ਨਵੀਂ ਦਿੱਲੀ— ਨਾਰੀਅਲ ਤੇਲ ਦਾ ਇਸਤੇਮਾਲ ਜ਼ਿਆਦਾਤਰ ਲੋਕ ਚਿਹਰੇ ਅਤੇ ਵਾਲਾਂ 'ਤੇ ਕਰਦੇ ਹਨ ਪਰ ਇਸ 'ਚ ਮੌਜੂਦ ਸਿਹਤ ਸਬੰਧੀ ਗੁਣਾਂ ਬਾਰੇ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ। ਅਸਲ 'ਚ ਨਾਰੀਅਲ ਤੇਲ ਨੂੰ ਕੁਦਰਤੀ ਔਸ਼ਧੀ ਵੀ ਮੰਨਿਆ ਜਾਂਦਾ ਹੈ ਜੋ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਈ ਰੱਖਦਾ ਹੈ। ਆਓ ਜਾਣਦੇ ਹਾਂ ਨਾਰੀਅਲ ਤੇਲ ਦੇ ਇਸਤੇਮਾਲ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ...
1. ਦਿਮਾਗੀ ਵਿਕਾਰ
ਨਾਰੀਅਲ ਤੇਲ 'ਚ ਫੈਟੀ ਐਸਿਡ ਮੌਜੂਦ ਹੁੰਦਾ ਹੈ ਜੋ ਸਰੀਰ ਅਤੇ ਦਿਮਾਗ ਲਈ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਲਈ ਨਾਰੀਅਲ ਤੇਲ 'ਚ ਖਾਣਾ ਪਕਾ ਕੇ ਖਾਓ।
2. ਭੁੱਖ ਕੰਟਰੋਲ ਕਰੇ
ਜੇਕਰ ਤੁਹਾਨੂੰ ਵੀ ਵਾਰ-ਵਾਰ ਭੁੱਖ ਲੱਗ ਜਾਂਦੀ ਹੈ ਤਾਂ ਨਾਰੀਅਲ ਤੇਲ ਦਾ ਸੇਵਨ ਕਰੋ। ਨਾਰੀਅਲ ਤੇਲ 'ਚ ਕਾਰਬੋਹਾਈਡ੍ਰੇਟ ਅਤੇ ਕੈਲੋਰੀ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ, ਜੋ ਭੁੱਖ ਨੂੰ ਕੰਟਰੋਲ 'ਚ ਰੱਖਦੇ ਹਨ।
3. ਸ਼ੂਗਰ
ਸ਼ੂਗਰ ਦੇ ਮਰੀਜ਼ ਲਈ ਨਾਰੀਅਲ ਤੇਲ ਕਾਫੀ ਫਾਇਦੇਮੰਦ ਹੈ। ਨਾਰੀਅਲ ਤੇਲ ਸਰੀਰ 'ਚ ਇੰਸੁਲਿਨ ਦੀ ਮਾਤਰਾ ਵਧਾ ਦਿੰਦਾ ਹੈ। ਇਸ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।
4. ਜੋੜਾਂ ਦਾ ਦਰਦ
ਨਾਰੀਅਲ ਤੇਲ 'ਚ ਕੈਲਸ਼ੀਅਮ ਮੌਜੂਦ ਹੁੰਦਾ ਹੈ ਜੋ ਹੱਡੀਆਂ ਦੇ ਵਿਕਾਸ 'ਚ ਜ਼ਰੂਰੀ ਤੱਤ ਹੈ। ਇਸ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
5. ਤਣਾਅ ਦੂਰ ਕਰੇ
ਤਣਾਅ ਅੱਜਕਲ ਹਰ ਵਿਅਕਤੀ ਦੀ ਕਮਜ਼ੋਰੀ ਬਣ ਚੁਕਿਆ ਹੈ। ਜੇਕਰ ਤੁਸੀਂ ਵੀ ਤਣਾਅ 'ਚੋਂ ਲੰਘ ਰਹੇ ਹੋ ਤਾਂ ਕਨਪਟੀਆਂ ਅਤੇ ਮੱਥੇ 'ਤੇ ਹਲਕੇ ਹੱਥਾਂ ਨਾਲ ਨਾਰੀਅਲ ਤੇਲ ਦੀ ਮਾਲਿਸ਼ ਕਰੋ। ਇਸ ਨਾਲ ਸਿਰਦਰਦ ਅਤੇ ਤਣਾਅ ਤੁਰੰਤ ਗਾਇਬ ਹੋ ਜਾਂਦਾ ਹੈ।
6. ਭਾਰ ਘਟਾਏ
ਨਾਰੀਅਲ ਤੇਲ 'ਚ ਫੈਟ ਦੀ ਮਾਤਰਾ ਘੱਟ ਹੁੰਦੀ ਹੈ। ਨਾਰੀਅਲ ਤੇਲ ਯੁਕਤ ਭੋਜਨ ਕਰਨ ਨਾਲ ਸਰੀਰ ਦੀ ਚੁਸਤੀ-ਫੁਰਤੀ ਵਧਦੀ ਹੈ ਅਤੇ ਸਰੀਰ ਦਾ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ।
Health Tips: ਰਾਤ ਨੂੰ ਸੌਂਣ ਤੋਂ ਪਹਿਲਾਂ ਜ਼ਰੂਰ ਕਰੋ ‘ਪੈਰਾਂ ਦੀ ਮਾਲਿਸ਼’,ਮਿਲੇਗੀ ਕਈ ਰੋਗਾਂ ਤੋਂ ਮੁਕਤੀ
NEXT STORY