ਵੈੱਬ ਡੈਸਕ - ਮਾਰਚ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਹਵਾ 'ਚ ਖੁਸ਼ਕੀ ਵਧਣ ਲੱਗਦੀ ਹੈ, ਜਿਸ ਦਾ ਸਿੱਧਾ ਅਸਰ ਸਾਡੀ ਚਮੜੀ 'ਤੇ ਪੈਂਦਾ ਹੈ। ਅਜਿਹੇ 'ਚ ਮਹਿੰਗੇ ਬਿਊਟੀ ਪ੍ਰੋਡਕਟਸ ਦੀ ਬਜਾਏ 'ਗੁਲਾਬ ਜਲ' ਇਕ ਕੁਦਰਤੀ ਅਤੇ ਸੁਰੱਖਿਅਤ ਵਿਕਲਪ ਵਜੋਂ ਉੱਭਰਦਾ ਹੈ। ਆਯੁਰਵੇਦ ਮੁਤਾਬਕ ਗੁਲਾਬ ਜਲ ਦੀ ਤਾਸੀਰ ਠੰਢੀ ਹੁੰਦੀ ਹੈ, ਜੋ ਚਮੜੀ ਨੂੰ ਸ਼ਾਂਤ ਰੱਖਣ 'ਚ ਮਦਦ ਕਰਦੀ ਹੈ। ਆਓ ਇਸ ਲੇਖ ਰਾਹੀਂ ਜਾਣਦੇ ਹਾਂ ਕਿ ਗੁਲਾਬ ਜਲ ਦੀ ਵਰਤੋ ਕਰਨ ਨਾਲ ਸਾਡੀ ਸਕਿਨ ਨੂੰ ਕੀ ਫਆਇਦੇ ਮਿਲਦੇ ਹਨ ਅਤੇ ਇਸ ਦੇ ਕੀ ਲਾਭ ਹਨ।
ਗੁਲਾਬ ਜਲ ਦੇ ਮੁੱਖ ਫਾਇਦੇ :-
ਕੁਦਰਤੀ ਟੋਨਰ
- ਗੁਲਾਬ ਜਲ ਚਮੜੀ ਦੇ pH ਪੱਧਰ ਨੂੰ ਸੰਤੁਲਿਤ ਰੱਖਦਾ ਹੈ ਅਤੇ ਖੁੱਲ੍ਹੇ Pores ਨੂੰ ਕੱਸਣ 'ਚ ਮਦਦ ਕਰਦਾ ਹੈ।
ਸਕਿਨ ਦੀ ਜਲਣ ਤੋਂ ਰਾਹਤ
- ਧੁੱਪ ਕਾਰਨ ਹੋਣ ਵਾਲੀ ਲਾਲੀ ਜਾਂ ਸਕਿਨ ਦੀ ਜਲਣ ਨੂੰ ਘਟਾਉਣ ਲਈ ਗੁਲਾਬ ਜਲ ਸਭ ਤੋਂ ਵਧੀਆ ਹੈ।
ਗਹਿਰੀ ਸਫਾਈ
- ਇਹ ਚਮੜੀ ਦੇ ਅੰਦਰ ਜੰਮੀ ਧੂੜ-ਮਿੱਟੀ ਅਤੇ ਤੇਲ ਨੂੰ ਬਾਹਰ ਕੱਢਦਾ ਹੈ, ਜਿਸ ਨਾਲ ਚਿਹਰੇ 'ਤੇ ਕੁਦਰਤੀ ਨਿਖਾਰ ਆਉਂਦਾ ਹੈ।
ਅੱਖਾਂ ਦੀ ਥਕਾਵਟ
- ਕੰਪਿਊਟਰ ਜਾਂ ਮੋਬਾਈਲ ਦੀ ਜ਼ਿਆਦਾ ਵਰਤੋਂ ਕਾਰਨ ਅੱਖਾਂ 'ਚ ਹੋਣ ਵਾਲੀ ਜਲਣ ਨੂੰ ਗੁਲਾਬ ਜਲ 'ਚ ਭਿੱਜੇ ਰੂਈ ਦੇ ਫੰਬੇ ਅੱਖਾਂ 'ਤੇ ਰੱਖ ਕੇ ਦੂਰ ਕੀਤਾ ਜਾ ਸਕਦਾ ਹੈ।
ਮੁਹਾਸਿਆਂ ਤੋਂ ਬਚਾਅ
- ਇਸ 'ਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਕਿੱਲ-ਮੁਹਾਸਿਆਂ ਨੂੰ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖ਼ਤਮ ਕਰਦੇ ਹਨ।
ਵਰਤੋਂ ਦਾ ਸਹੀ ਤਰੀਕਾ :-
- ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋਵੋ ਅਤੇ ਫਿਰ ਰੂਈ ਦੀ ਮਦਦ ਨਾਲ ਗੁਲਾਬ ਜਲ ਲਗਾਓ। ਇਸ ਨਾਲ ਚਮੜੀ ਰਾਤ ਭਰ ਹਾਈਡ੍ਰੇਟ ਰਹੇਗੀ ਅਤੇ ਸਵੇਰੇ ਚਿਹਰੇ 'ਤੇ ਖ਼ਾਸ ਚਮਕ ਦਿਖਾਈ ਦੇਵੇਗੀ।
ਵਾਲਾਂ ਨੂੰ Color ਕਰਨ ਦਾ ਕੀ ਹੈ ਸਹੀ ਤਰੀਕਾ
NEXT STORY