ਨਵੀਂ ਦਿੱਲੀ— ਸਾਰੇ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਤੰਦਰੁਸਤ ਹੋਵੇ। ਇਸ ਲਈ ਉਹ ਆਪਣੇ ਬੱਚਿਆਂ ਨੂੰ ਹੈਲਦੀ ਫੂਡ ਖਿਲਾਉਣਾ ਪਸੰਦ ਕਰਦੇ ਹਨ। ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਫਾਸਟ ਫੂਡ 'ਚ ਕਾਫੀ ਮਾਤਰਾ 'ਚ ਕੈਲੋਰੀ ਹੁੰਦੀ ਹੈ ਜੋ ਬੱਚਿਆਂ 'ਚ ਮੋਟਾਪੇ ਦੀ ਮੁੱਖ ਵਜ੍ਹਾ ਹੈ। ਇਸ ਤੋਂ ਇਲਾਵਾ ਫਾਸਟ ਫੂਡ ਖਾਣ ਨਾਲ ਬੱਚਿਆਂ ਨੂੰ ਹੋਰ ਵੀ ਕਈ ਨੁਕਸਾਨ ਹੁੰਦੇ ਹਨ।
1. ਮੋਟਾਪਾ
ਬੱਚਿਆਂ 'ਚ ਮੋਟਾਪੇ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲਦੀ ਹੈ। ਇਸ ਦਾ ਮੁੱਖ ਕਾਰਨ ਫਾਸਟ ਫੂਡ ਦਾ ਜ਼ਿਆਦਾ ਸੇਵਨ ਕਰਨਾ ਹੈ। ਅੱਜ-ਕਲ ਦੇ ਬੱਚੇ ਬਾਹਰ ਖੇਡਣ ਨਹੀਂ ਜਾਂਦੇ ਅਤੇ ਘਰ 'ਚ ਬੈਠਕੇ ਹੀ ਮੋਬਾਈਲ ਅਤੇ ਟੀਵੀ ਦੇਖਣ 'ਚ ਆਪਣਾ ਸਮਾਂ ਬਿਤਾਉਂਦੇ ਹਨ। ਇਸ ਲਈ ਉਨ੍ਹਾਂ ਦਾ ਖਾਣਾ ਸਹੀ ਤਰੀਕੇ ਨਾਲ ਪਚਦਾ ਨਹੀਂ ਹੈ ਜਿਸ ਨਾਲ ਮੋਟਾਪੇ ਦੀ ਸਮੱਸਿਆ ਹੋ ਜਾਂਦੀ ਹੈ।
2. ਦਿਮਾਗ ਕਮਜ਼ੋਰ
ਫਾਸਟ ਫੂਡ ਖਾ ਕੇ ਹੀ ਬੱਚੇ ਆਪਣਾ ਪੇਟ ਭਰ ਲੈਂਦੇ ਹਨ ਅਤੇ ਘਰ 'ਚ ਬਣੀ ਹੈਲਦੀ ਚੀਜ਼ਾਂ ਨਹੀਂ ਖਾਂਦੇ ਜਿਸ ਨਾਲ ਉਨ੍ਹਾਂ ਦੇ ਦਿਮਾਗ ਨੂੰ ਪੂਰਾ ਪੋਸ਼ਨ ਨਹੀਂ ਮਿਲਦਾ ਅਤੇ ਉਨ੍ਹਾਂ ਦੀ ਸੋਚਨ ਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ।
3. ਦਿਲ ਦਾ ਰੋਗ
ਜੰਕ ਫੂਡ ਖਾਣ ਨਾਲ ਵੀ ਸਰੀਰ 'ਚ ਜ਼ਿਆਦਾ ਮਾਤਰਾ 'ਚ ਵਸਾ ਦਾ ਨਿਰਮਾਨ ਹੁੰਦਾ ਹੈ ਅਤੇ ਸਰੀਰ 'ਚ ਜ਼ਿਆਦਾ ਕੈਲੋਰੀ ਦੀ ਵਜ੍ਹਾ ਨਾਲ ਵੀ ਦਿਲ ਦੀਆਂ ਬੀਮਾਰੀਆਂ ਲੱਗਣ ਦਾ ਖਤਰਾ ਰਹਿੰਦਾ ਹੈ।
4. ਡਾਈਬਿਟੀਜ਼
ਕੁਝ ਬੱਚੇ ਜੰਕ ਫੂਡ ਦੇ ਨਾਲ ਕੋਲਡ ਡ੍ਰਿੰਕ ਦਾ ਵੀ ਜ਼ਿਆਦਾ ਸੇਵਨ ਕਰਦੇ ਹਨ। ਇਸ ਤਰਲ ਪਦਾਰਥਾਂ 'ਚ ਕਾਫੀ ਮਾਤਰਾ 'ਚ ਮਿੱਠਾ ਹੁੰਦਾ ਹੈ ਜਿਸ ਨਾਲ ਡਾਈਬਿਟੀਜ਼ ਹੋ ਸਕਦੀ ਹੈ।
ਜਾਣੋ ਕਿਹੜੀਆਂ ਕਮੀਆਂ ਦੇ ਕਾਰਨ ਲੋਕ ਹੁੰਦੇ ਹਨ ਤਣਾਅ ਦਾ ਸ਼ਿਕਾਰ
NEXT STORY