ਜਲੰਧਰ— ਗਰਮੀਆਂ ਨੇ ਦਸਤਕ ਦੇ ਦਿੱਤੀ ਹੈ ਅਤੇ ਇਸ ਮੌਸਮ 'ਚ ਲੂ ਲੱਗਣ ਦਾ ਖ਼ਤਰਾ ਕਾਫੀ ਹੱਦ ਤੱਕ ਵਧ ਜਾਂਦਾ ਹੈ। ਲੂ ਲੱਗਣ ਨਾਲ ਚਮੜੀ 'ਤੇ ਵੀ ਕਾਫੀ ਅਸਰ ਪੈਂਦਾ ਹੈ। ਇਸ ਤੋਂ ਬਚਣ ਲਈ ਸਾਨੂੰ ਫਲਾਂ ਦੀ ਵਰਤੋ ਕਰਨੀ ਚਾਹੀਦੀ ਹੈ, ਕਿਉਂਕਿ ਫਲ ਖਾਣ ਨਾਲ ਸਾਡੇ ਸਰੀਰ ਨੂੰ ਊਰਜਾ ਮਿਲਦੀ ਹੈ। ਗਰਮੀਆਂ ਤਾਂ ਸਾਡੇ ਸਰੀਰ ਨੂੰ ਵਾਧੂ ਤਾਕਤ ਦੀ ਲੋੜ ਪੈਂਦੀ ਹੈ, ਕਿਉਂਕਿ ਧੁੱਪ 'ਚ ਬਾਹਰ ਕੰਮ ਕਰਨ ਨਾਲ ਸਾਡਾ ਸਰੀਰ ਕਾਫੀ ਥਕਾਵਟ ਮਹਿਸੂਸ ਕਰਨ ਲੱਗਦਾ ਹੈ। ਇਸ ਤੋਂ ਪਹਿਲਾਂ ਕਿ ਗਰਮ ਹਵਾਵਾਂ ਚੱਲਣ ਦੇ ਨਾਲ ਲੂ ਲੱਗਣ ਦੀ ਸਮੱਸਿਆ ਵੀ ਵਧ ਜਾਵੇ ਤਾਂ ਸਾਨੂੰ ਇਸ ਤੋਂ ਬਚਣ ਦੇ ਲਈ ਕੁਝ ਨੁਸਖੇ ਵਰਤ ਲੈਣੇ ਚਾਹੀਦੇ ਹਨ।
- ਘਰ 'ਚੋਂ ਨਿਕਲਣ ਤੋਂ ਪਹਿਲਾਂ ਪਾਣੀ ਜਾਂ ਸ਼ਰਬਤ ਜ਼ਰੂਰ ਪੀ ਕੇ ਜਾਓ।
- ਅੰਬ ਦਾ ਜੂਸ, ਸ਼ਿਕੰਜ਼ਵੀ, ਖਸ-ਖਸ ਦਾ ਸ਼ਰਬਤ ਅਤੇ ਲੱਸੀ ਬਹੁਤ ਹੀ ਲਾਭਕਾਰੀ ਰਹਿੰਦੀ ਹੈ।
- ਸਾਰਾ ਦਿਨ ਜਿੰਨਾ ਹੋ ਸਕੇ ਪਾਣੀ ਪੀਓ।
- ਪਾਣੀ 'ਚ ਨਿੰਬੂ ਅਤੇ ਨਮਕ ਪਾ ਕੇ ਪੀਓਗੇ ਤਾਂ ਲੂ ਲੱਗਣ ਦਾ ਖਤਰਾ ਘੱਟ ਜਾਂਦਾ ਹੈ।
- ਖਾਲੀ ਪੇਟ ਧੁੱਪ 'ਚ ਬਾਹਰ ਨਾ ਨਿਕਲੋ।
- ਟਮਾਟਰ ਦੀ ਚਟਨੀ, ਨਾਰੀਅਲ ਅਤੇ ਪੇਠਾ ਖਾਣ ਨਾਲ ਵੀ ਲੂ ਨਹੀਂ ਲੱਗਦੀ।
- ਭੋਜਨ ਬਿਲਕੁਲ ਸਾਧਾ ਅਤੇ ਹਲਕਾ ਕਰੋ, ਕਿਉਂਕਿ ਜ਼ਿਆਦਾ ਮਸਾਲੇ ਵਾਲਾ ਭੋਜਨ ਤੁਹਾਡੀ ਸਿਹਤ ਵਿਗਾੜ ਸਕਦਾ ਹੈ।
- ਧੁੱਪ 'ਚੋਂ ਆਉਣ ਤੋਂ ਬਾਅਦ ਪਿਆਜ਼ ਦਾ ਰਸ ਸ਼ਹਿਦ 'ਚ ਮਿਲਾ ਕੇ ਖਾਣ ਨਾਲ ਲੂ ਲੱਗਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
- ਭੋਜਨ ਕਰਨ ਤੋਂ ਬਾਅਦ ਗੁੜ ਖਾਣ ਨਾਲ ਵੀ ਲੂ ਤੋਂ ਬਚਿਆ ਜਾ ਸਕਦਾ ਹੈ।
ਖਸਰੇ ਦੇ ਰੋਗ ਤੋਂ ਛੁਟਕਾਰਾ ਪਾਉਣ 'ਚ ਇਹ ਘਰੇਲੂ ਇਲਾਜ ਹੈ ਫਾਇਦੇਮੰਦ
NEXT STORY