ਨਵੀਂ ਦਿੱਲੀ— ਸਾਰੀਆਂ ਔਰਤਾਂ ਨੂੰ ਮਹੀਨੇ ਦੇ 7 ਦਿਨ ਮਾਹਾਵਾਰੀ ਦੇ ਦਰਦ ਵਿਚੋਂ ਲੰਘਣਾ ਪੈਂਦਾ ਹੈ। ਇਸ ਦੌਰਾਨ ਸਰੀਰ ਵਿਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ ਪਰ ਕੁਝ ਲੜਕੀਆਂ ਨੂੰ ਸਹੀਂ ਸਮੇਂ 'ਤੇ ਮਾਹਾਵਾਰੀ ਨਹੀਂ ਆਉਂਦੀ ਜਾਂ ਅਨਿਯਮਿਤ ਮਾਹਾਵਾਰੀ ਦੀ ਸਮੱਸਿਆ ਹੁੰਦੀ ਹੈ। ਮਾਹਾਵਾਰੀ ਦਾ ਸਮਾਂ 'ਤੇ ਨਾ ਆਉਣ ਦੀ ਵਜ੍ਹਾ ਨਾਲ ਸਰੀਰ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਅਤੇ ਇਸ ਨਾਲ ਅੱਗੇ ਚਲ ਕੇ ਇਨਫਟ੍ਰਿਲਿਟੀ ਦੀ ਸਮੱਸਿਆ ਵੀ ਹੋ ਜਾਂਦੀ ਹੈ। ਮਾਹਾਵਾਰੀ ਅਨਿਯਮਿਤ ਹੋਣ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਜਿਸ ਬਾਰੇ ਸਾਰੀਆਂ ਔਰਤਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ।
1. ਤਣਾਅ
ਭੱਜਦੋੜ ਭਰੀ ਇਸ ਜ਼ਿੰਦਗੀ ਵਿਚ ਔਰਤਾਂ ਨੂੰ ਕਾਫੀ ਸਟ੍ਰੈਸ ਹੋ ਜਾਂਦਾ ਹੈ। ਲੰਬੇ ਸਮੇਂ ਤੱਕ ਤਣਾਅ ਲੈਣ ਦੀ ਵਜ੍ਹਾ ਨਾਲ ਸਰੀਰ ਵਿਚ ਐਸਟ੍ਰੋਦਨ ਅਤੇ ਕਾਟਿਸਾਲ ਹਾਰਮੋਨ ਵਧਣ ਲੱਗਦੇ ਹਨ, ਜਿਸ ਨਾਲ ਮਾਹਾਵਾਰੀ ਅਨਿਯਮਿਤ ਹੋ ਜਾਂਦੀ ਹੈ।
2. ਥਾਈਰਾਈਡ
ਥਾਈਰਾਈਡ ਦੀ ਸਮੱਸਿਆ ਹੋਣ 'ਤੇ ਸਰੀਰ ਵਿਚ ਹਾਰਮੋਨ ਅਸੰਤਲਿਤ ਹੋ ਜਾਂਦੇ ਹਨ। ਜਿਸ ਦਾ ਸਿੱਧਾ ਅਸਰ ਮਾਹਾਵਾਰੀ 'ਤੇ ਪੈਂਦਾ ਹੈ। ਇਸ ਨਾਲ ਮਾਹਾਵਾਰੀ ਇਰਰੈਗੁਲਰ ਹੋ ਜਾਂਦੀ ਹੈ।
3. ਡਾਈਬੀਟੀਜ਼
ਜਿਨ੍ਹਾਂ ਔਰਤਾਂ ਨੂੰ ਡਾਈਬੀਟੀਜ਼ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਵੀ ਅਨਿਯਮਿਕ ਮਾਹਾਵਾਰੀ ਦੀ ਸਮੱਸਿਆ ਹੋ ਜਾਂਦੀ ਹੈ। ਡਾਈਬੀਟੀਜ਼ ਦੀ ਵਜ੍ਹਾ ਨਾਲ ਸਰੀਰ ਬਲੱਡ ਸ਼ੂਗਰ ਲੇਵਲ ਵਧ ਜਾਂਦਾ ਹੈ। ਜਿਸ ਨਾਲ ਹਾਰਮੋਨ ਅਸੰਤੁਲਿਤ ਹੋ ਜਾਂਦੇ ਹਨ।
4. ਵਧਦੀ ਉਮਰ
ਵਧਦੀ ਉਮਰ ਦੀਆਂ ਔਰਤਾਂ ਨੂੰ ਮੈਨਾਪਾਜ ਦੀ ਸਮੱਸਿਆ ਹੋ ਜਾਂਦੀ ਹੈ। ਜਿਸ ਨਾਲ ਮਾਹਾਵਾਰੀ ਮਿਸ ਹੋਣ ਲੱਗਦੀ ਹੈ।
5. ਮੋਟਾਪਾ
ਜ਼ਿਆਦਾ ਮੋਟਾਪੇ ਦੀ ਵਜ੍ਹਾ ਨਾਲ ਹਾਰਮੋਨ ਅਸੰਤੁਲਿਤ ਹੋ ਜਾਂਦੇ ਹਨ ਜਿਸ ਨਾਲ ਮਾਹਾਵਾਰੀ ਵਿਚ ਦੇਰੀ ਹੋ ਜਾਂਦੀ ਹੈ।
ਗਰਭ ਅਵਸਥਾ ਵਿਚ ਹੋ ਰਹੇ ਪੇਟ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦਾ ਹੈ ਨੁਕਸਾਨ
NEXT STORY