ਨਵੀਂ ਦਿੱਲੀ— ਔਰਤਾਂ ਦੀ ਫਿੱਟ ਫਿਗਰ ਉਨ੍ਹਾਂ ਦੀ ਖੂਬਸੂਰਤੀ ਨੂੰ ਵਧਾ ਦਿੰਦੀ ਹੈ। ਜੇ ਤੁਸੀਂ ਫਿਗਰ ਮੇਨਟੇਨ ਹੋ ਤਾਂ ਕੱਪੜਿਆਂ ਦੀ ਚੋਣ ਕਰਦੇ ਸਮੇਂ ਜ਼ਿਆਦਾ ਦਿੱਕਤ ਨਹੀਂ ਆਉਂਦੀ। ਜਿੱਥੇ ਵਧਿਆ ਹੋਇਆ ਭਾਰ ਬਾਡੀ ਸ਼ੇਪ ਨੂੰ ਵਿਗਾੜ ਦਿੰਦਾ ਹੈ ਉਂਝ ਹੀ ਇਹ ਕਈ ਬੀਮਾਰੀਆਂ ਨੂੰ ਬੁਲਾਵਾ ਵੀ ਦਿੰਦਾ ਹੈ। ਜ਼ਿਆਦਾਤਰ ਲੜਕੀਆਂ ਪਰਫੈਕਟ ਫਿਗਰ ਪਾਉਣ ਲਈ ਜਿੰਮ ਜਾ ਕੇ ਘੰਟਿਆਂ ਤਕ ਕਸਰਤ ਕਰਦੀਆਂ ਹਨ ਪਰ ਤਾਂ ਵੀ ਉਨ੍ਹਾਂ ਨੂੰ ਮਨਚਾਹੀ ਫਿਗਰ ਨਹੀਂ ਮਿਲ ਪਾਉਂਦੀ। ਅਸਲ 'ਚ ਵਰਕਾਊਟ ਦੇ ਇਲਾਵਾ ਖਾਣ ਦੀਆਂ ਚੀਜ਼ਾਂ 'ਤੇ ਵੀ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ। ਵਰਕਾਊਟ ਤੋਂ ਪਹਿਲਾਂ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਨ ਦੀ ਜ਼ਰੂਰਤ ਹੈ, ਜੋ ਤੁਹਾਨੂੰ ਸਲਿਮ ਫਿਗਰ ਦੇਵੇ।
1. ਬਲੈਕ ਕੌਫੀ
ਜਿੰਮ ਜਾਣ ਤੋਂ ਅੱਧਾ ਘੰਟਾ ਪਹਿਲਾਂ ਕੌਫੀ ਦੀ ਵਰਤੋਂ ਕਰੋ। ਇਸ ਨਾਲ ਸਰੀਰ ਫਿੱਟ ਰਹਿੰਦਾ ਹੈ ਅਤੇ ਫੈਟ ਘੱਟ ਹੁੰਦੀ ਹੈ। ਬਲੈਕ ਕੌਫੀ 'ਚ ਕੈਫੀਨ ਹੁੰਦਾ ਹੈ, ਜੋ ਨਰਵਸ ਸਿਸਟਮ ਨੂੰ ਐਕਟਿਵ ਕਰ ਦਿੰਦਾ ਹੈ, ਜਿਸ ਨਾਲ ਵਰਕਾਊਟ 'ਤੇ ਚੰਗਾ ਫੋਕਸ ਹੁੰਦਾ ਹੈ।
2. ਗ੍ਰੀਨ ਟੀ
ਗ੍ਰੀਨ ਟੀ ਪੀਣ ਨਾਲ ਭਾਰ ਘੱਟ ਹੁੰਦਾ ਹੈ। ਇਹ ਮੈਟਾਬਾਲੀਜ਼ਮ ਰੇਟ ਨੂੰ ਵਧਾ ਕੇ ਸਰੀਰ ਨੂੰ ਐਨਰਜੀ ਦਿੰਦਾ ਹੈ। ਇਹ ਮੂਡ ਨੂੰ ਵੀ ਚੰਗਾ ਰੱਖਦੀ ਹੈ। ਜੇ ਵਰਕਾਊਟ ਕਰਨ ਤੋਂ ਪਹਿਲਾਂ ਗ੍ਰੀਨ ਟੀ ਪੀਤੀ ਜਾਵੇ ਤਾਂ ਕਾਫੀ ਫਾਇਦਾ ਮਿਲਦਾ ਹੈ।
3. ਕੇਲਾ
ਵਰਕਾਊਟ ਤੋਂ 1 ਘੰਟਾ ਪਹਿਲਾਂ ਕੇਲਾ ਖਾਓ। ਇਸ ਨਾਲ ਐਨਰਜ਼ੀ ਮਿਲਦੀ ਹੈ। ਕੇਲੇ 'ਚ ਪੋਟਾਸ਼ੀਅਮ ਹੁੰਦਾ ਹੈ। ਜਿਸ ਨਾਲ ਵਰਕਾਊਟ ਕਰਦੇ ਸਮੇਂ ਮਸਲਸ 'ਚ ਖਿਚਾਅ ਨਹੀਂ ਆਉਂਦਾ। ਇਸ ਲਈ ਕੇਲੇ ਨਾਲ ਸਾਡੇ ਸਰੀਰ ਨੂੰ ਐਨਰਜ਼ੀ ਮਿਲਦੀ ਹੈ।
ਇਨ੍ਹਾਂ ਬੀਮਾਰੀਆਂ 'ਚ ਬੇਹੱਦ ਫਾਇਦੇਮੰਦ ਹੁੰਦੀ ਹੈ ਕਸੂਰੀ ਮੇਥੀ
NEXT STORY