ਜਲੰਧਰ— ਅਕਸਰ ਅਸੀਂ ਸੋਚਦੇ ਹਾਂ ਕਿ ਮਰਦ ਅਤੇ ਔਰਤ 'ਚੋਂ ਜ਼ਿਆਦਾ ਕੋਣ ਸੋਂਦਾ ਹੈ। ਸਾਡੇ ਮੁਤਾਬਕ ਔਰਤਾਂ ਦੇ ਮੁਕਾਬਲੇ ਮਰਦ ਜ਼ਿਆਦਾ ਸੋਂਦੇ ਹਨ ਪਰ ਇਕ ਰਿਸਰਚ 'ਚ ਪਤਾ ਚੱਲਿਆ ਹੈ ਕਿ ਮਰਦਾਂ ਦੀ ਤੁਲਨਾ 'ਚ ਔਰਤਾਂ ਜ਼ਿਆਦਾ ਸੋਂਦੀਆਂ ਹਨ।
ਰਿਸਰਚ ਮੁਤਾਬਕ ਔਰਤਾਂ ਦਾ ਦਿਮਾਗ ਬਹੁਤ ਜ਼ਿਆਦਾ ਕੰਪਲੈਕਸ ਹੁੰਦਾ ਹੈ। ਇਨ੍ਹਾਂ ਹੀ ਨਹੀਂ ਔਰਤਾਂ ਦਾ ਦਿਮਾਗ ਮਰਦਾਂ ਦੇ ਦਿਮਾਗ ਦੇ ਮੁਕਾਬਲੇ ਜ਼ਿਆਦਾ ਮਿਹਨਤ ਕਰਦਾ ਹੈ। ਜਿਨਾਂ ਤੇਜ਼ ਦਿਮਾਗ ਔਰਤਾਂ ਚਲਾ ਸਕਦੀਆਂ ਹਨ ਮਰਦ ਨਹੀਂ ਚਲਾ ਸਕਦੇ। ਇਸ ਲਈ ਔਰਤਾਂ ਨੂੰ 'ਮਲਟੀਟਾਸਕਿੰਗ' ਕਿਹਾ ਜਾਂਦਾ ਹੈ।
ਇਸ ਦੇ ਇਲਾਵਾ ਮਰਦਾਂ ਦੇ ਮੁਕਾਬਲੇ ਔਰਤਾਂ ਕੋਲ ਹਰ ਵਿਸ਼ੇ 'ਤੇ ਪੰਜ ਗੁਣਾ ਜ਼ਿਆਦਾ ਜਾਣਕਾਰੀ ਹੁੰਦੀ ਹੈ। ਔਰਤਾਂ ਦਾ ਦਿਮਾਗ ਮਰਦਾਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਕੰਮ ਕਰਦਾ ਹੈ। ਇਸੇ ਕਾਰਨ ਔਰਤਾਂ ਦੇ ਦਿਮਾਗ ਨੂੰ ਜ਼ਿਆਦਾ ਆਰਾਮ ਦੀ ਲੋੜ ਹੁੰਦੀ ਹੈ।
ਸੁੱਕਾ ਛੁਹਾਰਾ ਖਾਣਾ ਸਿਹਤ ਲਈ ਹੁੰਦਾ ਹੈ ਲਾਭਕਾਰੀ
NEXT STORY