ਨਵੀਂ ਦਿੱਲੀ: ਕਈ ਅਜਿਹੀਆਂ ਭਾਰਤੀ ਡਿਸ਼ੇਜ਼ ਹਨ ਜਿਨ੍ਹਾਂ ਵਿਚ ਖੱਟੀ-ਮਿੱਠੀ ਇਮਲੀ ਦੀ ਵਰਤੋਂ ਕੀਤੀ ਜਾਂਦੀ ਹੈ। ਨਾਲ ਹੀ ਇਸ ਦੀ ਚਟਨੀ ਵੀ ਬਣਾਈ ਜਾਂਦੀ ਹੈ। ਇਸ ਨੂੰ ਖਾਸਕਰ ਲੋਕ ਗੋਲ-ਗੱਪਿਆਂ ਨਾਲ ਖਾਣੀ ਪਸੰਦ ਕਰਦੇ ਹਨ। ਉੱਥੇ ਹੀ ਕਈ ਲੋਕ ਕੱਚੀ ਇਮਲੀ ਦੇ ਚਟਕਾਰੇ ਲੈ ਕੇ ਖਾਂਦੇ ਦਿਖਾਈ ਦੇ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਮਲੀ ਜਿੰਨੀ ਸਵਾਦ ਤੇ ਚਟਪਟੀ ਹੁੰਦੀ ਹੈ ਉਸ ਵਿਚ ਓਨੇ ਹੀ ਲਾਭਕਾਰੀ ਗੁਣ ਵੀ ਮੌਜੂਦ ਹੁੰਦੇ ਹਨ। ਇਮਲੀ ਦੇ ਫ਼ਾਇਦਿਆਂ ਬਾਰੇ ਘੱਟ ਹੀ ਲੋਕ ਜਾਣਦੇ ਹੋਣਗੇ, ਇਸ ਲਈ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ਦੇ ਕਈ ਲਾਭਕਾਰੀ ਗੁਣਾਂ ਬਾਰੇ...

ਕੀ ਹੁੰਦੀ ਹੈ ਇਮਲੀ
ਇਮਲੀ ਇਕ ਤਰ੍ਹਾਂ ਦਾ ਫਲ਼ ਹੈ ਤੇ ਇਸ ਦਾ ਵਿਗਿਆਨਕ ਨਾਂ ਟੈਮੇਰਿੰਡਸ ਇੰਡੀਕਾ ਹੈ। ਇਸ ਲਈ ਇਸ ਨੂੰ ਅੰਗਰੇਜ਼ੀ 'ਚ ਟੈਮਰਿੰਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕੱਚੀ ਇਮਲੀ ਹਰੇ ਰੰਗ ਦੀ ਹੁੰਦੀ ਹੈ ਤੇ ਪੱਕਣ ਤੋਂ ਬਾਅਦ ਇਹ ਲਾਲ ਰੰਗ 'ਚ ਬਦਲ ਜਾਂਦੀ ਹੈ। ਸਵਾਦ 'ਚ ਖੱਟੀ-ਮਿੱਠੀ ਹੋਣ ਕਾਰਨ ਇਸ ਦਾ ਇਸਤੇਮਾਲ ਜ਼ਿਆਦਾ ਕੀਤਾ ਜਾਂਦਾ ਹੈ। ਕੱਚੀ ਇਮਲੀ ਸਵਾਦ 'ਚ ਕਾਫ਼ੀ ਖੱਟੀ ਹੁੰਦੀ ਹੈ, ਉੱਥੇ ਹੀ ਪੱਕ ਜਾਣ ਤੋਂ ਬਾਅਦ ਇਸ ਵਿਚ ਥੋੜ੍ਹੀ ਮਿਠਾਸ਼ ਵੀ ਘੁਲ ਜਾਂਦੀ ਹੈ। ਇਮਲੀ 'ਚ ਮੌਜੂਦ ਪੋਸ਼ਕ ਤੱਤ ਦਿਲ, ਚਮੜੀ, ਵਾਲ਼, ਮੋਟਾਪਾ ਤੇ ਪੇਟ ਸਬੰਧੀ ਕਈ ਬਿਮਾਰੀਆਂ ਦਾ ਹੱਲ ਕਰਨ 'ਚ ਮਦਦਗਾਰ ਸਾਬਿਤ ਹੁੰਦੇ ਹਨ।

ਇਹ ਹਨ ਇਮਲੀ ਦੇ ਫ਼ਾਇਦੇ
1. ਇਮਲੀ ਦੇ ਔਸ਼ਧੀ ਗੁਣ ਤੰਤ੍ਰਿਕਾ ਤੰਤਰ 'ਚ ਸੁਧਾਰ ਕਰ ਕੇ ਦਿਲ ਦੀ ਧੜਕਣ ਕਾਬੂ ਕਰਨ ਦਾ ਕੰਮ ਕਰਦੇ ਹਨ। ਮਾਹਿਰਾਂ ਮੁਤਾਬਿਕ ਇਮਲੀ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ। ਅਸਲ ਵਿਚ ਕੈਲਸ਼ੀਅਮ, ਤੰਤ੍ਰਿਕਾ ਤੰਤਰ ਨੂੰ ਸਹੀ ਗਤੀ ਦੇਣ ਦਾ ਕੰਮ ਕਰਦਾ ਹੈ।
2. ਇਮਲੀ 'ਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜਿਨ੍ਹਾਂ ਵਿਚ ਇਨਫੈਕਸ਼ਨ ਨੂੰ ਰੋਕਣ, ਦਰਦ ਘਟਾਉਣ, ਪ੍ਰਤੀਰੋਧਕ ਸਮਰੱਥਾ ਜਗਾਉਣ ਤੇ ਊਰਜਾ ਦਾ ਪੱਧਰ ਵਧਾਉਣ ਵਾਲੇ ਗੁਣ ਮੌਜੂਦ ਹੁੰਦੇ ਹਨ।
3. ਇਮਲੀ ਦੇ ਬੀਜ 'ਚ ਟ੍ਰਿਪਸਿਨ ਇਨਹਿਬਿਟਰ ਗੁਣ ਪਾਏ ਜਾਂਦੇ ਹਨ ਜੋ ਪ੍ਰੋਟੀਨ ਵਧਾਉਣ ਤੇ ਕੰਟਰੋਲ ਕਰਨ ਦੇ ਕੰਮ ਆਉਂਦਾ ਹੈ। ਇਸ ਗੁਣ ਦੀ ਵਜ੍ਹਾ ਨਾਲ ਇਹ ਮੈਟਸ ਡਿਸਆਰਡਰ ਨਾਲ ਸਬੰਧਿਤ ਪਰੇਸ਼ਾਨੀਆਂ ਵਰਗੇ ਹਿਰਦੈ ਰੋਗ, ਹਾਈ ਬਲੱਡ ਪ੍ਰੈਸ਼ਰ, ਹਾਈ-ਕਲੈਸਟ੍ਰੋਲ, ਹਾਈ-ਟ੍ਰਿਗਲੀਸਿਰਾਈਡ ਤੇ ਮੋਟਾਪਾ ਦੂਰ ਕਰਨ 'ਚ ਸਹਾਇਕ ਸਾਬਿਤ ਹੋ ਸਕਦਾ ਹੈ।

4. ਇਮਲੀ 'ਚ ਕੁਝ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਹੜੇ ਪਾਚਨ 'ਚ ਸਹਾਇਕ ਡਾਈਜੈਸਟਿਵ ਜੂਸ ਨੂੰ ਪ੍ਰੇਰਿਤ ਕਰਨ ਦਾ ਕੰਮ ਕਰਦੇ ਹਨ। ਇਸ ਕਾਰਨ ਪਾਚਨ ਕਿਰਿਆ ਪਹਿਲਾਂ ਨਾਲੋਂ ਬਿਹਤਰ ਤਰੀਕੇ ਨਾਲ ਕੰਮ ਕਰਨ ਲਗਦੀ ਹੈ। ਇਮਲੀ ਦੇ ਔਸ਼ਧੀ ਗੁਣ ਪਾਚਨ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਸਾਬਿਤ ਹੋ ਸਕਦੇ ਹਨ।
5. ਇੱਥੋਂ ਤਕ ਕਿ ਇਮਲੀ ਪੀਲੀਆ ਤੇ ਲਿਵਰ ਦੀਆਂ ਬਿਮਾਰੀਆਂ ਤੋਂ ਬਚਣ 'ਚ ਵੀ ਕਾਫ਼ੀ ਫਾਇਦੇਮੰਦ ਸਾਬਿਤ ਹੁੰਦੀ ਹੈ। ਕਾਰਨ ਇਹ ਹੈ ਕਿ ਇਮਲੀ 'ਚ ਐਂਟੀਆਕਸੀਡੈਂਟ ਤੇ ਹੈਪਟੋਪ੍ਰੋਟੈਕਟਿਵ ਪ੍ਰਭਾਵ ਪਾਏ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਪ੍ਰਭਾਵ ਇਨ੍ਹਾਂ ਦੋਵਾਂ ਸਮੱਸਿਆਵਾਂ ਲਈ ਕਾਫ਼ੀ ਫਾਇਦੇਮੰਦ ਸਾਬਿਤ ਹੁੰਦੇ ਹਨ।
Health Tips: ਖਾਣੇ ਤੋਂ ਬਾਅਦ ਭੁੱਲ ਕੇ ਵੀ ਨਾ ਕਰੋ ਕੇਲੇ ਸਣੇ ਇਨ੍ਹਾਂ ਫ਼ਲਾਂ ਦੀ ਵਰਤੋਂ, ਸਿਹਤ ਨੂੰ ਹੋ ਸਕਦੈ ਨੁਕਸਾਨ
NEXT STORY