ਜਲੰਧਰ: ਤੰਦਰੁਸਤ ਵਿਅਕਤੀ ਵੀ ਇਕ ਸਮੇਂ ਦਾ ਭੋਜਨ ਨਾ ਮਿਲਣ ’ਤੇ ਨਿਢਾਲ ਹੋ ਜਾਂਦਾ ਹੈ। ਬੀਮਾਰੀ ’ਚ ਤਾਂ ਹੋਰ ਵੀ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ। ਇਕ ਤਾਂ ਸਰੀਰ ਦੀ ਸ਼ਕਤੀ ਬਣੀ ਰਹੇ ਅਤੇ ਦੂਜਾ ਬੀਮਾਰੀ ’ਤੇ ਕਾਬੂ ਪਾਉਣਾ ਹੈ। ਅਜਿਹੇ ’ਚ ਸਵਾਲ ਪੈਦਾ ਹੁੰਦਾ ਹੈ ਕਿ ਬੁਖ਼ਾਰ ਹੋਣ ’ਤੇ ਅਸੀਂ ਕੀ ਖਾਈਏ ਅਤੇ ਕੀ ਪੀਤਾ ਜਾਵੇ? ਦਾਲਾਂ ਦਾ ਪਾਣੀ ਬੁਖ਼ਾਰ ’ਚ ਲਾਭਦਾਇਕ ਹੈ। ਮੂੰਗੀ ਦੀ ਦਾਲ ਇਨ੍ਹਾਂ ’ਚੋਂ ਮੁੱਖ ਹੈ। ਉਬਾਲੀ ਹੋਈ ਮੂੰਗੀ ਦੀ ਦਾਲ ਦੇ ਪਾਣੀ ’ਚ ਸੁੰਢ, ਕਾਲੀ ਮਿਰਚ ਅਤੇ ਨਮਕ ਮਿਲਾ ਕੇ ਕੋਸੀ-ਕੋਸੀ ਹੀ ਬੁਖ਼ਾਰ ਹੋਣ ’ਤੇ ਰੋਗੀ ਨੂੰ ਪਿਲਾਓ। ਜੇ ਮੂੰਗੀ ਦੀ ਦਾਲ ਪਸੰਦ ਨਾ ਹੋਵੇ ਤਾਂ ਮੂੰਗੀ ਦੇ ਨਾਲ ਮਸਰਾਂ ਦੀ ਦਾਲ ਵੀ ਉਬਾਲ ਸਕਦੇ ਹੋ। ਇਸੇ ਤਰ੍ਹਾਂ ਚਾਰ-ਛੇ ਦਾਲਾਂ ਨੂੰ ਉਬਾਲ ਕੇ ਵੀ ਉਨ੍ਹਾਂ ਦਾ ਪਾਣੀ ਪੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ:ਜੇਕਰ ਤੁਹਾਨੂੰ ਵੀ ਹੈ ਸਾਹ ਸਬੰਧੀ ਕੋਈ ਸਮੱਸਿਆ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ
ਚੌਲਾਂ ਦੀ ਪਿੱਛ ਵੀ ਊਰਜਾ ਨਾਲ ਭਰਪੂਰ ਹੁੰਦੀ ਹੈ ਅਤੇ ਬੁਖ਼ਾਰ ’ਚ ਹਾਨੀਕਾਰਕ ਨਹੀਂ ਸਗੋਂ ਲਾਭਦਾਇਕ ਹੁੰਦੀ ਹੈ। ਇਸ ’ਚ ਮਾਮੂਲੀ ਜਿਹੀ ਪੀਸੀ ਸੁੰਢ ਅਤੇ ਸੇਂਧਾ ਲੂਣ ਮਿਲਾ ਕੇ ਪੀਓ। ਚੌਲਾਂ ਬਾਰੇ ਆਮ ਧਾਰਨਾ ਹੈ ਕਿ ਬੁਖ਼ਾਰ ’ਚ ਨੁਕਸਾਨ ਕਰਦੇ ਹਨ ਪਰ ਹਕੀਕਤ ਇਸ ਦੇ ਉਲਟ ਹੈ। ਬੁਖ਼ਾਰ ’ਚ ਚੌਲਾਂ ਦੀ ਵਰਤੋਂ ਹੀ ਸਭ ਤੋਂ ਵੱਧ ਲਾਭਦਾਇਕ ਹੈ। ਵੇਸਣ-ਦਹੀਂ ਦੀ ਕੜ੍ਹੀ ਨਾਲ ਚੌਲ ਖਾਣ ਨਾਲ ਬੁਖ਼ਾਰ ’ਚ ਛੇਤੀ ਆਰਾਮ ਮਿਲਦਾ ਹੈ। ਕੜ੍ਹੀ-ਚੌਲ ਖਾਣ ਦਾ ਇਕ ਲਾਭ ਇਹ ਵੀ ਹੈ ਕਿ ਜਦੋਂ ਵੀ ਕੁਝ ਖਾਣ ਨੂੰ ਮਨ ਨਹੀਂ ਕਰਦਾ, ਕੜ੍ਹੀ ਚੌਲ ਚੰਗੇ ਲੱਗਦੇ ਹਨ।
ਇਹ ਵੀ ਪੜ੍ਹੋ:Health Tips: ਸਰਦੀਆਂ ’ਚ ਕਾਲੀ ਗਾਜਰ ਖਾਣ ਨਾਲ ਵਧੇਗੀ ਇਮਿਊਨਿਟੀ, ਕੈਂਸਰ ਤੋਂ ਵੀ ਰਹੇਗਾ ਬਚਾਅ
ਪਿਆਜ਼ ਵੀ ਬੁਖ਼ਾਰ ’ਚ ਲਾਭ ਦਿੰਦਾ ਹੈ। ਪਿਆਜ਼ ਦੀ ਚਟਣੀ, ਸਲਾਦ ਦੇ ਰੂਪ ’ਚ ਪਿਆਜ਼ ਦੀ ਵਰਤੋਂ ਕਰ ਸਕਦੇ ਹੋ। ਹਰੀ ਮਿਰਚ ਅਤੇ ਪਿਆਜ਼ ਦੀ ਖ਼ੁਸ਼ਕ ਸਬਜ਼ੀ ਬਣਾ ਕੇ ਰੋਟੀ ਨਾਲ ਖਾਧੀ ਜਾ ਸਕਦੀ ਹੈ। ਪੁਦੀਨਾ ਵੀ ਬੁਖ਼ਾਰ ’ਚ ਲਾਭਦਾਇਕ ਹੈ, ਇਸ ਦੀ ਚਟਣੀ ਬਣਾ ਕੇ ਇਸ ਨਾਲ ਰੋਟੀ ਜਾਂ ਚੌਲ ਖਾਧੇ ਜਾ ਸਕਦੇ ਹਨ।
Cooking Tips:ਘਰ ਦੀ ਰਸੋਈ ’ਚ ਬਣਾ ਕੇ ਖਾਓ ਅਚਾਰੀ ਪਨੀਰ ਟਿੱਕਾ
NEXT STORY