ਨਵੀਂ ਦਿੱਲੀ— ਤਣਾਅ ਆਉਣਾ ਉਂਝ ਆਮ ਜਿਹੀ ਗੱਲ ਹੈ ਪਰ ਕਈ ਵਾਰ ਇਹ ਸਮੱਸਿਆ ਇਨ੍ਹੀ ਜ਼ਿਆਦਾ ਵਧ ਜਾਂਦੀ ਹੈ ਕਿ ਇਨਸਾਨ ਖੁਦਕੁਸ਼ੀ ਕਰਨ 'ਤੇ ਮਜ਼ਬੂਰ ਹੋ ਜਾਂਦਾ ਹੈ। ਇਨ੍ਹਾਂ 'ਦੇ ਮੁੱਖ ਕਾਰਨਾਂ 'ਚ ਕੰਮ ਦਾ ਦਬਾਅ, ਹਾਨੀਕਾਰਕ ਆਦਤਾਂ, ਦਿਮਾਗ 'ਚ ਰਸਾਅਨਿਕ ਸੰਤੁਲਨ ਦੀ ਕਮੀ ਸ਼ਾਮਲ ਹੈ। ਜੇ ਤੁਸੀਂ ਵੀ ਬਿਨਾ ਕਿਸੇ ਕਾਰਨ ਤੋਂ ਕਮਜ਼ੋਰੀ ਅਤੇ ਉਦਾਸੀ ਮਹਿਸੂਸ ਕਰ ਰਹੇ ਹੋ ਤਾਂ ਇਸ ਦਾ ਮਤਲੱਬ ਹੈ ਕਿ ਤੁਸੀਂ ਤਣਾਅ ਦਾ ਸ਼ਿਕਾਰ ਹੋ।
1. ਜੇ ਤੁਸੀਂ ਮਾੜੀ ਸੋਚ ਰੱਖਣ ਵਾਲੇ ਲੋਕਾਂ ਨਾਲ ਜ਼ਿਆਦਾ ਸਮਾਂ ਬਿਤਾਉਂਦੇ ਹੋ ਤਾਂ ਤੁਹਾਨੂੰ ਇਹ ਸਮੱਸਿਆ ਹੋ ਸਕਦੀ ਹੈ।
2. ਰੋਜ਼ ਸਿਗਰਟ ਆਦਿ ਪੀਣ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ ਕਿਉਂਕਿ ਇਸ 'ਚ ਸ਼ਾਮਲ ਨਿਕੋਟਿਨ ਨਾਲ ਦਿਮਾਗ 'ਚ ਤਣਾਅ ਦੀ ਸਮੱਸਿਆ ਹੋ ਸਕਦੀ ਹੈ।
3. ਕੋਈ ਕਸਰਤ ਆਦਿ ਨਾ ਕਰਨ ਨਾਲ ਵੀ ਸਰੀਰਕ ਗਤੀਵਿਧੀਆਂ ਕਾਰਨ ਵੀ ਤਣਾਅ ਹੋ ਸਕਦਾ ਹੈ।
4. ਬਹੁਤ ਦਿਨਾਂ ਤੱਕ ਇੱਕਲੇ ਰਹਿਣ ਨਾਲ ਵੀ ਇਹ ਸਮੱਸਿਆ ਹੋ ਸਕਦੀ ਹੈ ਕਿਉਂਕਿ ਅਜਿਹਾ ਕਰਨ ਦੇ ਨਾਲ ਮਾੜੀ ਸੋਚ ਅਤੇ ਇੱਕਲੇਪਨ ਦੀ ਸਮੱਸਿਆ ਵਧ ਜਾਂਦੀ ਹੈ।
5. ਜਿਹੜੇ ਲੋਕ ਚਿਪਸ, ਨੂਡਲਸ ਆਦਿ ਖਾਣ ਦੇ ਆਦਿ ਹੁੰਦੇ ਹਨ। ਉਨ੍ਹਾਂ ਨੂੰ ਇਹ ਸਮੱਸਿਆ ਹੋਣ ਦਾ ਖਤਰਾ ਹੋ ਜਾਂਦਾ ਹੈ।
ਬਿਨਾ ਜਿੰਮ ਗਏ ਇਨ੍ਹਾਂ ਤਰੀਕਿਆਂ ਨਾਲ ਘਟਾਓ ਭਾਰ
NEXT STORY