ਜਲੰਧਰ (ਬਿਊਰੋ) - ਬਦਲਦੇ ਮੌਸਮ ਵਿਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਮੌਸਮ ਬਦਲਣ ਦੇ ਕਾਰਨ ਵਾਇਰਲ ਬੁਖ਼ਾਰ ਹੋਣ ਦੀ ਸਮੱਸਿਆ ਹੁੰਦੀ ਹੈ। ਵਾਇਰਲ ਬੁਖ਼ਾਰ ਵਿੱਚ ਗਲਾ ਦਰਦ, ਖੰਘ, ਜ਼ੁਕਾਮ ਅਤੇ ਸਰੀਰ ਵਿੱਚ ਦਰਦ ਰਹਿੰਦਾ ਹੈ। ਵਾਇਰਲ ਬੁਖ਼ਾਰ ਹੋਣ ’ਤੇ ਨਾ ਕੁਝ ਖਾਣ ਨੂੰ ਮਨ ਕਰਦਾ ਹੈ ਅਤੇ ਨਾ ਹੀ ਕੁਝ ਪੀਣ ਨੂੰ। ਜੇਕਰ ਅਸੀਂ ਕੁਝ ਖਾਵਾਂ ਪੀਵਾਂਗੇ ਨਹੀਂ ਤਾਂ ਜਲਦੀ ਠੀਕ ਕਿਸ ਤਰ੍ਹਾਂ ਹੋਵਾਂਗੇ। ਇਸ ਲਈ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਖਾਣ ਨਾਲ ਵਾਇਰਲ ਬੁਖ਼ਾਰ ਬਹੁਤ ਜਲਦੀ ਠੀਕ ਹੋ ਜਾਂਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਘਰੇਲੂ ਨੁਸਖ਼ੇ ਦੇ ਬਾਰੇ ਦੱਸਾਂਗੇ, ਜਿਨ੍ਹਾਂ ਦੀ ਵਰਤੋਂ ਨਾਲ ਵਾਇਰਲ ਬੁਖ਼ਾਰ ਬਹੁਤ ਜਲਦੀ ਠੀਕ ਹੋ ਜਾਂਦਾ ਹੈ।
ਕੀ ਹੈ ਵਾਇਰਲ ਬੁਖ਼ਾਰ?
ਵਾਇਰਸ ਦੇ ਲਾਗ ਨਾਲ ਹੋਣ ਵਾਲੇ ਬੁਖ਼ਾਰ ਨੂੰ ਵਾਇਰਲ ਬੁਖ਼ਾਰ ਆਖਿਆ ਜਾਂਦਾ ਹੈ। ਇਹ ਬੁਖ਼ਾਰ ਬੁੱਢਿਆਂ ਤੇ ਬੱਚਿਆਂ ਨੂੰ ਸੌਖੇ ਤਰੀਕੇ ਨਾਲ ਆਪਣੀ ਲਪੇਟ 'ਚ ਲੈ ਲੈਂਦਾ ਹੈ। ਵਾਇਰਲ ਬੁਖ਼ਾਰ ਹੋਣ ਨਾਲ ਵਿਅਕਤੀ ਨੂੰ ਅਚਾਨਕ ਤੇਜ ਬੁਖ਼ਾਰ ਹੁੰਦਾ ਹੈ। ਕਦੇ ਸਰੀਰ ਠੰਡਾ ਪੈ ਜਾਂਦਾ ਹੈ। ਅੱਖਾਂ 'ਚ ਜਲਨ, ਸਿਰਦਰਦ, ਸਰੀਰ 'ਚ ਦਰਦ, ਥਕਾਵਟ ਤੇ ਉਲਟੀ ਦਾ ਆਉਣਾ, ਗਲੇ 'ਚ ਦਰਦ ਦੀ ਸਮੱਸਿਆ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਕੁਝ ਲੋਕ ਆਪਣਾ ਖਾਣਾ-ਪੀਣਾ ਛੱਡ ਦਿੰਦੇ ਹਨ, ਜੋ ਗ਼ਲਤ ਹੈ। ਇਸ ਬੁਖ਼ਾਰ 'ਚ ਖਾਣਾ ਛੱਡਣ ਦੀ ਥਾਂ ਆਪਣੀ ਡਾਈਟ 'ਤੇ ਧਿਆਨ ਦਿਓ।
ਵਾਇਰਲ ਬੁਖਾਰ ਦੇ ਕਾਰਨ
ਜਦੋਂ ਬੀਮਾਰ ਵਿਅਕਤੀ ਛਿੱਕਦਾ, ਖੰਘਦਾ ਜਾਂ ਗੱਲ ਕਰਦਾ ਹੈ ਤਾਂ ਤਰਲ ਪਦਾਰਥ ਦੇ ਛੋਟੇ ਫੁਹਾਰ ਮੂੰਹ ’ਚੋਂ ਬਾਹਰ ਨਿਕਲਦੇ ਹਨ, ਜੋ ਸਾਹ ਰਾਹੀਂ ਦੂਜੇ ਵਿਅਕਤੀ ਦੇ ਸਰੀਰ 'ਚ ਪ੍ਰਵੇਸ਼ ਕਰ ਸਕਦੇ ਹਨ। ਜੇਕਰ ਇਕ ਵਾਇਰਸ ਵੀ ਸਰੀਰ 'ਚ ਪ੍ਰਵੇਸ਼ ਕਰ ਜਾਂਦਾ ਹੈ ਤਾਂ ਉਹ 16 ਤੋਂ 48 ਘੰਟਿਆਂ 'ਚ ਪੂਰੇ ਸਰੀਰ 'ਚ ਫੈਲ ਜਾਂਦਾ ਹੈ। ਇਸ ਲਈ ਅਜਿਹੇ 'ਚ ਆਪਣੇ ਮੂੰਹ ਨੂੰ ਕਵਰ ਕਰਕੇ ਰੱਖਣਾ ਚਾਹੀਦਾ ਹੈ।
ਇਨ੍ਹਾਂ ਚੀਜ਼ਾਂ ਦੀ ਕਰੋਂ ਵਰਤੋਂ
ਹਰੀ ਪੱਤੇਦਾਰ ਸਬਜ਼ੀਆਂ
ਵਾਇਰਲ ਬੁਖ਼ਾਰ ਵਿਚ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਨ੍ਹਾਂ ਸਬਜ਼ੀਆਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਸਰੀਰ ਵਿਚ ਪਾਣੀ ਦੀ ਘਾਟ ਨਹੀਂ ਹੁੰਦੀ। ਇਸ ਦੇ ਨਾਲ ਤੁਸੀਂ ਟਮਾਟਰ, ਆਲੂ, ਗਾਜਰ ਜਿਹੀਆਂ ਚੀਜ਼ਾਂ ਵੀ ਖਾ ਸਕਦੇ ਹੋ। ਜੇ ਤੁਹਾਡਾ ਕੁਝ ਖਾਣ ਦਾ ਮਨ ਨਹੀਂ ਹੈ, ਤਾਂ ਤੁਸੀਂ ਸਬਜ਼ੀਆਂ ਦਾ ਸੂਪ ਬਣਾ ਕੇ ਪੀਓ। ਇਹ ਤੁਹਾਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰੇਗਾ।
ਸੰਤਰੇ ਦਾ ਜੂਸ
ਸੰਤਰੇ ਦਾ ਜੂਸ ਬੁਖ਼ਾਰ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਸੰਤਰੇ ਦਾ ਜੂਸ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ, ਜਿਸ ਨਾਲ ਬਹੁਤ ਜਲਦ ਵਾਇਰਲ ਬੁਖ਼ਾਰ ਠੀਕ ਹੋ ਜਾਂਦਾ ਹੈ। ਇਸ ਲਈ ਜ਼ਰੂਰੀ ਹੁੰਦਾ ਹੈ, ਸੰਤਰੇ ਦਾ ਜੂਸ ਤਾਜ਼ਾ ਕੱਢ ਕੇ ਪੀਓ ।
ਅਦਰਕ ਦੀ ਚਾਹ
ਵਾਇਰਲ ਬੁਖ਼ਾਰ ਵਿੱਚ ਅਦਰਕ ਦੀ ਚਾਹ ਸਰੀਰ ਨੂੰ ਕਾਫ਼ੀ ਰਾਹਤ ਦੇਣ ਦਾ ਕੰਮ ਕਰਦੀ ਹੈ। ਅਦਰਕ ਦੀ ਚਾਹ ਪੀਣ ਨਾਲ ਬਹੁਤ ਜਲਦੀ ਵਾਇਰਲ ਬੁਖ਼ਾਰ ਠੀਕ ਹੁੰਦਾ ਹੈ, ਕਿਉਂਕਿ ਚਾਹ ਵਿਚ ਪਾਏ ਜਾਣ ਵਾਲੇ ਕੋਲ ਸਰੀਰ ਦੇ ਤਾਪਮਾਨ ਨੂੰ ਕਾਬੂ ’ਚ ਰੱਖਦੇ ਹਨ।
Health Tips: ਸਰਦੀਆਂ 'ਚ ਰੋਜ਼ਾਨਾ ਪੀਓ ਕੋਸਾ ਪਾਣੀ, ਜ਼ੁਕਾਮ-ਖੰਘ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ
NEXT STORY