ਨਵੀਂ ਦਿੱਲੀ— ਦਾਲ 'ਚ ਪ੍ਰੋਟੀਨ ਦੀ ਭਰਪੂਰ ਮਾਤਰਾ ਮੋਜੂਦ ਹੁੰਦੀ ਹੈ, ਜੋ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਹਰ ਰੋਜ਼ ਦਾਲ ਦੀ ਵਰਤੋ ਨਾਲ ਸਰੀਰ ਦੀ ਕਈ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਉਂਝ ਤਾਂ ਸਾਰੀਆਂ ਦਾਲਾਂ 'ਚ ਪੋਸ਼ਟਿਕ ਤੱਤ ਹੁੰਦੇ ਹਨ ਪਰ ਮੂੰਗ ਦਾਲ 'ਚ ਕੈਲਸ਼ੀਅਮ, ਆਇਰਨ, ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਵਿਟਾਮਿਨ ਦੀ ਭਰਪੂਰ ਮਾਤਰਾ ਹੁੰਦੀ ਹੈ। ਜੋ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਕਬਜ਼ ਦੀ ਸਮੱਸਿਆ
ਮੂੰਗ ਦਾਲ ਦੀ ਖਿਚੜੀ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਇਹ ਆਸਾਨੀ ਨਾਲ ਪਚ ਜਾਂਦੀ ਹੈ ਨਾਲ ਹੀ ਸਰੀਰ ਨੂੰ ਠੰਡਕ ਵੀ ਦਿੰਦੀ ਹੈ।
2. ਖਾਰਸ਼ ਤੋਂ ਰਾਹਤ
ਖਾਰਸ਼ ਦੀ ਸਮੱਸਿਆ ਹੋਣ 'ਤੇ ਮੂੰਗ ਦਾਲ ਨੂੰ ਪੀਸ ਲਓ ਅਤੇ ਉਸ 'ਚ ਪਾਣੀ ਮਿਲਾਕੇ ਪੇਸਟ ਤਿਆਰ ਕਰ ਲਓ। ਇਸ ਲੇਪ ਨੂੰ ਖਾਰਸ਼ ਵਾਲੀ ਥਾਂ 'ਤੇ ਲਗਾਉਣ ਨਾਲ ਲਾਭ ਹੁੰਦਾ ਹੈ।
3. ਟਾਈਫਾਈਡ
ਟਾਈਫਾਈਡ ਹੋਣ 'ਤੇ ਮੂੰਗ ਦਾਲ ਦੀ ਵਰਤੋ ਕਰਨਾ ਜ਼ਰੂਰੀ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਆਈ ਕਮਜ਼ੋਰੀ ਦੂਰ ਹੋ ਜਾਂਦੀ ਹੈ।
4. ਅੱਖਾਂ ਦੀ ਰੋਸ਼ਨੀ
ਮੂੰਗ ਦੀ ਦਾਲ ਖਾਣ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ ਅਤੇ ਇਹ ਅੱਖਾਂ ਨੂੰ ਠੰਡਕ ਦਿੰਦੀ ਹੈ।
5. ਚਿਹਰੇ ਦੇ ਲਈ
ਚਿਹਰੇ ਦੇ ਲਈ ਵੀ ਮੂੰਗ ਦਾਲ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨੂੰ ਪੀਸ ਕੇ ਇਸ ਦਾ ਫੇਸ ਪੈਕ ਬਣਾ ਲਓ। ਇਸਨੂੰ ਹਫਤੇ 'ਚ ਇਕ ਵਾਰ ਚਿਹਰੇ 'ਤੇ ਲਗਾਉਣ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ।
6. ਮਸਲਸ ਵਧਾਏ
ਸਰੀਰ ਬਣਾਉਣ ਲਈ ਇਸ ਦਾਲ ਦੀ ਵਰਤੋਂ ਕਰੋ ਕਿਉਂਕਿ ਮੂੰਗ ਦਾਲ 'ਚ ਕਾਫੀ ਮਾਤਰਾ 'ਚ ਪ੍ਰੋਟੀਨ ਹੁੰਦਾ ਹੈ ਜੋ ਮਸਲਸ ਨੂੰ ਵਧਾਉਂਦਾ ਹੈ। ਇਸ ਲਈ ਰੋਜ਼ਾਨਾ 100 ਗ੍ਰਾਮ ਮੂੰਗ ਦਾਲ ਨੂੰ ਭਿਓਂ ਕੇ ਜਾਂ ਉਬਾਲ ਕੇ ਖਾਓ।
7. ਸਰੀਰਕ ਕਮਜ਼ੋਰੀ
ਕਈ ਲੋਕਾਂ ਨੂੰ ਕਿਸੇ ਬੀਮਾਰੀ ਦੀ ਵਜ੍ਹਾ ਨਾਲ ਸਰੀਰਕ ਕਮਜ਼ੋਰੀ ਹੋਣ ਲਗਦੀ ਹੈ। ਇਸ ਲਈ ਲੋਕਾਂ ਨੂੰ ਰੋਜ਼ਾਨਾ ਮੂੰਗ ਦਾਲ ਖਾਣੀ ਚਾਹੀਦੀ ਹੈ।ਇਸ ਨਾਲ ਸਰੀਰ 'ਚ ਤਾਕਤ ਆਉਂਦੀ ਹੈ।
ਰਾਈ ਕਰਦੀ ਹੈ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ
NEXT STORY