਹੈ। ਗੁਲਕੰਦ ਦੀ ਤਾਸੀਰ ਠੰਢੀ ਹੋਣ ਕਾਰਨ ਇਹ ਸਰੀਰ ਦੇ ਤਾਪਮਾਨ ਨੂੰ ਕੰਟਰੋਲ 'ਚ ਰੱਖਦਾ ਹੈ।
ਚਿਹਰੇ 'ਤੇ ਲਿਆਵੇ ਕੁਦਰਤੀ ਨਿਖਾਰ
- ਗੁਲਕੰਦ ਖੂਨ ਨੂੰ ਸਾਫ਼ ਕਰਨ 'ਚ ਮਦਦ ਕਰਦਾ ਹੈ। ਇਸ ਦੇ ਨਿਯਮਿਤ ਸੇਵਨ ਨਾਲ ਚਿਹਰੇ ਦੇ ਕਿੱਲ-ਮੁਹਾਸੇ ਠੀਕ ਹੁੰਦੇ ਹਨ ਅਤੇ ਚਮੜੀ ਅੰਦਰੋਂ ਚਮਕਣ ਲੱਗਦੀ ਹੈ।
ਮਾਨਸਿਕ ਤਣਾਅ ਤੋਂ ਮੁਕਤੀ
- ਗੁਲਕੰਦ ਖਾਣ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ। ਇਹ ਨਸਾਂ ਨੂੰ ਸਕੂਨ ਦਿੰਦਾ ਹੈ, ਜਿਸ ਨਾਲ ਗੁੱਸਾ ਘੱਟ ਆਉਂਦਾ ਹੈ ਅਤੇ ਤਣਾਅ (Stress) ਤੋਂ ਮੁਕਤੀ ਮਿਲਦੀ ਹੈ।
ਮੂੰਹ ਦੇ ਛਾਲਿਆਂ ਦਾ ਪੱਕਾ ਇਲਾਜ
- ਜਿਨ੍ਹਾਂ ਲੋਕਾਂ ਦੇ ਮੂੰਹ 'ਚ ਵਾਰ-ਵਾਰ ਛਾਲੇ ਹੁੰਦੇ ਹਨ, ਉਨ੍ਹਾਂ ਲਈ ਗੁਲਕੰਦ ਦਾ ਸੇਵਨ ਬੇਹੱਦ ਲਾਹੇਵੰਦ ਹੈ।
ਕਿਵੇਂ ਕਰੀਏ ਸੇਵਨ?
ਮਾਹਿਰਾਂ ਅਨੁਸਾਰ, ਰਾਤ ਨੂੰ ਸੌਣ ਵੇਲੇ ਇਕ ਗਲਾਸ ਕੋਸੇ ਦੁੱਧ ਨਾਲ ਇਕ ਚਮਚ ਗੁਲਕੰਦ ਲੈਣਾ ਸਭ ਤੋਂ ਵਧੀਆ ਹੈ। ਇਸ ਤੋਂ ਇਲਾਵਾ ਤੁਸੀਂ ਦਿਨ ਵੇਲੇ ਪਾਣੀ ਨਾਲ ਵੀ ਇਸ ਦਾ ਸੇਵਨ ਕਰ ਸਕਦੇ ਹੋ।
ਕੋਲੇਸਟ੍ਰੋਲ ਦੀ ਹੋ ਜਾਵੇਗੀ ਪੱਕੀ ਛੁੱਟੀ! ਰਾਤ ਦੇ ਖਾਣੇ ਤੋਂ ਬਾਅਦ ਇਹ ਛੋਟੇ ਜਿਹੇ ਬੀਜ ਕਰਨਗੇ ਵੱਡਾ ਕਮਾਲ, ਜਾਣੋ ਤਰੀਕ
NEXT STORY