ਨਵੀਂ ਦਿੱਲੀ: ਅਚਾਰ ਭੋਜਨ ਦੇ ਸਵਾਦ ਨੂੰ ਵਧਾਉਣ ਦਾ ਕੰਮ ਕਰਦਾ ਹੈ। ਇਸ ਲਈ ਲੋਕ ਇਸ ਨੂੰ ਭੋਜਨ ਦੇ ਨਾਲ ਖਾਣਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਕਦੇ ਹਲਦੀ ਦਾ ਅਚਾਰ ਖਾਧਾ ਹੈ? ਹਲਦੀ ਦਾ ਅਚਾਰ ਸੁਆਦ ਹੋਣ ਦੇ ਨਾਲ-ਨਾਲ ਸਿਹਤ ਨੂੰ ਵੀ ਫ਼ਾਇਦਾ ਪਹੁੰਚਾਉਂਦਾ ਹੈ। ਇਸ ਦੀ ਵਰਤੋਂ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ ਅਤੇ ਨਾਲ ਹੀ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਤੁਸੀਂ ਘਰ ’ਚ ਬਹੁਤ ਆਸਾਨੀ ਨਾਲ ਹਲਦੀ ਦਾ ਅਚਾਰ ਬਣਾ ਸਕਦੇ ਹੋ ਤਾਂ ਆਓ ਜਾਣਦੇ ਹਾਂ ਇਸ ਇਮਿਊਨਿਟੀ ਬੂਸਟਰ ਅਚਾਰ ਨੂੰ ਬਣਾਉਣ ਦੀ ਰੈਸਿਪੀ ਅਤੇ ਇਸ ਤੋਂ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਦੇ ਬਾਰੇ...…
ਸਮੱਗਰੀ
ਕੱਚੀ ਪੀਲੀ ਹਲਦੀ
ਸੰਤਰੀ ਹਲਦੀ
ਨਿੰਬੂ
ਕਾਲੀ ਮਿਰਚ
ਲੂਣ
ਅਦਰਕ
ਸਰ੍ਹੋਂ ਦਾ ਤੇਲ
ਲਾਲ ਮਿਰਚ
ਹਿੰਗ
ਸੌਂਫ
ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਬਣਾਉਣ ਦਾ ਤਰੀਕਾ
ਹਲਦੀ, ਨਿੰਬੂ ਅਤੇ ਅਦਰਕ ਨੂੰ ਚੰਗੀ ਤਰ੍ਹਾਂ ਧੋਵੋ ਅਤੇ ਫਿਰ ਉਨ੍ਹਾਂ ਨੂੰ ਛੋਟੇ-ਛੋਟੇ ਟੁੱਕੜਿਆਂ ‘ਚ ਕੱਟੋ।
ਹੁਣ ਇਕ ਕੜਾਹੀ ‘ਚ ਤੇਲ ਗਰਮ ਕਰਕੇ ਉਸ ‘ਚ ਹਿੰਗ, ਨਮਕ, ਮਿਰਚ, ਸੌਂਫ ਅਤੇ ਕੱਟੀ ਹੋਈ ਹਲਦੀ ਪਾਓ।
ਹੁਣ ਸਭ ਨੂੰ ਇਕ ਜਾਰ ‘ਚ ਪਾਓ ਅਤੇ ਨਾਲ ਹੀ ਇਸ ’ਚ ਨਿੰਬੂ ਦਾ ਰਸ ਮਿਲਾਓ।
ਅਚਾਰ ਦੇ ਜਾਰ ਰੋਜ਼ਾਨਾ ਕੁਝ ਦਿਨ ਧੁੱਪ ’ਚ ਰੱਖੋ।
ਤੁਹਾਡਾ ਸੁਆਦਿਸ਼ਟ ਅਤੇ ਹੈਲਥੀ ਹਲਦੀ ਦਾ ਅਚਾਰ ਬਣ ਕੇ ਤਿਆਰ ਹੈ।
ਇਹ ਵੀ ਪੜ੍ਹੋ:ਦਹੀਂ ’ਚ ਗੁੜ ਮਿਲਾ ਕੇ ਖਾਣ ਨਾਲ ਖ਼ੂਨ ਦੀ ਘਾਟ ਹੋਵੇਗੀ ਪੂਰੀ, ਸਰੀਰ ਨੂੰ ਹੋਣਗੇ ਹੋਰ ਵੀ ਕਈ ਫ਼ਾਇਦੇ
ਆਓ ਹੁਣ ਜਾਣਦੇ ਹਾਂ ਹਲਦੀ ਦੇ ਅਚਾਰ ਦੇ ਫ਼ਾਇਦੇ
ਕੈਂਸਰ ਨਾਲ ਲੜੇ
ਹਲਦੀ ਦਾ ਅਚਾਰ ਕੈਂਸਰ ਦੇ ਖ਼ਤਰੇ ਨੂੰ ਘਟਾਉਂਦਾ ਹੈ। ਇਸ ‘ਚ ਕੈਂਸਰ ਰੋਕੂ ਤੱਤ ਹੁੰਦੇ ਹਨ ਜੋ ਕਈ ਕਿਸਮਾਂ ਦੇ ਕੈਂਸਰ ਨੂੰ ਦੂਰ ਰੱਖਦੇ ਹਨ। ਇਸ ਤੋਂ ਇਲਾਵਾ ਹਲਦੀ ਕੈਂਸਰ ਨੂੰ ਫੈਲਣ ਤੋਂ ਵੀ ਰੋਕਦੀ ਹੈ।
ਪਾਚਨ ਤੰਤਰ ਮਜ਼ਬੂਤ ਬਣਾਏ
ਹਲਦੀ ਦੇ ਅਚਾਰ ਦੀ ਵਰਤੋਂ ਕਰਨ ਨਾਲ ਪਾਚਨ ਤੰਤਰ ਮਜ਼ਬੂਤ ਰਹਿੰਦਾ ਹੈ। ਇਸ ਨਾਲ ਕਬਜ਼ ਨਹੀਂ ਹੁੰਦੀ। ਨਾਲ ਹੀ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਦਿਲ ਦੇ ਦਰਦ ਲਈ ਫ਼ਾਇਦੇਮੰਦ
ਹਲਦੀ ‘ਚ ਮੌਜੂਦ ਤੱਤ ਕੋਲੇਸਟ੍ਰੋਲ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਖੂਨ ਨੂੰ ਜੰਮਣ ਤੋਂ ਰੋਕਦੀ ਹੈ ਜਿਸ ਨਾਲ ਦਿਲ ਦੀਆਂ ਨਾਲੀਆਂ ‘ਚ ਬਲੱਡ ਸਰਕੂਲੇਸ਼ਨ ਬਿਨਾਂ ਕਿਸੇ ਰੁਕਾਵਟ ਦੇ ਹੁੰਦਾ ਹੈ।
ਜੋੜਾਂ ਦੇ ਦਰਦ ਤੋਂ ਮਿਲੇ ਆਰਾਮ
ਹਲਦੀ ਦੇ ਅਚਾਰ ’ਚ ਕੱਚੀ ਹਲਦੀ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਜੋੜਾਂ ਦੇ ਦਰਦ ਅਤੇ ਪਾਚਨ ਲਈ ਕਾਫ਼ੀ ਲਾਭਕਾਰੀ ਹੈ।
ਭਾਰ ਕਰੇ ਕੰਟਰੋਲ
ਹਲਦੀ ’ਚ ਕੈਲਸ਼ੀਅਮ ਅਤੇ ਮਿਨਰਲਜ਼ ਵਰਗੇ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਭਾਰ ਘਟਾਉਣ ’ਚ ਮਦਦਗਾਰ ਹਨ। ਇਸ ਦੀ ਕਰਨ ਨਾਲ ਸਰੀਰ ‘ਚ ਜਮਾ ਚਰਬੀ ਘੱਟਦੀ ਹੈ।
ਨੋਟ: ਤੁਹਾਨੂੰ ਸਾਡਾ ਇਹ ਆਰਟੀਕਲ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਦੱਸੋ।
ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ’ਚ ਲਾਹੇਵੰਦ ਹੁੰਦੈ ਦਾਲਚੀਨੀ ਵਾਲਾ ਦੁੱਧ, ਹੋਰ ਵੀ ਜਾਣੋ ਲਾਜਵਾਬ ਫਾਇਦੇ
NEXT STORY