ਨਵੀਂ ਦਿੱਲੀ— ਕਈ ਵਾਰ ਕਿਸੇ ਅੰਦਰੂਨੀ ਸੱਟ, ਥਕਾਵਟ ਜਾਂ ਗੈਸ ਕਾਰਨ ਸੋਜ ਆ ਜਾਂਦੀ ਹੈ। ਹਾਲਾਂਕਿ ਇਹ ਕੋਈ ਵੱਡੀ ਸਮੱਸਿਆ ਨਹੀਂ ਹੈ ਪਰ ਇਸ ਕਾਰਨ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭੋਜਨ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਪੇਟ ਅਤੇ ਮੂੰਹ ਦੀ ਸੋਜ ਨੂੰ ਘੱਟ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਤੋਂ ਛੁਟਕਾਰਾ ਪਾਉਣ ਦੇ ਲਈ ਤੁਹਾਨੂੰ ਖਾਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
1. ਪਾਣੀ ਪੀਣਾ
ਖਾਣੇ ਦੇ ਤੁਰੰਤ ਬਾਅਦ ਤੁਹਾਨੂੰ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਸੋਜ ਦੀ ਸਮੱਸਿਆ ਦੇ ਨਾਲ-ਨਾਲ ਡਾਈਜੇਸ਼ਨ ਸਿਸਟਮ 'ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ।
2. ਚੰਗੀ ਤਰ੍ਹਾਂ ਖਾਣਾ ਨਾ ਚਬਾ ਕੇ ਖਾਣਾ
ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਨਾ ਖਾਣ ਨਾਲ ਉਹ ਤੁਹਾਡੇ ਪੇਟ ਵਿਚ ਜਾ ਕੇ ਸੋਜ ਦਾ ਕਾਰਨ ਬਣਦਾ ਹੈ। ਚੰਗੀ ਤਰ੍ਹਾਂ ਨਾਲ ਚਬਾ ਕੇ ਖਾਣ ਨਾਲ ਸੋਜ ਘੱਟ ਹੋਣ ਦੇ ਨਾਲ-ਨਾਲ ਖਾਣਾ ਵੀ ਜਲਦੀ ਡਾਈਜੈਸਟ ਹੋ ਜਾਵੇਗਾ।
3. ਜਲਦੀ-ਜਲਦੀ ਖਾਣਾ
ਜਲਦਬਾਜੀ ਵਿਚ ਖਾਣ ਨਾਲ ਪੇਟ ਵਿਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ, ਜੋ ਬਾਅਦ ਵਿਚ ਸੋਜ ਦਾ ਕਾਰਨ ਬਣਦਾ ਹੈ। ਇਸ ਲਈ ਖਾਂਦੇ ਸਮੇਂ ਉਸ ਨੂੰ ਹੋਲੀ-ਹੋਲੀ ਅਤੇ ਚੰਗੀ ਤਰ੍ਹਾਂ ਨਾਲ ਚਬਾ ਕੇ ਖਾਓ।
4. ਖਾਣੇ ਤੋਂ ਬਾਅਦ ਸੈਰ ਕਰਨਾ
ਅਕਸਰ ਲੋਕ ਖਾਣੇ ਦੇ ਤੁਰੰਤ ਬਾਅਦ ਸੌਂ ਜਾਂਦੇ ਹਨ, ਜਿਸ ਨਾਲ ਪੇਟ ਵਿਚ ਸੋਜ ਆ ਜਾਂਦੀ ਹੈ। ਰੋਜ਼ਾਨਾ ਖਾਣੇ ਦੇ ਬਾਅਦ 15 ਮਿੰਟ ਸੈਰ ਕਰਨ ਨਾਲ ਤੁਹਾਡਾ ਖਾਣਾ ਡਾਈਜੈਸਟ ਹੋ ਜਾਂਦਾ ਹੈ। ਇਸ ਨਾਲ ਸੋਜ ਦੀ ਸਮੱਸਿਆ ਵੀ ਨਹੀਂ ਹੁੰਦੀ।
ਅਸਥਮੇ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ
NEXT STORY