ਵੈੱਬ ਡੈਸਕ- ਦੇਸ਼ ਦੇ ਕੁਝ ਸੂਬਿਆਂ 'ਚ ਸਕੂਲ ਦੇ ਬੱਚਿਆਂ ਵਿਚ ਇਕ ਅਜੀਬ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਇਸ ਬੀਮਾਰੀ 'ਚ ਸਭ ਤੋਂ ਪਹਿਲਾਂ ਬੱਚਿਆਂ ਦੇ ਮੂੰਹ 'ਚ ਛਾਲੇ ਹੋ ਜਾਂਦੇ ਹਨ। ਜਦੋਂ ਇਹ ਬੀਮਾਰੀ ਵੱਧਦੀ ਹੈ ਤਾਂ ਛਾਲੇ ਹੱਥਾਂ ਅਤੇ ਪੈਰਾਂ 'ਚ ਵੀ ਹੋਣ ਲੱਗਦੇ ਹਨ। ਕੋਲਕਾਤਾ ਅਤੇ ਦਿੱਲੀ ਦੇ ਸਕੂਲੀ ਬੱਚਿਆਂ 'ਚ ਇਹ ਸੰਕਰਮਣ ਸਭ ਤੋਂ ਵੱਧ ਦੇਖਿਆ ਗਿਆ ਹੈ।
ਕੀ ਹੈ ਇਹ ਬੀਮਾਰੀ?
- ਡਾਕਟਰਾਂ ਨੇ ਦੱਸਿਆ ਕਿ ਇਹ ਬੀਮਾਰੀ HFMD (ਹੈਂਡ-ਫੁੱਟ-ਮਾਊਥ ਡਿਜ਼ੀਜ਼) ਹੈ। ਇਸ ਦੇ ਲੱਛਣਾਂ ਹਨ:-
- ਮੂੰਹ 'ਚ ਛਾਲੇ
- ਗਲੇ 'ਚ ਖਾਰਸ਼
- ਤੇਜ਼ ਬੁਖ਼ਾਰ
- ਹੱਥਾਂ ਅਤੇ ਪੈਰਾਂ 'ਚ ਛਾਲੇ
- ਕਈ ਵਾਰ ਬੱਚਿਆਂ 'ਚ ਚਿੜਚਿੜਾਪਣ ਵਧ ਜਾਂਦਾ ਹੈ।
- ਦਿੱਲੀ ਦੇ ਸਿੱਖਿਆ ਵਿਭਾਗ ਨੇ ਵੀ ਮਾਪਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਬੱਚੇ 'ਚ ਇਹ ਲੱਛਣ ਨਜ਼ਰ ਆਉਣ ਤਾਂ ਉਸ ਨੂੰ ਤੁਰੰਤ ਵੱਖ ਰੱਖਿਆ ਜਾਵੇ, ਕਿਉਂਕਿ ਇਹ ਬੀਮਾਰੀ ਸੰਕਰਮਿਤ ਬੱਚਿਆਂ ਤੋਂ ਹੋਰ ਬੱਚਿਆਂ 'ਚ ਵੀ ਫੈਲ ਸਕਦੀ ਹੈ।
7 ਤੋਂ 10 ਦਿਨ ਤੱਕ ਰਹਿੰਦੀ ਹੈ ਬੀਮਾਰੀ
- ਡਾਕਟਰਾਂ ਮੁਤਾਬਕ ਇਹ ਬੁਖਾਰ ਕੌਕਸਸੈਕੀ ਵਾਇਰਸ ਕਾਰਨ ਹੁੰਦਾ ਹੈ। ਜ਼ਿਆਦਾਤਰ ਇਹ ਬੀਮਾਰੀ 3 ਤੋਂ 7 ਸਾਲ ਦੇ ਬੱਚਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਬੱਚੇ ਨੂੰ ਠੀਕ ਹੋਣ 'ਚ 7 ਤੋਂ 10 ਦਿਨ ਲੱਗਦੇ ਹਨ। ਕਈ ਵਾਰ ਇਹ ਸਮਾਂ ਵੱਧ ਵੀ ਸਕਦਾ ਹੈ।
- ਕਿਵੇਂ ਫੈਲਦੀ ਹੈ ਇਹ ਬੀਮਾਰੀ?
- ਮੌਸਮੀ ਬਦਲਾਅ
- ਬੱਚਿਆਂ ਦੇ ਖਿਡੌਣਿਆਂ ਰਾਹੀਂ ਵਾਇਰਸ ਦਾ ਫੈਲਾਅ
- ਖੰਘ-ਛਿੱਕ ਜਾਂ ਲਾਰ ਰਾਹੀਂ
- ਸੰਕਰਮਿਤ ਬੱਚੇ ਦੇ ਮਲ ਤਿਆਗ ਕਰਨ ਤੋਂ ਬਾਅਦ ਸਹੀ ਤਰ੍ਹਾਂ ਹੱਥ ਨਾ ਧੋਣਾ।
- ਕਿਸੇ ਸੰਕ੍ਰਮਿਤ ਬੱਚੇ ਦੇ ਫਫੋਲਿਆਂ ਜਾਂ ਫੁੰਸੀਆਂ ਨੂੰ ਛੂਹਣਾ
ਬਚਾਅ ਕਿਵੇਂ ਕਰੀਏ?
- ਡਾਕਟਰਾਂ ਦਾ ਕਹਿਣਾ ਹੈ ਕਿ ਬੀਮਾਰੀ ਤੋਂ ਬਚਾਅ ਦਾ ਸਭ ਤੋਂ ਵਧੀਆ ਤਰੀਕਾ ਸਾਵਧਾਨੀ ਹੈ। ਬਿਲਕੁਲ ਕੋਵਿਡ ਦੀ ਤਰ੍ਹਾਂ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ:-
- ਬੱਚਿਆਂ ਦੀਆਂ ਚੀਜ਼ਾਂ (ਖਿਡੌਣੇ, ਬੈਗ, ਬੋਤਲ ਆਦਿ) ਸਾਫ਼ ਅਤੇ ਸੈਨਿਟਾਈਜ਼ ਕਰੋ।
- ਬੀਮਾਰ ਬੱਚਿਆਂ ਨੂੰ ਤੁਰੰਤ ਅਲੱਗ ਰੱਖੋ।
- ਬੱਚਿਆਂ ਨੂੰ ਮਾਸਕ ਪਹਿਨਾਓ ਅਤੇ ਹੱਥ ਧੋਣ ਦੀ ਆਦਤ ਪਾਓ।
- ਖਾਣ-ਪੀਣ ਵਾਲੀਆਂ ਚੀਜ਼ਾਂ ਵੱਖਰੀਆਂ ਰੱਖੋ।
- ਖੰਘਣ ਜਾਂ ਛਿੱਕਣ ਸਮੇਂ ਮੂੰਹ-ਨੱਕ ਢੱਕਣ ਲਈ ਬੱਚਿਆਂ ਨੂੰ ਰੁਮਾਲ ਜਾਂ ਟਿਸ਼ੂ ਦਿਓ।
- ਡਾਕਟਰਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੇਂ ‘ਤੇ ਲੱਛਣ ਪਛਾਣ ਕੇ ਬੱਚਿਆਂ ਦਾ ਇਲਾਜ ਕਰਵਾਉਣ ਤੇ ਸਕੂਲਾਂ 'ਚ ਵੀ ਸਫਾਈ ਅਤੇ ਸੈਨਿਟਾਈਜ਼ੇਸ਼ਨ ਦਾ ਖ਼ਾਸ ਧਿਆਨ ਰੱਖਣ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
C-Section ਤੋਂ ਬਾਅਦ ਔਰਤਾਂ ਦੀ ਕਮਰ 'ਚ ਰਹਿੰਦੀ ਹੈ ਦਰਦ, ਇਸ ਪਾਊਡਰ ਨਾਲ ਮਿਲੇਗੀ ਰਾਹਤ
NEXT STORY