ਹੈਲਥ ਡੈਸਕ - ਕੇਲੇ ਨੂੰ ਸਭ ਤੋਂ ਸਵਾਦਿਸ਼ਟ ਅਤੇ ਪੋਸ਼ਣ ਭਰਪੂਰ ਫਲ ਮੰਨਿਆ ਜਾਂਦਾ ਹੈ। ਇਸ ਫਲ ਨੂੰ ਕਈ ਤਰੀਕਿਆਂ ਨਾਲ ਖਾ ਸਕਦੇ ਹੋ, ਭਾਵੇਂ ਉਹ ਸਮੂਦੀ ਹੋਵੇ, ਫਰੂਟ ਸਲਾਦ, ਚਿਪਸ ਜਾਂ ਫਿਰ ਹਰੇ ਜਾਂ ਕੱਚੇ ਕੇਲੇ ਹੀ ਕਿਉਂ ਨਾ ਹੋਣ। ਕਈ ਅਜਿਹੀਆਂ ਬਿਮਾਰੀਆਂ ਹਨ, ਜਿਨਾਂ ਦੇ ਇਲਾਜ ਲਈ ਹਜ਼ਾਰਾਂ ਰੁਪਏ ਲੱਗ ਜਾਂਦੇ ਹਨ ਪਰ ਸਿਰਫ਼ ਕੱਚੇ ਕੇਲੇ ਦੇ ਸੇਵਨ ਨਾਲ ਹੀ ਕਾਫ਼ੀ ਲਾਭ ਪ੍ਰਾਪਤ ਹੋ ਸਕਦਾ ਹੈ।
ਕੱਚੇ ਕੇਲੇ ਜ਼ਿਆਦਾਤਰ ਲੋਕ ਖਾਣਾ ਪਸੰਦ ਨਹੀਂ ਕਰਦੇ ਕਿਉਂਕਿ ਪੀਲੇ ਕੇਲੇ ਭਾਵ ਕਿ ਪੱਕੇ ਹੋਏ ਕੇਲੇ ਖਾਣ 'ਚ ਜ਼ਿਆਦਾਤਰ ਮਜ਼ੇਦਾਰ ਹੁੰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਹਰੇ ਕੇਲੇ ਖਾਣ ਦੇ ਇੰਨੇ ਫਾਇਦੇ ਹਨ ਕਿ ਤੁਹਾਡੀ ਸਿਹਤ ਦਾ ਹਾਲ ਬਦਲ ਸਕਦਾ ਹੈ। ਆਓ ਇਸ ਖਬਰ ਰਾਹੀਂ ਜਾਣਦੇ ਹਾਂ ਕਿ ਕੱਚੇ ਕੇਲੇ ਖਾਣ ਨਾਲ ਸਾਡੇ ਸਰੀਰ ਨੂੰ ਕੀ ਫਾਇਦੇ ਮਿਲਦੇ ਹਨ ਤੇ ਇਹ ਸਾਡੀ ਸਿਹਤ ਲਈ ਕਿਉਂ ਜ਼ਰੂਰੀ ਹਨ।
ਕਬਜ਼ ਨੂੰ ਕਰੇ ਦੂਰ
ਕੱਚੇ ਕੇਲੇ 'ਚ ਫਾਈਬਰ ਅਤੇ ਹੈਲਦੀ ਸਟਾਰਚ ਹੁੰਦਾ ਹੈ, ਜੋ ਸਰੀਰ ਦੀਆਂ ਅੰਤੜੀਆਂ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਜੰਮਣ ਨਹੀਂ ਦਿੰਦਾ ਅਤੇ ਕਬਜ਼ ਤੋਂ ਰਾਹਤ ਦਿਵਾਉਂਦਾ ਹੈ। ਜੇਕਰ ਤੁਸੀਂ ਵੀ ਕਬਜ਼ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ 1 ਕੱਚੇ ਕੇਲੇ ਦੀ ਵਰਤੋਂ ਜ਼ਰੂਰ ਕਰੋ।
ਅੱਖਾਂ ਦੀ ਰੋਸ਼ਨੀ ਨੂੰ ਵਧਾਏ
ਕੱਚੇ ਕੇਲੇ 'ਚ ਵਿਟਾਮਿਨ ਏ ਹੁੰਦਾ ਹੈ, ਜਿਸ ਨੂੰ ਖਾਣ ਨਾਲ ਅੱਖਾਂ ਸੁਰੱਖਿਅਤ ਰਹਿੰਦੀਆਂ ਹਨ। ਇਹ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵੀ ਵਧਾਉਂਦਾ ਹੈ।
ਹੈਲਦੀ ਹਾਰਟ ਦਾ ਵਧੀਆ ਸਰੋਤ
ਰੋਜ਼ਾਨਾ ਕੱਚਾ ਕੇਲਾ ਖਾਣ ਨਾਲ ਸਾਡਾ ਦਿਲ ਸਹੀ ਢੰਗ ਨਾਲ ਕੰਮ ਕਰਦਾ ਹੈ। ਕੱਚੇ ਕੇਲੇ 'ਚ ਬਹੁਤ ਜ਼ਿਆਦਾ ਪੋਟਾਸ਼ੀਅਮ ਹੁੰਦਾ ਹੈ, ਜਦੋਂਕਿ ਅਸੀਂ ਕੱਚਾ ਕੇਲਾ ਖਾਂਦੇ ਹਾਂ ਤਾਂ ਪੋਟਾਸ਼ੀਅਮ ਸਾਡੇ ਸਰੀਰ 'ਚ ਜਾਂਦਾ ਹੈ ਅਤੇ ਖੂਨ 'ਚ ਮਿਲ ਕੇ ਨਸਾਂ ਦੁਆਰਾ ਸਾਡੇ ਪੂਰੇ ਸਰੀਰ 'ਚ ਫੈਲਦਾ ਹੈ। ਕੱਚਾ ਕੇਲਾ ਦਿਲ ਨੂੰ ਪੂਰੀ ਤਰ੍ਹਾਂ ਨਾਲ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ।
ਅਸਥਮੇ ਦੀ ਸਮੱਸਿਆ ਹੋਵੇ ਦੂਰ
ਅਸਥਮਾ ਦੀ ਬੀਮਾਰੀ 'ਚ ਕੱਚਾ ਕੇਲਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਕ ਸੋਧ 'ਚ ਪਤਾ ਲੱਗਿਆ ਹੈ ਕਿ ਰੋਜ਼ਾਨਾ 1 ਕੱਚਾ ਕੇਲਾ ਖਾਣ ਨਾਲ ਅਸਥਮਾ ਹੋਣ ਦੇ 34% ਚਾਂਸ ਘੱਟ ਹੋ ਜਾਂਦੇ ਹਨ।
ਪੇਟ ਲਈ ਹੈ ਲਾਹੇਵੰਦ
ਕੱਚੇ ਕੇਲੇ ਅੰਤੜੀਆਂ ਦੇ ਬੈਕਟੀਰੀਆ ਨੂੰ ਸਿਹਤਮੰਦ ਰੱਖਣ 'ਚ ਸਹਾਇਤਾ ਕਰਦੇ ਹਨ। ਇਸ 'ਚ ਰੋਧਕ ਸਟਾਰਚ ਹੁੰਦਾ ਹੈ, ਜੋ ਕਿ ਇੱਕ ਕਿਸਮ ਦਾ ਕਾਰਬੋਹਾਈਡਰੇਟ ਹੁੰਦਾ ਹੈ, ਜੋ ਛੋਟੀ ਆਂਦਰ 'ਚ ਪਾਚਣ ਦਾ 'ਵਿਰੋਧ' ਕਰਦਾ ਹੈ ਅਤੇ ਪਾਚਨ ਨਾਲੀ 'ਚ ਅੰਤੜੀਆਂ ਦੇ ਅਨੁਕੂਲ ਰੋਗਾਣੂਆਂ ਦੇ ਵਾਧੇ ਲਈ ਭੋਜਨ ਦੇ ਰੂਪ 'ਚ ਕੰਮ ਕਰਦਾ ਹੈ। ਇਹ ਸ਼ਾਰਟ-ਚੇਨ ਫੈਟੀ ਐਸਿਡ (ਐਸਸੀਐਫਏ) ਦੇ ਉਤਪਾਦਨ ਨੂੰ ਵੀ ਵਧਾ ਸਕਦਾ ਹੈ, ਜੋ ਪਾਚਣ ਸਿਹਤ ਲਈ ਮਹੱਤਵਪੂਰਨ ਹਨ।
ਕੋਲੈਸਟ੍ਰੋਲ ਨੂੰ ਕਰਦੈ ਘੱਟ
ਕੱਚੇ ਕੇਲੇ 'ਚ ਉੱਚ ਫਾਈਬਰ ਸਮੱਗਰੀ ਕੋਲੈਸਟ੍ਰੋਲ ਕੰਟਰੋਲ ਕਰਨ 'ਚ ਸਹਾਇਤਾ ਕਰਦੀ ਹੈ, ਕਿਉਂਕਿ ਕੱਚੇ ਕੇਲੇ 'ਚ ਫਾਈਬਰ ਭਰਪੂਰ ਹੁੰਦੇ ਹਨ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਕੰਟਰੋਲ 'ਚ ਰੱਖਦਾ ਹੈ। ਇਸ ਤੋਂ ਇਲਾਵਾ ਜੇਕਰ ਨਿਯਮਿਤ ਤੌਰ 'ਤੇ ਖਪਤ ਕੀਤੀ ਜਾਂਦੀ ਹੈ ਤਾਂ ਇਹ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਸਹਾਇਤਾ ਕਰ ਸਕਦੀ ਹੈ।
ਭੁੱਖ ਨੂੰ ਕਰਦੈ ਕੰਟਰੋਲ
ਕੱਚੇ ਕੇਲੇ ਖਾਣ ਨਾਲ ਪੇਟ ਭਰਿਆ ਮਹਿਸੂਸ ਹੁੰਦਾ ਹੈ, ਜਿਸ ਕਾਰਨ ਅਸੀਂ ਵਾਰ-ਵਾਰ ਖਾਣਾ ਨਹੀਂ ਖਾਂਦੇ।
ਸ਼ੂਗਰ ਕੰਟਰੋਲ ਕਰੇ
ਜੇ ਤੁਸੀਂ ਵੀ ਡਾਈਬਿਟੀਜ਼ ਦੇ ਸ਼ੁਰੂਆਤੀ ਪੜਾਅ 'ਤੇ ਹੋ ਤਾਂ ਰੋਜ਼ 1 ਕੱਚੇ ਕੇਲੇ ਦੀ ਵਰਤੋਂ ਕਰੋ। ਇਸ ਨਾਲ ਸ਼ੂਗਰ ਲੈਵਲ ਕੰਟਰੋਲ 'ਚ ਰਹੇਗਾ ਅਤੇ ਡਾਇਬਿਟੀਜ਼ ਤੋਂ ਰਾਹਤ ਮਿਲੇਗੀ।
ਸਿਹਤ ਦਾ ਖਜ਼ਾਨਾ ਹੈ 'ਤੁਲਸੀ ਦਾ ਪੱਤਾ' ! ਜਾਣੋ ਇਸ ਦੇ ਖਾਣ ਦੇ ਹੈਰਾਨੀਜਨਕ ਫਾਇਦੇ
NEXT STORY