ਹੈਲਥ ਡੈਸਕ - ਗਰਮੀਆਂ ਦੇ ਮੌਸਮ 'ਚ ਖ਼ੁਦ ਨੂੰ ਹਾਈਡਰੇਟ ਰੱਖਣ ਅਤੇ ਚਮੜੀ ਦੀ ਚਮਕ ਵਧਾਉਣ ਲਈ ਅਸੀਂ ਅਕਸਰ ਨਿੰਬੂ, ਸੰਤਰਾ ਅਤੇ ਮੌਸੰਬੀ ਵਰਗੇ ਖੱਟੇ ਫਲਾਂ ਦੇ ਜੂਸ ਦਾ ਸੇਵਨ ਕਰਦੇ ਹਾਂ। ਇਹ ਜੂਸ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨੇ ਜਾਂਦੇ ਹਨ ਪਰ ਇਕ ਆਮ ਗਲਤੀ ਇਸ ਨੂੰ ਸਿਹਤ ਲਈ ਖ਼ਤਰਨਾਕ ਬਣਾ ਸਕਦੀ ਹੈ। ਬਹੁਤ ਸਾਰੇ ਲੋਕ ਜੂਸ ਕੱਢਣ ਤੋਂ ਬਾਅਦ ਇਸ ਨੂੰ ਪਲਾਸਟਿਕ ਦੀ ਬੋਤਲ 'ਚ ਸਟੋਰ ਕਰਕੇ ਰੱਖਦੇ ਹਨ, ਜੋ ਕਿ ਸਿਹਤ ਲਈ ਬਹੁਤ ਨੁਕਸਾਨਦੇਹ ਸਾਬਤ ਹੋ ਸਕਦਾ ਹੈ।
ਕਿਉਂ ਹੈ ਪਲਾਸਟਿਕ ਦੀ ਬੋਤਲ ਖ਼ਤਰਨਾਕ?
ਸੂਤਰਾਂ ਅਨੁਸਾਰ ਖੱਟੇ ਫਲਾਂ 'ਚ ਐਸਿਡ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਜਦੋਂ ਇਹ ਐਸਿਡ ਪਲਾਸਟਿਕ ਦੇ ਸੰਪਰਕ 'ਚ ਆਉਂਦਾ ਹੈ, ਤਾਂ ਪਲਾਸਟਿਕ 'ਚ ਮੌਜੂਦ ਹਾਨੀਕਾਰਕ ਕੈਮੀਕਲ, ਜਿਵੇਂ ਕਿ BPA, ਜੂਸ 'ਚ ਘੁਲ ਜਾਂਦੇ ਹਨ। ਇਹ ਕੈਮੀਕਲ ਸਾਡੇ ਸਰੀਰ ਵਿੱਚ ਜਾ ਕੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਕਾਰਨ ਬਣਦੇ ਹਨ।
ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵ :-
- ਪਲਾਸਟਿਕ ਦੇ ਕੈਮੀਕਲ ਮਿਲਿਆ ਜੂਸ ਪੀਣ ਨਾਲ ਸਰੀਰ ਦਾ ਹਾਰਮੋਨ ਸਿਸਟਮ ਪ੍ਰਭਾਵਿਤ ਹੋ ਸਕਦਾ ਹੈ। ਇਸ ਨਾਲ ਬੇਲੋੜੀ ਥਕਾਵਟ, ਮੂਡ ਸਵਿੰਗ ਅਤੇ ਔਰਤਾਂ 'ਚ ਮਾਹਾਵਾਰੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
- ਜੇਕਰ ਜੂਸ ਨੂੰ ਕੁਝ ਦੇਰ ਪਲਾਸਟਿਕ ਦੀ ਬੋਤਲ 'ਚ ਰੱਖਿਆ ਜਾਵੇ, ਤਾਂ ਇਸਦੇ ਸੇਵਨ ਨਾਲ ਪੇਟ ਦਰਦ, ਗੈਸ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਬਚਾਅ ਲਈ ਕੀ ਕਰੀਏ?
- ਜੂਸ ਨੂੰ ਹਮੇਸ਼ਾ ਕੱਚ ਜਾਂ ਸਟੀਲ ਦੇ ਭਾਂਡਿਆਂ 'ਚ ਹੀ ਸਟੋਰ ਕਰਨਾ ਚਾਹੀਦਾ ਹੈ।
- ਤਾਜ਼ਾ ਨਿਕਲਿਆ ਹੋਇਆ ਜੂਸ ਹੀ ਪੀਓ ਅਤੇ ਇਸ ਨੂੰ ਇਕ ਦਿਨ ਤੋਂ ਵੱਧ ਸਮੇਂ ਲਈ ਸਟੋਰ ਨਾ ਕਰੋ।
- ਜੇਕਰ ਫਰਿੱਜ 'ਚ ਜੂਸ ਰੱਖਣਾ ਹੈ, ਤਾਂ ਏਅਰਟਾਈਟ ਕੰਟੇਨਰ ਦੀ ਵਰਤੋਂ ਕਰੋ।
- ਜੇਕਰ ਪਲਾਸਟਿਕ ਦੀ ਵਰਤੋਂ ਕਰਨੀ ਹੀ ਪਵੇ, ਤਾਂ ਸਿਰਫ਼ BPA-free ਪਲਾਸਟਿਕ ਦੀ ਹੀ ਵਰਤੋਂ ਕਰੋ।
ਨੋਟ :- ਇਹ ਜਾਣਕਾਰੀ ਆਮ ਜਾਣਕਾਰੀ ਦੇ ਤੌਰ 'ਤੇ ਦਿੱਤੀ ਗਈ ਹੈ। ਵਧੇਰੇ ਜਾਣਕਾਰੀ ਲਈ ਹਮੇਸ਼ਾ ਮਾਹਿਰ ਡਾਕਟਰ ਦੀ ਸਲਾਹ ਜ਼ਰੂਰ ਲਓ।
ਮਰੀਜ਼ਾਂ ਨੂੰ ਲੱਗੇਗਾ ਵੱਡਾ ਝਟਕਾ! ਅਗਲੇ 3 ਮਹੀਨਿਆਂ 'ਚ 20% ਤੱਕ ਮਹਿੰਗੀਆਂ ਹੋ ਸਕਦੀਆਂ ਨੇ ਇਹ ਦਵਾਈਆਂ
NEXT STORY