ਨਵੀਂ ਦਿੱਲੀ- ਫ਼ਲ ਖਾਣੇ ਸਾਰਿਆਂ ਨੂੰ ਪਸੰਦ ਹੁੰਦੇ ਹਨ। ਫ਼ਲ ਸਾਡੀ ਹੈਲਦੀ ਡਾਈਟ ਦਾ ਇਕ ਅਹਿਮ ਹਿੱਸਾ ਹੈ ਇਸ ’ਚ ਕੈਲੋਰੀ ਘੱਟ ਅਤੇ ਐਨਰਜੀ ਜ਼ਿਆਦਾ ਹੁੰਦੀ ਹੈ। ਫ਼ਲ ’ਚ ਕਈ ਤਰ੍ਹਾਂ ਦੇ ਵਿਟਾਮਿਨਸ, ਮਿਨਰਲਸ ਆਦਿ ਪਾਏ ਜਾਂਦੇ ਹਨ ਜੋ ਸਿਹਤ ਲਈ ਕਾਫ਼ੀ ਜ਼ਰੂਰੀ ਹਨ। ਫ਼ਲਾਂ ’ਚ ਪੋਟਾਸ਼ੀਅਮ, ਫਾਈਬਰ, ਵਿਟਾਮਿਨ ਸੀ ਅਤੇ ਫੋਲੇਟ ਸਮੇਤ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਤੱਤ ਸਾਡੀ ਸਿਹਤ ਲਈ ਕਾਫ਼ੀ ਜ਼ਰੂਰੀ ਹਨ। ਇੰਨੇ ਉਪਯੋਗੀ ਫ਼ਲਾਂ ਦੀ ਵਰਤੋਂ ਜੇਕਰ ਸਮੇਂ ’ਤੇ ਨਾ ਕੀਤੀ ਜਾਵੇ ਤਾਂ ਇਹ ਸਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ।
ਫੂਡ ਐਕਸਪਰਟ ਅਨੁਸਾਰ ਸਵੇਰ ਦਾ ਸਮਾਂ ਫ਼ਲਾਂ ਨੂੰ ਖਾਣ ਦਾ ਸਹੀ ਸਮਾਂ ਹੁੰਦਾ ਹੈ। ਆਯੁਰਵੈਦ ਵੀ ਇਹੀ ਕਹਿੰਦਾ ਹੈ, ਖੱਟੇ ਫ਼ਲਾਂ ਨੂੰ ਛੱਡ ਕੇ ਬਾਕੀ ਫ਼ਲਾਂ ਨੂੰ ਖਾਲੀ ਢਿੱਡ ਖਾਣਾ ਸਭ ਤੋਂ ਬੈਸਟ ਹੈ। ਕੁਝ ਲੋਕ ਖਾਣੇ ਤੋਂ ਬਾਅਦ ਫ਼ਲਾਂ ਦੀ ਵਰਤੋਂ ਕਰਦੇ ਹਨ ਜੋ ਗ਼ਲਤ ਹੈ। ਖਾਣੇ ਤੋਂ ਬਾਅਦ ਫ਼ਲਾਂ ਦੀ ਵਰਤੋਂ ਪਾਚਨ ਤੰਤਰ ਨੂੰ ਪ੍ਰਭਾਵਿਤ ਕਰਦਾ ਹੈ। ਆਓ ਜਾਣਦੇ ਹਾਂ ਕਿ ਫ਼ਲ ਖਾਣ ਦਾ ਸਹੀ ਸਮਾਂ ਕਿਹੜਾ ਹੈ।

ਖਾਣੇ ਤੋਂ ਬਾਅਦ ਅੰਬ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ
ਖਾਣੇ ਤੋਂ ਬਾਅਦ ਅੰਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਅੰਬ ’ਚ ਸ਼ੂਗਰ ਹੁੰਦੀ ਹੈ ਜੋ ਬਲੱਡ ਸ਼ੂਗਰ ਲੈਵਲ ਵਧਾ ਸਕਦੀ ਹੈ। ਗਰਮ ਤਾਸੀਰ ਦੇ ਅੰਬ ਦੀ ਵਰਤੋਂ ਸ਼ੂਗਰ ਦੇ ਮਰੀਜ਼ ਨੂੰ ਬਿਲਕੁੱਲ ਨਹੀਂ ਕਰਨੀ ਚਾਹੀਦੀ। ਖਾਣੇ ਤੋਂ ਇਕ ਘੰਟਾ ਬਾਅਦ ਅੰਬ ਦੀ ਵਰਤੋਂ ਕਰੋ।

ਕੇਲੇ ਦੀ ਵਰਤੋਂ ਤੋਂ ਪਰਹੇਜ਼ ਕਰੋ
ਕੇਲਾ ਕੈਲੋਰੀ ਅਤੇ ਗੁਲੂਕੋਜ਼ ਲੈਵਲ ਵਧਾ ਸਕਦਾ ਹੈ। ਕੇਲੇ ’ਚ ਸਟਾਰਚ ਹੁੰਦਾ ਹੈ ਇਸੀ ਕਾਰਨ ਇਸ ਨੂੰ ਪਚਾਉਣ ’ਚ ਸਮਾਂ ਲੱਗਦਾ ਹੈ। ਖਾਣੇ ਤੋਂ ਬਾਅਦ ਕੇਲਾ ਖਾਣ ਨਾਲ ਢਿੱਡ ’ਚ ਦਰਦ ਦੀ ਸ਼ਿਕਾਇਤ ਹੁੰਦੀ ਹੈ। ਢਿੱਡ ’ਚ ਦਰਦ ਦੇ ਨਾਲ-ਨਾਲ ਉਲਟੀ ਜਿਹਾ ਮਨ ਵੀ ਹੋ ਸਕਦਾ ਹੈ। ਕੇਲੇ ਦੀ ਵਰਤੋਂ ਤੁਸੀਂ ਸਵੇਰੇ ਖਾਲੀ ਢਿੱਡ ਕਰ ਸਕਦੇ ਹੋ।

ਤਰਬੂਜ਼ ਖਾਣ ਦਾ ਸਹੀ ਸਮਾਂ
ਤਰਬੂਜ਼ ਖਾਣ ਦਾ ਸਹੀ ਸਮਾਂ ਦੁਪਹਿਰ ਦਾ ਹੁੰਦਾ ਹੈ। ਕੁਝ ਲੋਕ ਰਾਤ ਨੂੰ ਖਾਣੇ ਤੋਂ ਬਾਅਦ ਤਰਬੂਜ਼ ਦੀ ਵਰਤੋਂ ਕਰਦੇ ਹਨ ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਖਾਣੇ ਤੋਂ ਤੁਰੰਤ ਬਾਅਦ ਅੰਗੂਰ ਤੋਂ ਕਰੋ ਪਰਹੇਜ਼
ਅੰਗੂਰ ਸਰੀਰ ’ਚ ਨਮੀ ਬਣਾਏ ਰੱਖਦੇ ਹਨ। ਭੋਜਨ ਕਰਨ ਅਤੇ ਅੰਗੂਰ ਖਾਣ ਦੇ ਸਮੇਂ ’ਚ ਅੰਤਰ ਹੋਣਾ ਚਾਹੀਦਾ ਹੈ।
ਮੌਸੰਮੀ
ਮੌਸੰਮੀ ’ਚ ਗੁਲੂਕੋਜ਼ ਹੁੰਦਾ ਹੈ ਇਸ ਨਾਲ ਊਰਜਾ ਮਿਲਦੀ ਹੈ। ਇਸ ਦੀ ਵਰਤੋਂ ਦੁਪਹਿਰ ’ਚ ਕਰਨੀ ਚਾਹੀਦੀ ਹੈ ਇਹ ਬਾਡੀ ਨੂੰ ਡੀ-ਹਾਈਡ੍ਰੇਸ਼ਨ ਦੀ ਪਰੇਸ਼ਾਨੀ ਤੋਂ ਛੁਟਕਾਰਾ ਦਿਵਾਉਂਦਾ ਹੈ। ਧੁੱਪ ’ਚ ਜਾਣ ਤੋਂ ਕੁਝ ਦੇਰ ਪਹਿਲਾਂ ਇਸ ਦੀ ਵਰਤੋਂ ਕਰੋ।

ਸੰਤਰੇ ਦੀ ਵਰਤੋਂ
ਵਿਟਾਮਿਨ-ਸੀ ਨਾਲ ਭਰਪੂਰ ਸੰਤਰੇ ਦੀ ਵਰਤੋਂ ਖਾਣਾ ਖਾਣ ਤੋਂ 1 ਘੰਟਾ ਪਹਿਲਾਂ ਜਾਂ ਖਾਣੇ ਤੋਂ 1 ਘੰਟਾ ਬਾਅਦ ਕਰੋ।
Summer Care: ਗਰਮੀਆਂ ‘ਚ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਦਹੀਂ ਸਣੇ ਕਰੋ ਇਨ੍ਹਾਂ ਚੀਜ਼ਾਂ ਦਾ ਵਰਤੋਂ
NEXT STORY