ਜਲੰਧਰ - ਦਹੀਂ ਸਿਹਤ ਲਈ ਬਹੁਤ ਲਾਹੇਵੰਦ ਹੁੰਦਾ ਹੈ। ਗਰਮੀਆਂ ਦੇ ਦਿਨਾਂ ਵਿਚ ਇਸ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ। ਦਹੀਂ 'ਚ ਪ੍ਰੋਟੀਨ, ਮਿਨਰਲਸ ਅਤੇ ਵਿਟਾਮਿਨ ਆਦਿ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਸਾਨੂੰ ਊਰਜਾ ਦਿੰਦੇ ਹਨ ਅਤੇ ਸਰੀਰ ਨੂੰ ਤਰੋਤਾਜ਼ਾ ਰੱਖਦੇ ਹਨ। ਲੋਅ ਫੈਟ ਵਾਲਾ ਦਹੀਂ ਖਾਣ ਨਾਲ ਸਾਡਾ ਭਾਰ ਕੰਟਰੋਲ 'ਚ ਰਹਿੰਦਾ ਹੈ। ਇਸ ਤੋਂ ਇਲਾਵਾ ਦਹੀਂ ਸਕਿਨ ਅਤੇ ਵਾਲਾਂ ਨੂੰ ਮੁਲਾਇਮ ਕਰਨ ਦਾ ਕੰਮ ਕਰਦਾ ਹੈ। ਦਹੀਂ ਦੀ ਲੱਸੀ ਬਣਾ ਕੇ ਪੀਣ ਨਾਲ ਢਿੱਡ ਦੀ ਗਰਮੀ ਤੋਂ ਰਾਹਤ ਮਿਲਦੀ ਹੈ ਅਤੇ ਡਾਈਜੇਸ਼ਨ ਸਿਸਟਮ ਸਹੀ ਰਹਿੰਦਾ ਹੈ। ਗਰਮੀਆਂ ਦੇ ਦਿਨਾਂ ਵਿਚ ਰੋਜ਼ਾਨਾ ਦਹੀਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ...
ਢਿੱਡ ਦੀ ਗਰਮੀ ਹੰਦੀ ਹੈ ਦੂਰ
ਗਰਮੀਆਂ ਦੇ ਮੌਸਮ ਵਿਚ ਦਹੀਂ ਦੀ ਲੱਸੀ ਬਣਾ ਕੇ ਪੀਣ ਨਾਲ ਢਿੱਡ ਦੀ ਗਰਮੀ ਦੂਰ ਹੁੰਦੀ ਹੈ। ਢਿੱਡ ‘ਚ ਗੜਬੜ ਹੋਣ ਨਾਲ ਦਹੀਂ ‘ਚ ਇਸਬਗੋਲ ਦਾ ਚੂਰਾ ਮਿਲਾ ਕੇ ਖਾਣ ਨਾਲ ਦਸਤ ਬੰਦ ਹੋ ਜਾਂਦੇ ਹਨ। ਢਿੱਡ ਦੀਆਂ ਕਈ ਹੋਰ ਬੀਮਾਰੀਆਂ ਨੂੰ ਦੂਰ ਕਰਨ ਲਈ ਦਹੀਂ ਨੂੰ ਸੇਂਧਾ ਲੂਣ ਮਿਲਾ ਕੇ ਸੇਵਨ ਕਰੋ, ਜਿਸ ਨਾਲ ਬਹੁਤ ਫ਼ਾਇਦਾ ਹੁੰਦਾ ਹੈ। ਦਹੀਂ ਪੀਣ ਨਾਲ ਪਾਚਣ ਸ਼ਕਤੀ ਵਧਦੀ ਹੈ ਅਤੇ ਭੁੱਖ ਲੱਗਦੀ ਹੈ।
ਇਮਿਊਨ ਸਿਸਟਮ ਹੁੰਦਾ ਹੈ ਮਜ਼ਬੂਤ
ਰੋਜ਼ਾਨਾ ਨਾਸ਼ਤੇ ਵਿੱਚ ਦਹੀਂ ਦਾ ਸੇਵਨ ਕਰਨ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ। ਦਹੀਂ 'ਚ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ। ਦਹੀਂ ਖਾਣ ਨਾਲ ਤੁਸੀਂ ਕਈ ਬੀਮਾਰੀਆਂ ਅਤੇ ਇਨਫੈਕਸ਼ਨਾਂ ਤੋਂ ਬਚ ਸਕਦੇ ਹੋ।
ਪਾਚਨ ਕਿਰਿਆ ਲਈ ਫ਼ਾਇਦੇਮੰਦ
ਪਾਚਨ ਕਿਰਿਆ ਠੀਕ ਨਾ ਹੋਣ 'ਤੇ ਦਹੀਂ ਦਾ ਸੇਵਨ ਕਰੋ, ਕਿਉਂਕਿ ਇਸ ਨਾਲ ਬਹੁਤ ਫ਼ਾਇਦੇ ਹੁੰਦੇ ਹਨ। ਦਹੀਂ 'ਚ ਮੌਜੂਦ ਗੁਣ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਦਹੀਂ ਦਾ ਸੇਵਨ ਕਰਨ ਨਾਲ ਕਬਜ਼ ਅਤੇ ਦਸਤ ਵਰਗੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਕਮਜ਼ੋਰ ਪਾਚਨ ਸ਼ਕਤੀ ਵਾਲੇ ਲੋਕਾਂ ਨੂੰ ਨਾਸ਼ਤੇ ਵਿੱਚ ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ।
ਹੱਡੀਆਂ ਨੂੰ ਮਜ਼ਬੂਤ ਕਰੇ
ਦਹੀਂ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਇਸ ਤੋਂ ਇਲਾਵਾ ਇਹ ਦੰਦਾਂ ਅਤੇ ਨਹੁੰਆਂ ਨੂੰ ਵੀ ਮਜ਼ਬੂਤ ਕਰਦਾ ਹੈ। ਨਾਸ਼ਤੇ ਵਿੱਚ ਦਹੀਂ ਖਾਣ ਨਾਲ ਮਾਸਪੇਸ਼ੀਆਂ ਸਹੀ ਢੰਗ ਨਾਲ ਕੰਮ ਕਰਦੀਆਂ ਹਨ।
ਭਾਰ ਘਟਾਉਣ ਵਿੱਚ ਮਦਦਗਾਰ
ਦਹੀਂ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ, ਜੋ ਭਾਰ ਘਟਾਉਣ ਵਿੱਚ ਮਦਦਗਾਰ ਹੁੰਦਾ ਹੈ। ਦਹੀਂ ਵਿੱਚ ਮੌਜੂਦ ਗੁਣ ਸਰੀਰ ਵਿੱਚ ਕੋਰਟੀਸੋਲ ਹਾਰਮੋਨ ਨੂੰ ਘੱਟ ਕਰਦੇ ਹਨ। ਇਸ ਨਾਲ ਤਣਾਅ ਦਾ ਪੱਧਰ ਘੱਟ ਹੁੰਦਾ ਹੈ ਅਤੇ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ। ਦਹੀਂ ਵਿੱਚ ਪ੍ਰੋਬਾਇਓਟਿਕਸ ਪਾਏ ਜਾਂਦੇ ਹਨ, ਜੋ ਪਾਚਨ ਕਿਰਿਆ ਵਿੱਚ ਸੁਧਾਰ ਕਰਦੇ ਹਨ ਅਤੇ ਮੈਟਾਬੋਲਿਜ਼ਮ ਨੂੰ ਵਧਾਉਂਦੇ ਹਨ। ਨਾਸ਼ਤੇ ਵਿੱਚ ਦਹੀਂ ਦਾ ਸੇਵਨ ਸਰੀਰ ਵਿੱਚ ਵਾਧੂ ਚਰਬੀ ਨੂੰ ਰੋਕਣ ਵਿੱਚ ਮਦਦ ਕਰਦਾ ਹੈ।
ਕੈਂਸਰ ਤੋਂ ਬਚਾਏ
ਦਹੀਂ 'ਚ ਅਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਕੈਂਸਰ ਨੂੰ ਰੋਕਣ 'ਚ ਮਦਦ ਕਰਦੇ ਹਨ। ਇਹ ਪ੍ਰਤੀਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ। ਇਸ ਲਈ ਜ਼ਿਆਦਾਤਰ ਡਾਕਟਰ ਦਹੀਂ ਖਾਣ ਦੀ ਸਲਾਹ ਦਿੰਦੇ ਹਨ।
ਇਹ ਵੀ ਪੜ੍ਹੋ : Health Tips: ਗਰਮੀਆਂ ਦੇ ਮੌਸਮ 'ਚ ਸਰੀਰ 'ਚ ਨਾ ਹੋਣ ਦਿਓ ਪਾਣੀ ਦੀ ਘਾਟ, ਹੋ ਸਕਦੀਆਂ ਨੇ ਇਹ ਸਮੱਸਿਆਵਾਂ
ਛਾਤੀ 'ਚ ਦਰਦ ਹੋਣਾ 'ਹਾਈ ਕੋਲੈਸਟ੍ਰਾਲ' ਦੀ ਹੈ ਨਿਸ਼ਾਨੀ, ਜਾਣੋ ਲੱਛਣ ਤੇ ਬਚਾਅ ਦੇ ਉਪਾਅ
NEXT STORY