ਮੁੰਬਈ (ਬਿਊਰੋ) - ਨੈਸ਼ਨਲ ਸਟਾਕ ਐਕਸਚੇਂਜ ’ਚ ਵੱਕਾਰੀ ਬੈੱਲ ਰਿੰਗਿੰਗ ਸੈਰਾਮਨੀ ’ਚ ਲਾਂਚ ਹੋਣ ਤੋਂ ਬਾਅਦ ‘ਦਿ ਸਾਬਰਮਤੀ ਰਿਪੋਰਟ’ ਦਾ ਗਾਣਾ ‘ਰਾਜਾ ਰਾਮ’ ਰਿਲੀਜ਼ ਕੀਤਾ ਗਿਆ। ਇਹ ਗਾਣਾ ਸਾਨੂੰ ਇਕ ਅਜਿਹੇ ਪਲ ਨਾਲ ਮਿਲਾਉਂਦਾ ਹੈ, ਜਿਸ ਨੇ ਦੇਸ਼ ਦੇ ਇਤਿਹਾਸ ਨੂੰ ਹਮੇਸ਼ਾ ਲਈ ਬਦਲ ਦਿੱਤਾ। ਗਾਣੇ ਵਿਚ ਸ਼ਰਧਾ, ਭਾਵਨਾ ਅਤੇ ਗੁੱਸੇ ਦੇ ਸੁਮੇਲ ਨੂੰ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਵਿਕਰਾਂਤ ਮੈਸੀ ਦਾ ਆਖਰੀ ਸੰਵਾਦ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ- ਇਹ ਅਦਾਕਾਰ ਹੋਇਆ ਹਾਦਸੇ ਦਾ ਸ਼ਿਕਾਰ, ਟੁੱਟੀ ਨੱਕ ਦੀ ਹੱਡੀ
20 ਸਾਲਾਂ ਬਾਅਦ ਏਕਤਾ ਆਰ. ਕਪੂਰ ਆਪਣੇ ਹਿੱਟ ਟੀ. ਵੀ. ਸ਼ੋਅ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਦੇ ਮਸ਼ਹੂਰ ਗਾਣੇ ‘ਰਾਮ ਰਾਮ’ ਨਾਲ ਟੈਲੀਵਿਜ਼ਨ ਇਤਿਹਾਸ ਦਾ ਇਕ ਹਿੱਸਾ ਵਾਪਸ ਲਿਆ ਰਹੀ ਹੈ। ‘ਰਾਜਾ ਰਾਮ’ ਟਾਈਟਲ ਵਾਲਾ ਇਹ ਗਾਣਾ ਓਰੀਜਨਲ ਸ਼ੋਅ ਦੀਆਂ ਯਾਦਾਂ ਨੂੰ ਇਕ ਨਵੇਂ ਸਿਨੇਮੈਟਿਕ ਐਡੀਸ਼ਨ ਨਾਲ ਜੋੜਦਾ ਹੈ ਜੋ ਬਿਨਾਂ ਸ਼ੱਕ ਦਰਸ਼ਕਾਂ ਦੇ ਦਿਲਾਂ ਨੂੰ ਇਕ ਵਾਰ ਫਿਰ ਛੂਹ ਲਵੇਗਾ।
ਇਹ ਵੀ ਪੜ੍ਹੋ- ਗਾਇਕ ਦਿਲਜੀਤ ਦੋਸਾਂਝ ਨੇ 'ਅੰਮ੍ਰਿਤ ਵੇਲੇ' ਦਾ ਸ਼ੁਕਰਾਨਾ ਕਰਦੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਬਾਲਾਜੀ ਮੋਸ਼ਨ ਪਿਕਚਰਜ਼, ਬਾਲਾਜੀ ਟੈਲੀਫਿਲਮਜ਼ ਲਿਮਟਿਡ ਦੀ ਇਕ ਡਵੀਜ਼ਨ ਅਤੇ ਵਿਕਿਰ ਫਿਲਮਜ਼ ਪ੍ਰੋਡਕਸ਼ਨ ਦੀ ਪੇਸ਼ਕਸ਼ ‘ਦਿ ਸਾਬਰਮਤੀ ਰਿਪੋਰਟ’ ਵਿਚ ਵਿਕਰਾਂਤ ਮੈਸੀ, ਰਾਸ਼ੀ ਖੰਨਾ ਅਤੇ ਰਿਧੀ ਡੋਗਰਾ ਮੁੱਖ ਭੂਮਿਕਾਵਾਂ ’ਚ ਹਨ, ਜਿਸਦਾ ਨਿਰਦੇਸ਼ਨ ਧੀਰਜ ਸਰਨਾ ਦੁਆਰਾ ਕੀਤਾ ਗਿਆ ਹੈ ਅਤੇ ਸ਼ੋਭਾ ਕਪੂਰ, ਏਕਤਾ ਆਰ. ਕਪੂਰ ਦੁਆਰਾ ਨਿਰਮਿਤ ਹੈ। ਵੀ. ਮੋਹਨ ਅਤੇ ਅੰਸ਼ੁਲ ਮੋਹਨ ਦੁਆਰਾ ਨਿਰਮਿਤ, ਇਹ ਫਿਲਮ ਜ਼ੀ ਸਟੂਡੀਓ ਦੁਆਰਾ ਦੁਨੀਆ ਭਰ ਵਿਚ ਰਿਲੀਜ਼ ਕੀਤੀ ਜਾਵੇਗੀ। ਇਹ ਫਿਲਮ 15 ਨਵੰਬਰ 2024 ਨੂੰ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸ਼ਾਹਰੁਖ ਖ਼ਾਨ ਨੂੰ ਮਿਲਣ ਦੀ ਚਾਹਤ, 'ਮੰਨਤ' ਦੇ ਬਾਹਰ 95 ਦਿਨਾਂ ਤੋਂ ਬੈਠਾ ਇਹ ਫੈਨ
NEXT STORY