ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਰਾਤ ਨੂੰ ਸੌਂਦੇ ਸਮੇਂ ਖਰਾਟੇ ਮਾਰਦੇ ਹਨ। ਉਕਤ ਲੋਕਾਂ ਨੂੰ ਆਪ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਨੂੰ ਖਰਾਟੇ ਮਾਰਨ ਦੀ ਆਦਤ ਹੈ। ਜੇਕਰ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਸੀਂ ਸੌਂਦੇ ਸਮੇਂ ਖਰਾਟੇ ਮਾਰਦੇ ਹੋ ਤਾਂ ਤੁਸੀਂ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ। ਲੰਬੇ ਸਮੇਂ ਤੱਕ ਇਸ ਤਰ੍ਹਾਂ ਹੁੰਦੇ ਰਹਿਣ ਨਾਲ ਦਿਮਾਗ ਅਤੇ ਦਿਲ ਨੂੰ ਖ਼ਤਰਾ ਹੋ ਸਕਦਾ ਹੈ। ਅਜੌਕੇ ਸਮੇਂ ’ਚ ਲਗਭਗ 60 ਫੀਸਦੀ ਲੋਕ ਅਜਿਹੇ ਹਨ, ਜੋ ਖਰਾਟਿਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਖਰਾਟੇ ਲੈਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਇਸ ਲਈ ਕਰਾਟਿਆਂ ਦੀ ਸਮੱਸਿਆ ਜ਼ਿਆਦਾ ਹੋਣ ’ਤੇ ਡਾਕਟਰ ਨਾਲ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਕਿਉਂ ਆਉਂਦੇ ਹਨ ਖਰਾਟੇ
ਕਈ ਵਾਰ ਹਵਾ ਨਲੀ ਵਿੱਚ ਟਿਸ਼ੂ ਜ਼ਿਆਦਾ ਜਮ੍ਹਾਂ ਹੋ ਜਾਂਦੇ ਹਨ ਜਾਂ ਹਵਾ ਨਲੀ ਦੀਆਂ ਮਾਸਪੇਸ਼ੀਆਂ ਢਿੱਲੀਆਂ ਹੋ ਜਾਂਦੀਆਂ ਹਨ, ਜਿਸ ਕਰਕੇ ਹਵਾ ਮਾਰਗ ਵਿੱਚ ਰੁਕਾਵਟ ਹੁੰਦੀ ਹੈ ਅਤੇ ਖਰਾਟਿਆਂ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ। ਮੂੰਹ ਖੋਲ੍ਹ ਕੇ ਖਰਾਟੇ ਲੈਣ ਦਾ ਸਬੰਧ ਗਲੇ ਵਿੱਚ ਟਿਸ਼ੂਆਂ ਦੇ ਕਰਕੇ ਹੁੰਦਾ ਹੈ। ਖਰਾਟੇ ਲੈਂਦੇ ਸਮੇਂ ਆਵਾਜ਼ ਆਉਣਾ ਗਲੇ ਦੀ ਪਿਛਲੀ ਸਾਈਡ ਲਟਕਦੇ ਹੋਏ ਟਿਸ਼ੂਆਂ ਦੀ ਕੰਪਨ ਕਰਕੇ ਹੁੰਦੀ ਹੈ ।
ਪੜ੍ਹੋ ਇਹ ਵੀ ਖ਼ਬਰ- Shahnaz Husain: ਗਰਮੀ ’ਚ ਇੰਝ ਕਰੋ ‘ਸੇਬ’ ਦੀ ਵਰਤੋਂ, ਕਿੱਲ-ਮੁਹਾਸੇ ਦੇ ਨਾਲ-ਨਾਲ ਦਾਗ-ਧੱਬੇ ਤੋਂ ਮਿਲੇਗੀ ਰਾਹਤ
ਖਰਾਟਿਆਂ ਕਰਕੇ ਵਧ ਜਾਂਦਾ ਹੈ ਇਨ੍ਹਾਂ ਬੀਮਾਰੀਆਂ ਦਾ ਖ਼ਤਰਾ
ਹਾਈ ਬਲੱਡ ਪ੍ਰੈਸ਼ਰ
ਤਕਰੀਬਨ 70% ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ। ਹਾਈ ਬਲੱਡ ਪ੍ਰੈਸ਼ਰ ਦੇ ਲੋਕਾਂ ਨੂੰ ਜ਼ਿਆਦਾਤਰ ਖਰਾਟਿਆਂ ਦੀ ਸਮੱਸਿਆ ਹੁੰਦੀ ਹੈ। ਇਸ ਲਈ ਉੱਚੀ ਆਵਾਜ਼ ਵਿੱਚ ਖਰਾਟੇ ਲੈਣਾ ਹਾਈ ਬਲੱਡ ਪ੍ਰੈਸ਼ਰ ਦਾ ਸੰਕੇਤ ਹੁੰਦਾ ਹੈ। ਜੇਕਰ ਖਰਾਟਿਆਂ ਦੀ ਸਮੱਸਿਆ ਹੈ ਤਾਂ ਡਾਕਟਰ ਤੋਂ ਆਪਣਾ ਬਲੱਡ ਪ੍ਰੈਸ਼ਰ ਜ਼ਰੂਰ ਟੈਸਟ ਕਰਵਾਓ ।
ਮੋਟਾਪਾ
ਮੋਟਾਪੇ ਦੇ ਕਰਕੇ ਫੈਟੀ ਟੀਸ਼ੂ ਅਤੇ ਖਰਾਬ ਮਾਸਪੇਸ਼ੀਆਂ ਦੇ ਕਰਕੇ ਖਰਾਟੇ ਆਉਂਦੇ ਹਨ । ਖਰਾਟਿਆਂ ਦੇ ਕਰਕੇ ਨੀਂਦ ਖਰਾਬ ਹੁੰਦੀ ਹੈ, ਜੋ ਮੋਟਾਪੇ ਦਾ ਕਾਰਨ ਬਣਦਾ ਹੈ।
ਪੜ੍ਹੋ ਇਹ ਵੀ ਖ਼ਬਰ- Health Tips: ਜਾਣੋ ਕਿਉਂ ਨੀਲੇ ਰੰਗ ਦੀਆਂ ਦਿਖਾਈ ਦਿੰਦੀਆਂ ਨੇ ਪੈਰਾਂ ਦੀਆਂ ਨਸਾਂ? ਅਪਣਾਓ ਐਲੋਵੇਰਾ ਦਾ ਇਹ ਨੁਸਖ਼ਾ
ਕੈਂਸਰ ਦਾ ਖਤਰਾ
ਇਕ ਸ਼ੋਧ ਵਿੱਚ ਪਤਾ ਚੱਲਿਆ ਹੈ ਕਿ ਜੋ ਲੋਕ ਐਪਨੀਆ ਦੇ ਸ਼ਿਕਾਰ ਹੁੰਦੇ ਹਨ, ਉਨ੍ਹਾਂ ਲੋਕਾਂ ਨੂੰ ਕੈਂਸਰ ਦਾ ਖਤਰਾ ਵੀ ਵਧ ਜਾਂਦਾ ਹੈ ।
ਦਿਲ ਦੇ ਰੋਗ ਦਾ ਖ਼ਤਰਾ
ਖਰਾਟੇ ਲੈਣ ਨਾਲ ਦਿਲ ਦੇ ਰੋਗਾਂ ਦਾ ਖ਼ਤਰਾ ਵੱਧ ਜਾਂਦਾ ਹੈ। ਕਿਉਂਕਿ ਸੌਂਦੇ ਸਮੇਂ ਮਾਸਪੇਸ਼ੀਆਂ ਫੈਲ ਜਾਂਦੀਆਂ ਹਨ, ਜਿਸ ਕਰਕੇ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ। ਦਿਲ ਤੱਕ ਆਕਸੀਜਨ ਦੀ ਮਾਤਰਾ ਵੀ ਘੱਟ ਜਾਂਦੀ ਹੈ, ਜਿਸ ਕਰਕੇ ਦਿਲ ਦੇ ਰੋਗਾਂ ਦਾ ਖਤਰਾ ਵਧ ਜਾਂਦਾ ਹੈ ।
ਪੜ੍ਹੋ ਇਹ ਵੀ ਖ਼ਬਰ- Health Tips: ‘ਘਬਰਾਹਟ ਤੇ ਬੇਚੈਨੀ’ ਹੋਣ ’ਤੇ ਸੌਂਫ ਸਣੇ ਇਨ੍ਹਾਂ ਨੁਸਖ਼ਿਆਂ ਦੀ ਕਰੋ ਵਰਤੋਂ, ਹੋਣਗੇ ਹੈਰਾਨੀਜਨਕ ਫ਼ਾਇਦੇ
Health Tips: ਜਾਣੋ ਕਿਉਂ ਨੀਲੇ ਰੰਗ ਦੀਆਂ ਦਿਖਾਈ ਦਿੰਦੀਆਂ ਨੇ ਪੈਰਾਂ ਦੀਆਂ ਨਸਾਂ? ਅਪਣਾਓ ਐਲੋਵੇਰਾ ਦਾ ਇਹ ਨੁਸਖ਼ਾ
NEXT STORY