ਅੰਮ੍ਰਿਤਸਰ(ਛੀਨਾ)- ਪੰਜਾਬ ਕਾਂਗਰਸ ’ਚ ਜਥੇਬੰਧਕ ਫੇਰਬਦਲ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੀ ਗੂੰਜ ਵਿਦੇਸ਼ ਜਾ ਪਹੁੰਚੀ ਹੈ ਜਿਸ ’ਤੇ ਪੰਜਾਬੀ ਮੂਲ ਦੇ ਐਨ.ਆਰ. ਆਈਜ਼ ਨੇ ਵੀ ਗਹਿਰੀ ਚਿੰਤਾ ਪ੍ਰਗਟਾਈ ਹੈ। ਇਸ ਸਬੰਧ ’ਚ ਗੱਲਬਾਤ ਕਰਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਕੈਲੀਫੋਰਨੀਆ ਚੈਪਟਰ ਦੇ ਪ੍ਰਧਾਨ ਸਰਬਜੀਤ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੂੰ ਤੁਰੰਤ ਦਖਲ ਦੇ ਕੇ ਪੰਜਾਬ ਕਾਂਗਰਸ ’ਚ ਛਿੜੇ ਵਿਵਾਦ ਨੂੰ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਜਨਤਕ ਟਕਰਾਅ ਨਾਲ ਸੰਗਠਨ ਦੀ ਏਕਤਾ ਕਮਜ਼ੋਰ ਹੁੰਦੀ ਹੈ ਅਤੇ ਵਰਕਰਾਂ ਦਾ ਵੀ ਮਨੋਬਲ ਪ੍ਰਭਾਵਤ ਹੁੰਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੀਂਹ-ਹਨੇਰੀ ਦੀ ਵੱਡੀ ਚਿਤਾਵਨੀ, ਅਗਲੇ 5 ਦਿਨਾਂ ਦਾ ਜਾਣੋ ਮੌਸਮ ਦਾ ਮਿਜਾਜ਼
ਪ੍ਰਧਾਨ ਮਾਨ ਨੇ ਕਿਹਾ ਕਿ ਕਾਂਗਰਸ ਹਿਤੇਸ਼ੀ ਹਰੇਕ ਵਿਅਕਤੀ ਨੂੰ ਪੰਜਾਬ ਕਾਂਗਰਸ ਲੀਡਰਸ਼ਿਪ ’ਚ ਪੈਦਾ ਹੋਏ ਮਤਭੇਦਾਂ ਕਾਰਨ ਭਾਰੀ ਦੁੱਖ ਪੁੱਜਾ ਹੈ, ਕਿਉਂਕਿ ਇਸ ਨਾਲ ਪਾਰਟੀ ਦੇ ਅਕਸ ਨੂੰ ਵੀ ਵੱਡੀ ਢਾਹ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਆਪਸੀ ਮਤਭੇਦ ਦੂਰ ਕਰਕੇ ਇਕਜੁੱਟਤਾ ਦਾ ਸਬੂਤ ਦੇਣਾ ਪਵੇਗਾ ਤਾਂ ਹੀ ਵਰਕਰਾਂ ਦਾ ਮਨੋਬਲ ਉਚਾ ਉਠ ਸਕੇਗਾ ਅਤੇ ਉਹ ਸਰਕਾਰ ਬਣਾਉਣ ਲਈ ਪੂਰੇ ਉਤਸ਼ਾਹ ਨਾਲ ਕੰਮ ਕਰ ਸਕਣਗੇ।
ਇਹ ਵੀ ਪੜ੍ਹੋ- 2 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਦੱਸਿਆ ਹੈਰਾਨੀਜਨਕ ਕਾਰਨ
ਪ੍ਰਧਾਨ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਰੋਜ਼ਗਾਰ, ਕਿਸਾਨੀ, ਉਦਯੋਗ, ਨਸ਼ਿਆਂ, ਸਿੱਖਿਆ, ਸਿਹਤ ਅਤੇ ਵਿਗੜੀ ਕਾਨੂੰਨ ਵਿਵਸਥਾ ਦਾ ਹੱਲ ਚਾਹੁੰਦੇ ਹਨ, ਕਾਂਗਰਸ ਜੇਕਰ ਲੋਕਾਂ ਦਾ ਭਰੋਸਾ ਜਿੱਤ ਕੇ ਸਰਕਾਰ ਬਣਾਉਣਾ ਚਾਹੁੰਦੀ ਹੈ ਤਾਂ ਉਸ ਲਈ ਸੂਬੇ ਦੀ ਲੀਡਰਸ਼ਿਪ ਨੂੰ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਪੂਰੀ ਸੁਹਿਰਦਤਾ ਨਾਲ ਲੋਕਾਂ ਦੇ ਮਸਲਿਆਂ ਵੱਲ ਧਿਆਨ ਦੇਣਾ ਪਵੇਗਾ।
ਪ੍ਰਧਾਨ ਮਾਨ ਨੇ ਕਾਂਗਰਸ ਹਾਈਕਮਾਨ ਨੂੰ ਅਪੀਲ ਕਰਦਿਆਂ ਆਖਿਆ ਕਿ ਪਾਰਟੀ ’ਚ ਲੋਕਤੰਤਰ ਤੇ ਅਨੁਸ਼ਾਸ਼ਨ ਮਜ਼ਬੂਤ ਕੀਤੇ ਜਾਣ, ਅਸਹਿਮਤੀ ਦਾ ਸਤਿਕਾਰ ਹੋਵੇ ਪਰ ਜਨਤਕ ਟਕਰਾਅ ਰਾਹੀਂ ਸੰਗਠਨ ਨੂੰ ਕਮਜ਼ੋਰ ਕਰਨ ਵਾਲੇ ਰੁਝਾਨਾ ਨੂੰ ਵੀ ਸਮੇਂ ਸਿਰ ਰੋਕਿਆ ਜਾਵੇ। ਉਨ੍ਹਾਂ ਅਖੀਰ ’ਚ ਕਿਹਾ ਕਿ ਪੰਜਾਬ ਕਾਂਗਰਸ ਦੇ ਵਿਵਾਦ ਜੇਕਰ ਜਲਦ ਨਾ ਥੰਮਿਆ ਗਿਆ ਤਾਂ ਕਾਂਗਰਸ ਲਈ 2027 ਦੀ ਲੜਾਈ ਬੇਹੱਦ ਔਖੀ ਹੋ ਜਾਵੇਗੀ, ਜਿਸ ਦਾ ਸਿੱਧਾ ਲਾਹਾ ਵਿਰੋਧੀ ਰਾਜਸੀ ਪਾਰਟੀਆਂ ਨੂੰ ਮਿਲੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਰਿਸ਼ਭ ਆਹੂਜਾ ਦੀ ਗ੍ਰਿਫਤਾਰੀ ਨਾਲ ਪੂਰੇ ਉੱਤਰ ਭਾਰਤ ’ਚ ਤਹਿਸ-ਨਹਿਸ ਹੋਈ ਹਾਈਡ੍ਰੋਪੋਨਿਕ ਗਾਂਜੇ ਦੀ ਸਪਲਾਈ ਚੇਨ
NEXT STORY