ਜਲੰਧਰ - ਅਦਰਕ ਸਾਡੇ ਸਾਰਿਆਂ ਦੀ ਰਸੋਈ ਘਰ 'ਚ ਇਸਤੇਮਾਲ ਹੋਣ ਵਾਲਾ ਮਸਾਲਾ ਹੈ। ਇਸ 'ਚ ਕਾਪਰ ਅਤੇ ਮੈਗਨੀਜ਼ ਵਰਗੇ ਤੱਤ ਪਾਏ ਜਾਂਦੇ ਹਨ। ਸਰਦੀ ਦੇ ਮੌਸਮ 'ਚ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ, ਕਿਉਂਕਿ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ, ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਹ ਖਾਣੇ ਦਾ ਸੁਆਦ ਤਾਂ ਵਧਾਉਂਦਾ ਹੀ ਹੈ, ਨਾਲ ਹੀ ਸਿਹਤ ਲਈ ਵੀ ਫਾਇਦੇਮੰਦ ਹੈ। ਅਦਰਕ ਦੀ ਮਸਾਲੇਵਾਲੀ ਚਾਹ ਨਾ ਸਿਰਫ ਚਾਹ ਦਾ ਸੁਆਦ ਵਧਾਉਂਦੀ ਹੈ, ਸਗੋਂ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਅ ਕੇ ਵੀ ਰੱਖਦੀ ਹੈ।
1. ਪੇਟ ਦੀ ਗੈਸ
ਗਲਤ ਖਾਣ-ਪੀਣ ਕਰਕੇ ਪੇਟ 'ਚ ਗੈਸ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਲਈ 125 ਗ੍ਰਾਮ ਸੁੰਢ ਅਤੇ 250 ਗ੍ਰਾਮ ਤਿਲ ਦੇ ਲੱਡੂ ਬਣਾ ਲਓ। ਰੋਜ਼ਾਨਾ ਇਕ ਲੱਡੂ ਦਾ ਸੇਵਨ ਗਰਮ ਦੁੱਧ ਨਾਲ ਕਰਨ ਨਾਲ ਪੇਟ ਨਾਲ ਜੁੜੀਆ ਸਾਰੀਆਂ ਪਰੇਸ਼ਾਨੀਆਂ ਤੋਂ ਆਰਾਮ ਮਿਲਦਾ ਹੈ।
2. ਦਸਤ
ਦਸਤ ਹੋਣ 'ਤੇ 100 ਗ੍ਰਾਮ ਸੁੰਢ, 3 ਛੋਟੇ ਚਮਚ ਨਮਕ, 4 ਚਮਚ ਭੁੰਨਿਆ ਹੋਇਆ ਜੀਰਾ ਪਾਊਡਰ, ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਚੂਰਨ ਤਿਆਰ ਕਰ ਲਓ। ਖਾਣਾ ਖਾਣ ਤੋਂ ਬਾਅਦ ਇਸ ਚੂਰਨ ਨੂੰ ਇਕ ਚਮਚ ਪਾਣੀ ਨਾਲ ਖਾਣ ਨਾਲ ਰਾਹਤ ਮਿਲਦੀ ਹੈ।
ਵਿਆਹ ਤੋਂ ਬਾਅਦ ਸਹੁਰੇ ਘਰ ਰਾਜ ਕਰਦੀਆਂ ਹਨ ਇਹ ਕੁੜੀਆਂ, ਨਹੀਂ ਹੁੰਦੀ ਕਿਸੇ ਚੀਜ਼ ਦੀ ਕਮੀ
3. ਕੰਨ ਦਰਦ
ਅੱਧਾ ਚਮਚ ਸਰ੍ਹੋਂ ਦੇ ਤੇਲ ਅਤੇ 2-3 ਬੂੰਦਾ ਅਦਰਕ ਦਾ ਰਸ ਮਿਲਾ ਕੇ ਕੰਨ 'ਚ ਪਾਓ। ਇਸ ਨਾਲ ਦਰਦ ਠੀਕ ਹੋ ਜਾਵੇਗਾ।
ਪੁਲਸ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਮੁੰਡੇ-ਕੁੜੀਆਂ ਲਈ ਖ਼ਾਸ ਖ਼ਬਰ
4. ਪੇਟ ਦੇ ਕੀੜੇ
ਅੱਧਾ ਚਮਚ ਅਦਰਕ ਦਾ ਰਸ 1 ਕੱਪ ਗਰਮ ਪਾਣੀ ਨਾਲ ਮਿਲਾ ਕੇ ਸਵੇਰੇ ਖਾਲੀ ਪੇਟ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।
5. ਮੂੰਹ ਦੀ ਬਦਬੂ
1 ਚਮਚ ਅਦਰਕ ਦਾ ਰਸ 1 ਕੱਪ ਗਰਮ ਪਾਣੀ 'ਚ ਪਾ ਕੇ ਮਿਕਸ ਕਰ ਲਓ। ਇਸ ਪਾਣੀ ਨਾਲ ਕੁਰਲੀ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ।
ਬਿਊਟੀ ਟਿਪਸ: ਇਨ੍ਹਾਂ ਚੀਜ਼ਾਂ ਦੀ ਵਰਤੋਂ ਨਾਲ ਚਿਹਰੇ 'ਤੇ ਆਉਂਦਾ ਹੈ ਕੁਦਰਤੀ ਨਿਖਾਰ
6. ਕਬਜ਼ ਦੂਰ ਕਰੇ
ਅਦਰਕ ਦਾ ਛੋਟਾ ਜਿਹਾ ਟੁਕੜਾ ਅਤੇ ਗੁੜ ਦੋਹਾਂ ਨੂੰ ਸਵੇਰੇ-ਸ਼ਾਮ ਇਕੱਠੇ ਚਬਾਓ। ਇਸ ਨਾਲ ਕਬਜ਼, ਪੇਟ ਦੀ ਗੈਸ ਅਤੇ ਬਦਹਜ਼ਮੀ ਤੋਂ ਰਾਹਤ ਮਿਲੇਗੀ।
ਸਾਵਧਾਨ! ਕਿਤੇ ਤੁਹਾਡੇ ਸੈਨੇਟਾਈਜ਼ਰ ''ਚ ਤਾਂ ਨਹੀਂ ਹੈ ‘ਜ਼ਹਿਰੀਲਾ ਪਦਾਰਥ’
7. ਜ਼ੁਕਾਮ
ਜ਼ੁਕਾਮ ਹੋਣ 'ਤੇ 1 ਚਮਚ ਸ਼ੁਧ ਦੇਸੀ ਘਿਓ 'ਚ ਥੋੜ੍ਹਾ ਜਿਹਾ ਅਦਰਕ ਪਾ ਕੇ ਭੁੰਨ ਲਓ। ਫਿਰ ਇਸ 'ਚ ਦਰਦਰੇ ਪੀਸੇ ਹੋਏ 4 ਦਾਣੇ ਕਾਲੀ ਮਿਰਚ ਅਤੇ 2 ਲੌਂਗ ਪਾ ਦਿਓ। ਚੁਟਕੀ ਭਰ ਨਮਕ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰ ਕਰੋ ਅਤੇ ਬਾਅਦ 'ਚ ਗਰਮ ਦੁੱਧ ਪੀ ਲਓ।
8. ਜੀਅ ਮਚਲਣਾ
ਜੀਅ ਮਚਲਣ ਅਤੇ ਉੱਲਟੀ ਆਉਣ ਦੀ ਸਮੱਸਿਆ ਰੋਕਣ ਲਈ ਅਦਰਕ ਸਭ ਤੋਂ ਵਧੀਆ ਹੈ। 1 ਚੱਮਚ ਅਦਰਕ ਦੇ ਜੂਸ 'ਚ 1 ਚੱਮਚ ਨਿੰਬੂ ਦਾ ਰਸ ਮਿਲਾਓ। ਇਸ ਨੂੰ ਹਰ ਦੋ ਘੰਟੇ ਬਾਅਦ ਪੀਓ। ਇਸ ਨਾਲ ਰਾਹਤ ਮਿਲੇਗੀ।
9. ਗਠੀਆ ਦਰਦ ਤੋਂ ਛੁਟਕਾਰਾ
ਅਦਰਕ 'ਚ ਬਹੁਤ ਸਾਰੇ ਗੁਣ ਹੁੰਦੇ ਹਨ ਜੋ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ 'ਚ ਸਾਡੀ ਸਹਾਇਤਾ ਕਰਦਾ ਹੈ। ਅਦਰਕ ਖਾਣ ਨਾਲ ਜਾਂ ਇਸ ਦਾ ਲੇਪ ਲਗਾਉਣ ਨਾਲ ਦਰਦ ਖਤਮ ਹੁੰਦਾ ਹੈ। ਇਸ ਦਾ ਲੇਪ ਲਗਾਉਣ ਨਾਲ ਅਦਰਕ ਨੂੰ ਚੰਗੀ ਤਰ੍ਹਾਂ ਪੀਸ ਲਓ। ਉਸ 'ਚ ਹਲਦੀ ਮਿਲਾ ਲਓ। ਇਸ ਪੇਸਟ ਨੂੰ ਦਿਨ 'ਚ 2 ਬਾਰ ਲਗਾਓ। ਕੁਝ ਹੀ ਦਿਨਾਂ 'ਚ ਫਰਕ ਨਜ਼ਰ ਆਉਣ ਲੱਗੇਗਾ।
10. ਭੁੱਖ ਵਧਾਵੇ
ਅਦਕਰ ਨੂੰ ਛੋਟੇ-ਛੋਟੇ ਟੁਕੜਿਆਂ ' ਕੱਟ ਲਓ। ਇਸ 'ਤੇ ਨਿੰਬੂ ਨਿਚੋੜ ਲਓ ਅਤੇ ਥੋੜ੍ਹਾ ਜਿਹਾ ਨਮਕ ਪਾ ਕੇ ਇਸਨੂੰ ਸੁਕਾ ਲਓ। ਖਾਣਾ ਖਾਣ ਤੋਂ ਬਾਅਦ ਇਸਨੂੰ ਚੂਸੋ। ਇਸ ਨਾਲ ਭੁੱਖ ਵੱਧਦੀ ਹੈ।
ਸਾਵਧਾਨ! ਕਿਤੇ ਤੁਹਾਡੇ ਸੈਨੇਟਾਈਜ਼ਰ 'ਚ ਤਾਂ ਨਹੀਂ ਹੈ ‘ਜ਼ਹਿਰੀਲਾ ਪਦਾਰਥ’
NEXT STORY