ਜਲੰਧਰ : ਹਰ ਕੋਈ ਚਾਹੁੰਦਾ ਹੈ ਕਿ ਉਹ ਖੂਬਸੂਰਤ ਲੱਗੇ ਪਰ ਇਸ ਬਦਲਦੇ ਮੌਸਮ 'ਚ ਪ੍ਰਦੂਸ਼ਣ ਦੇ ਕਾਰਨ ਲੋਕਾਂ ਨੂੰ ਚਮੜੀ ਅਤੇ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚਿਹਰੇ ਦੀ ਖੂਬਸੂਰਤੀ ਵਧਾਉਣ ਲਈ ਔਰਤਾਂ ਕ੍ਰੀਮਸ ਜਾਂ ਹੋਰ ਬਿਊਟੀ ਪ੍ਰਾਡਕਟਸ ਦੀ ਵਰਤੋਂ ਕਰਦੀਆਂ ਹਨ ਪਰ ਇਸ ਨਾਲ ਨਾ ਤਾਂ ਬਿਊਟੀ ਪ੍ਰਾਬਲਮਸ ਦੂਰ ਹੁੰਦੀਆਂ ਹਨ ਅਤੇ ਨਾ ਹੀ ਚਿਹਰੇ 'ਤੇ ਨਿਖਾਰ ਆਉਂਦਾ ਹੈ। ਜੇਕਰ ਤੁਸੀਂ ਵੀ ਸਕਿਨ 'ਤੇ ਗਲੋ ਲਿਆਉਣ ਵਾਲੀ ਕ੍ਰੀਮ ਦੀ ਵਰਤੋਂ ਕਰਕੇ ਥੱਕ ਗਈ ਹੋ ਤਾਂ ਆਪਣੀ ਡਾਈਟ 'ਚ ਇਨ੍ਹਾਂ 7 ਚੀਜ਼ਾਂ ਨੂੰ ਸ਼ਾਮਲ ਕਰਕੇ ਦੇਖੋ। ਇਸ ਨਾਲ ਨਾ ਸਿਰਫ ਤੁਹਾਡੇ ਚਿਹਰੇ 'ਤੇ ਨਿਖਾਰ ਆ ਜਾਵੇਗਾ ਸਗੋਂ ਇਸ ਨਾਲ ਬਿਊਟੀ ਸੰਬੰਧੀ ਸਮੱਸਿਆਵਾਂ ਵੀ ਦੂਰ ਰਹਿਣਗੀਆਂ।
ਆਂਵਲਾ ਨਿਖਾਰੇਗਾ ਚਿਹਰਾ
ਅਚਾਰ, ਮੁਰੱਬਾ ਜਾਂ ਜੈਮ ਦੇ ਰੂਪ 'ਚ ਆਂਵਲੇ ਦੀ ਵਰਤੋਂ ਸਕਿਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਰੱਖਦੀ ਹੈ। ਤੁਸੀਂ ਇਸ ਨੂੰ ਪਾਊਡਰ ਜਾਂ ਜੂਸ ਦੇ ਰੂਪ 'ਚ ਵੀ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੀ ਹੋ। ਆਂਵਲੇ ਦੀ ਹਰ ਰੋਜ਼ ਵਰਤੋਂ ਕਰਨ ਨਾਲ ਡਾਈਜੇਸ਼ਨ ਸਿਸਟਮ ਦੇ ਨਾਲ-ਨਾਲ ਸਕਿਨ ਵੀ ਚੰਗੀ ਰਹਿੰਦੀ ਹੈ।
ਨਾਰੀਅਲ ਪਾਣੀ ਨਾਲ ਮਿਲੇਗਾ ਨਿਖਾਰ
ਨਾਰੀਅਲ ਪਾਣੀ 'ਚ ਮੌਜੂਦ ਐਂਟੀ-ਆਕਸੀਡੈਂਟ, ਅਮੀਨੋ-ਐਸਿਡ ਅਤੇ ਕਈ ਪੋਸ਼ਕ ਤੱਤ ਚਮੜੀ ਨੂੰ ਪੋਸ਼ਣ ਦਿੰਦੇ ਹਨ। ਜੇਕਰ ਤੁਸੀਂ ਵੀ ਸਕਿਨ 'ਤੇ ਗਲੋ ਚਾਹੁੰਦੀ ਹੋ ਤਾਂ ਹਫਤੇ 'ਚ ਇਕ ਵਾਰ ਨਾਰੀਅਲ ਪਾਣੀ ਜ਼ਰੂਰ ਪੀਓ।
ਪੈਸੇ ਦੇ ਮਾਮਲੇ ’ਚ ‘ਕੰਜੂਸ’ ਹੋਣ ਦੇ ਨਾਲ-ਨਾਲ ‘ਗੁੱਸੇ’ ਵਾਲੇ ਹੁੰਦੇ ਹਨ ਇਸ ਅੱਖਰ ਦੇ ਲੋਕ
ਅਖਰੋਟ ਹੈ ਖੂਬਸੂਰਤੀ ਦਾ ਖਜਾਨਾ
ਅਖਰੋਟ ਚਮੜੀ ਲਈ ਕਿਸੇ ਖਜਾਨੇ ਤੋਂ ਘੱਟ ਨਹੀਂ ਹੈ। ਇਸ ਦੀ ਵਰਤੋਂ ਤਾਂ ਸਕਿਨ ਕੇਅਰ ਪ੍ਰਾਡਕਟਸ 'ਚ ਵੀ ਕੀਤੀ ਜਾਂਦੀ ਹੈ। ਵਿਟਾਮਿਨਸ, ਮਿਨਰਲਸ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਮੁੱਠੀਭਰ ਅਖਰੋਟ ਦੀ ਰੋਜ਼ਾਨਾ ਵਰਤੋਂ ਨਾਲ ਚਮੜੀ 'ਚ ਨਿਖਾਰ ਆ ਜਾਵੇਗਾ।
ਸੰਤਰੇ ਨਾਲ ਹੋਵੇਗੀ ਸਕਿਨ ਸੰਬੰਧੀ ਸਮੱਸਿਆ ਦੂਰ
ਸੰਤਰਾ ਵੀ ਸਕਿਨ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਦਾ ਰਸ ਪੀਣ ਜਾਂ ਰੋਜ਼ 1 ਸੰਤਰਾ ਖਾਣ ਨਾਲ ਪਿੰਪਲਸ, ਦਾਗ-ਧੱਬਿਆਂ ਅਤੇ ਝੁਰੜੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਪੁਲਸ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਮੁੰਡੇ-ਕੁੜੀਆਂ ਲਈ ਖ਼ਾਸ ਖ਼ਬਰ
ਨਿੰਬੂ
ਵਿਟਾਮਿਨ ਸੀ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਨਿੰਬੂ ਪਾਣੀ ਦੀ ਵਰਤੋਂ ਵੀ ਚਿਹਰੇ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੀ ਹੈ। ਇਸ ਤੋਂ ਇਲਾਵਾ ਹਰ ਰੋਜ਼ ਅੱਧਾ ਨਿੰਬੂ ਖਾਣਾ ਵੀ ਚਮੜੀ ਲਈ ਫਾਇਦੇਮੰਦ ਹੁੰਦਾ ਹੈ।
ਸਵੇਰ ਦੇ ਨਾਸ਼ਤੇ ’ਚ ਬਰੈੱਡ ਖਾਣ ਵਾਲੇ ਲੋਕ ਜ਼ਰੂਰ ਪੜ੍ਹੋ ਇਹ ਖਬਰ, ਹੋ ਸਕਦੇ ਨੁਕਸਾਨ
ਦਹੀਂ ਨਾਲ ਸਕਿਨ ਹੋਵੇਗੀ ਹੈਲਦੀ
ਦਹੀਂ ਨਾਲ ਸਕਿਨ ਹਮੇਸ਼ਾ ਹੈਲਦੀ ਰਹਿੰਦੀ ਹੈ ਇਸ ਲਈ ਲੰਚ 'ਚ ਇਕ ਕੋਲੀ ਦਹੀਂ ਦਾ ਸੇਵਨ ਜ਼ਰੂਰ ਕਰੋ। ਇਸ ਤੋਂ ਇਲਾਵਾ ਦਹੀਂ 'ਚ ਸ਼ਹਿਦ ਮਿਲਾ ਕੇ ਲਗਾਉਣ ਨਾਲ ਵੀ ਕਈ ਬਿਊਟੀ ਸੰਬੰਧੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
ਸੇਬ ਨਾਲ ਆਏਗਾ ਨਿਖਾਰ
ਸੇਬ ਦੇ ਟੁੱਕੜਿਆਂ ਨੂੰ ਰਾਤਭਰ ਚਿਹਰੇ 'ਤੇ ਰਗੜ ਕੇ ਸਵੇਰੇ ਧੋ ਲਓ। ਇਸ ਨਾਲ ਕਾਲੇ ਘੇਰੇ ਦਾਗ-ਧੱਬੇ ਅਤੇ ਪਿੰਪਲਸ ਵਰਗੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਣਗੀਆਂ। ਇਸ ਤੋਂ ਇਲਾਵਾ ਇਸ ਦੀ ਵਰਤੋਂ ਚਮੜੀ ਲਈ ਵੀ ਫਾਇਦੇਮੰਦ ਹੁੰਦੀ ਹੈ।
ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ
ਸਵੇਰ ਦੇ ਖਾਣੇ ’ਚ ਬਰੈੱਡ ਖਾਣ ਵਾਲੇ ਲੋਕ ਜ਼ਰੂਰ ਪੜ੍ਹੋ ਇਹ ਖ਼ਬਰ, ਹੋ ਸਕਦੈ ਨੁਕਸਾਨ
NEXT STORY