ਜਲੰਧਰ (ਬਿਊਰੋ) - ਗਰਮੀ ਦੇ ਮੌਸਮ ’ਚ ਸਰੀਰ ਨੂੰ ਠੰਡਾ ਰੱਖਣ ਲਈ ਲੋਕ ਕਈ ਤਰ੍ਹਾਂ ਦੇ ਸੋਫਟ ਡਰਿੰਕ ਅਤੇ ਜੂਸ ਪੀਣਾ ਪਸੰਦ ਕਰਦੇ ਹਨ। ਇਨ੍ਹਾਂ ਨੂੰ ਪੀਣ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ। ਇਨ੍ਹਾਂ ਡਰਿੰਕ ਨੂੰ ਪੀਣ ਨਾਲ ਭਾਵੇਂ ਢਿੱਡ ਨੂੰ ਠੰਡਕ ਪਹੁੰਚਦੀ ਹੈ ਪਰ ਇਹ ਸਾਡੇ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਗਰਮੀ ਤੋਂ ਬਚਣ ਲਈ ਸਾਨੂੰ ਅਜਿਹੇ ਸ਼ਰਬਤਾਂ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਢਿੱਡ ਨੂੰ ਠੰਢਕ ਮਿਲ ਸਕੇ ਅਤੇ ਜੋ ਸਾਡੀ ਸਿਹਤ ਲਈ ਲਾਭਦਾਇਕ ਹੋਣ।
ਗਰਮੀਆਂ ’ਚ ਸਰੀਰ ਨੂੰ ਠੰਢਾ ਰੱਖਣ ਲਈ ਜ਼ਰੂਰ ਪੀਓ ਇਹ ਸ਼ਰਬਤ -
ਚੰਦਨ ਦਾ ਸ਼ਰਬਤ
ਚੰਦਨ ਦਾ ਸ਼ਰਬਤ ਗਰਮੀਆਂ ’ਚ ਪੀਣਾ ਫ਼ਾਇਦੇਮੰਦ ਹੁੰਦਾ ਹੈ। ਇਹ ਸ਼ਰਬਤ ਲੂ ਤੋਂ ਬਚਾਉਂਦਾ ਹੈ। ਇਸ ਨੂੰ ਪੀਣ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ। ਇਸ ਸ਼ਰਬਤ ਨੂੰ ਪੀਣ ਨਾਲ ਸਕਿਨ ਦੇ ਨਾਲ-ਨਾਲ ਸਿਹਤ ਨੂੰ ਬਹੁਤ ਫ਼ਾਇਦੇ ਹੁੰਦੇ ਹਨ ਅਤੇ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।
ਖਸ ਦਾ ਸ਼ਰਬਤ
ਗਰਮੀਆਂ ਦੇ ਮੌਸਮ 'ਚ ਖਸ ਦਾ ਸ਼ਰਬਤ ਪੀਣਾ ਫ਼ਾਇਦੇਮੰਦ ਹੁੰਦਾ ਹੈ। ਇਸ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਨੂੰ ਪੀਣ ਨਾਲ ਸਾਡੇ ਸਰੀਰ ਨੂੰ ਠੰਢਕ ਮਿਲਦੀ ਹੈ। ਖਸ ’ਚ ਪ੍ਰੋਟੀਨ, ਫਾਈਬਰ, ਸਿਰ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਖਸ ਦਾ ਸ਼ਰਬਤ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਤੇ ਢਿੱਡ ਦੀ ਗਰਮੀ ਦੂਰ ਹੁੰਦੀ ਹੈ।
ਬੇਲ ਦਾ ਸ਼ਰਬਤ
ਬੇਲ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ । ਆਯੁਰਵੈਦ ਵਿਚ ਬੇਲ ਦੇ ਪੱਤੇ ਅਤੇ ਫਲ ਨੂੰ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਤੁਸੀਂ ਗਰਮੀਆਂ ਵਿਚ ਸਰੀਰ ਨੂੰ ਠੰਢਕ ਦੇਣ ਲਈ ਬੇਲ ਦਾ ਸ਼ਰਬਤ ਪੀ ਸਕਦੇ ਹੋ। ਇਸ ਨਾਲ ਲੂ ਤੋਂ ਬਚਾਅ ਹੁੰਦਾ ਹੈ ਅਤੇ ਢਿੱਡ ਨੂੰ ਠੰਡਕ ਮਿਲਦੀ ਹੈ ।
ਅਨਾਰ ਦਾ ਸ਼ਰਬਤ
ਅਨਾਰ ’ਚ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਸ ਨੂੰ ਖਾਣ ਨਾਲ ਸਾਡੇ ਸਰੀਰ 'ਚ ਕਈ ਸਮਸਿਆਵਾਂ ਠੀਕ ਹੁੰਦੀਆਂ ਹਨ। ਗਰਮੀਆਂ 'ਚ ਸਰੀਰ ਨੂੰ ਠੰਢਕ ਦੇਣ ਲਈ ਤੁਸੀਂ ਅਨਾਰ ਦਾ ਸ਼ਰਬਤ ਪੀ ਸਕਦੇ ਹੋ। ਅਨਾਰ ਦਾ ਜੂਸ ਵੀ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਢਿੱਡ ਦੀ ਜਲਨ ਨੂੰ ਘੱਟ ਕਰਦਾ ਹੈ।
Health Tips: ਪੈਰਾਂ 'ਚ ਹੋਣ ਵਾਲੇ ਦਰਦ ਤੋਂ ਹੋ ਪਰੇਸ਼ਾਨ ਤਾਂ ਜਾਣੋ ਕਾਰਨ ਅਤੇ ਰਾਹਤ ਪਾਉਣ ਦੇ ਇਹ ਤਰੀਕੇ
NEXT STORY