ਨਵੀਂ ਦਿੱਲੀ- ਖੰਘ ਚਾਹੇ ਕਿਸੇ ਵੀ ਤਰ੍ਹਾਂ ਦੀ ਹੋਵੇ , ਸੁੱਕੀ ਹੋਵੇ, ਬਲਗਮ ਵਾਲੀ ਹੋਵੇ , ਤੇਜ਼ ਦਵਾਈਆਂ ਦੀ ਵਰਤੋਂ ਕਾਰਨ ਛਾਤੀ ਤੇ ਜੰਮਿਆ ਹੋਇਆ ਕਫ਼ ਹੋਵੇ , ਉਸਦੇ ਲਈ ਸਾਨੂੰ ਘਰੇਲੂ ਨੁਸਖੇ ਅਪਣਾਉਣੇ ਚਾਹੀਦੇ ਹਨ। ਇਹ ਸਾਡੇ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ। ਕਈ ਲੋਕਾਂ ਨੂੰ ਲੰਬੇ ਸਮੇਂ ਤੱਕ ਖਾਂਸੀ ਦੀ ਸਮੱਸਿਆ ਰਹਿੰਦੀ ਹੈ ਇਸ ਨਾਲ ਉਨ੍ਹਾਂ ਨੂੰ ਬਹੁਤ ਤਕਲੀਫ਼ ਹੁੰਦੀ ਹੈ। ਇਸ ਤਰ੍ਹਾਂ ਦੀ ਖੰਘ ਤੋਂ ਤੁਰੰਤ ਨਿਜ਼ਾਤ ਪਾਉਣਾ ਚਾਹੀਦਾ ਹੈ। ਖੰਘ ਕਈ ਕਾਰਨਾਂ ਦੇ ਕਾਰਨ ਹੋ ਸਕਦੀ ਹੈ ਜ਼ੁਕਾਮ, ਫਲੂ ਦੇ ਸਾਈਡਇਫੈਕਟ ਦੇ ਕਾਰਨ ਹੋ ਸਕਦੀ ਹੈ। ਇਸ ਤੋਂ ਇਲਾਵਾ ਅਲਰਜ਼ੀ, ਅਸਥਮਾ, ਐਸਿਡ ਰੀਫ਼ਲੈਕਸ, ਕੁਝ ਦਵਾਈਆਂ ਦੇ ਕਾਰਨ ਵੀ ਹੋ ਸਕਦੀ ਹੈ। ਬਦਲਦੇ ਮੌਸਮ ਸਮੇਂ ਦੌਰਾਨ ਖੰਘ, ਜ਼ੁਕਾਮ, ਬੁਖਾਰ ਜਿਹੀਆਂ ਸਮੱਸਿਆਵਾਂ ਹੋਣਾ ਇਕ ਆਮ ਗੱਲ ਹੈ। ਇਸ ਦੇ ਨਾਲ-ਨਾਲ ਕਈ ਵਾਰ ਗਲੇ ਅਤੇ ਛਾਤੀ ਵਿਚ ਬਲਗਮ ਜੰਮਣ ਦੀ ਬਿਮਾਰੀ ਹੋ ਜਾਂਦੀ ਹੈ। ਗਲੇ ਵਿੱਚ ਬਲਗਮ ਜੰਮਣ ਦੇ ਕਾਰਨ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਲੱਗਣ ਦੀ ਸੰਭਾਵਨਾ ਵਧ ਜਾਂਦੀ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਘਰੇਲੂ ਨੁਸਖ਼ੇ। ਜੋ ਗਲੇ ਦੀ ਕਫ਼ ਨੂੰ ਬਹੁਤ ਜਲਦ ਦੂਰ ਕਰਦੇ ਹਨ।
ਇਹ ਵੀ ਪੜ੍ਹੋ:ਦਿਲ ਲਈ ਲਾਹੇਵੰਦ ਹੈ ਮੁਨੱਕਾ, ਜਾਣੋ ਇਸ ਦੇ ਹੋਰ ਵੀ ਬੇਮਿਸਾਲ ਫ਼ਾਇਦੇ
ਛਾਤੀ 'ਚ ਜੰਮੀ ਕਫ਼ ਲਈ ਘਰੇਲੂ ਨੁਸਖੇ
ਸ਼ਹਿਦ ਅਤੇ ਨਿੰਬੂ
ਸ਼ਹਿਦ ਅਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਵਰਤੋਂ ਕਰਨ ਨਾਲ ਗਲੇ ਵਿੱਚ ਜੰਮੀ ਕਫ਼ ਬਹੁਤ ਜਲਦੀ ਬਾਹਰ ਨਿਕਲ ਜਾਂਦੀ ਹੈ ਕਿਉਂਕਿ ਨਿੰਬੂ ਵਿਚ ਸਿਟਰਿਕ ਐਸਿਡ ਹੁੰਦਾ ਹੈ, ਜੋ ਕਫ਼ ਨੂੰ ਬਹੁਤ ਜਲਦੀ ਬਾਹਰ ਕੱਢਦਾ ਹੈ।
ਸ਼ਹਿਦ ਅਤੇ ਅਦਰਕ
ਕਫ਼ ਦੀ ਸਮੱਸਿਆ ਹੋਣ ਤੇ ਇਕ ਚਮਚ ਸ਼ਹਿਦ ਵਿੱਚ ਅੱਧਾ ਚਮਚ ਅਦਰਕ ਦਾ ਰਸ ਮਿਲਾ ਕੇ ਥੋੜ੍ਹਾ ਜਿਹਾ ਗਰਮ ਕਰ ਲਓ ਅਤੇ ਇਸ ਦੀ ਵਰਤੋਂ ਕਰੋ। ਇਸ ਨੁਸਖ਼ੇ ਨਾਲ ਵੀ ਕਫ਼ ਦੀ ਸਮੱਸਿਆ ਬਹੁਤ ਜਲਦ ਠੀਕ ਹੋ ਜਾਂਦੀ ਹੈ।
ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਕਾਲੀ ਮਿਰਚ
ਪੰਜ ਛੇ ਕਾਲੀਆਂ ਮਿਰਚਾਂ ਲੈ ਕੇ ਬਾਰੀਕ ਪੀਸ ਲਓ। ਹੁਣ ਇੱਕ ਗਿਲਾਸ ਪਾਣੀ ਲੈ ਕੇ ਉਬਾਲ ਲਓ ਅਤੇ ਇਸ ਵਿੱਚ ਇਸ ਮਿਸ਼ਰਣ ਨੂੰ ਮਿਲਾ ਲਓ। ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਥੋੜ੍ਹਾ ਠੰਡਾ ਕਰਕੇ ਪੀ ਲਓ। ਇਸ ਨਾਲ ਛਾਤੀ ਵਿਚ ਜੰਮਿਆ ਹੋਇਆ ਕਫ਼ ਇਕ ਦਿਨ ਵਿਚ ਦੂਰ ਹੋ ਜਾਂਦਾ ਹੈ।
ਹਰ ਤਰ੍ਹਾਂ ਦੀ ਖੰਘ ਲਈ ਘਰੇਲੂ ਨੁਸਖ਼ਾ
-ਇਕ ਗਿਲਾਸ ਦੁੱਧ
-ਅੱਧਾ ਗਿਲਾਸ ਪਾਣੀ
-ਅੱਧਾ ਚਮਚ ਹਲਦੀ
-ਥੋੜ੍ਹਾ ਜਿਹਾ ਗੁੜ
ਇਹ ਸਾਰੀਆਂ ਚੀਜ਼ਾਂ ਲੈ ਕੇ ਇਕ ਚੰਗੀ ਤਰ੍ਹਾਂ ਉਬਾਲ ਲਓ। ਜਦੋਂ ਇਹ ਸਾਰਾ ਮਿਸ਼ਰਨ ਇੱਕ ਗਿਲਾਸ ਰਹਿ ਜਾਵੇ ਤਾਂ ਇਸ ਨੂੰ ਛਾਣ ਕੇ ਥੋੜ੍ਹਾ ਕੋਸਾ ਕਰਕੇ ਪੀ ਲਓ। ਇਸ ਨਾਲ ਹਰ ਤਰ੍ਹਾਂ ਦੀ ਖੰਘ ਠੀਕ ਹੋ ਜਾਂਦੀ ਹੈ।
ਸੁੱਕੀ ਖੰਘ ਲਈ ਘਰੇਲੂ ਨੁਸਖਾ
ਸੁੱਕੀ ਖੰਘ ਦੀ ਸਮੱਸਿਆ ਹੋਣ ਤੇ ਦੁੱਧ ਵਿਚ ਜਲੇਬੀ ਮਿਲਾ ਕੇ ਖਾਓ। ਇਸ ਨਾਲ ਸੁੱਕੀ ਖੰਘ ਤੋਂ ਨਿਜ਼ਾਤ ਮਿਲਦੀ ਹੈ।
ਅਜਵੈਣ ਦਾ ਪਾਣੀ
ਕਫ਼ ਦੀ ਸਮੱਸਿਆ ਹੋਣ ਤੇ ਇੱਕ ਚਮਚਾ ਅਜਵੈਣ, ਇੱਕ ਗਿਲਾਸ ਪਾਣੀ ਵਿੱਚ ਉਬਾਲ ਕੇ ਪੀ ਲਓ। ਇਸ ਨਾਲ ਗਲੇ ਵਿਚ ਜੰਮੀ ਹੋਈ ਬਲਗਮ ਪਿਘਲ ਕੇ ਬਾਹਰ ਨਿਕਲ ਜਾਵੇਗੀ।
ਅਲਸੀ
ਦੋ ਚਮਚ ਅਲਸੀ, ਇਕ ਗਿਲਾਸ ਪਾਣੀ ਵਿਚ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਛਾਣ ਕੇ ਇਕ ਚਮਚਾ ਮਿਸ਼ਰੀ ਮਿਲਾ ਕੇ ਪੀ ਲਓ। ਇਸ ਨਾਲ ਕਫ਼ ਤੋਂ ਬਹੁਤ ਜਲਦ ਨਿਜ਼ਾਤ ਮਿਲਦੀ ਹੈ ਅਤੇ ਛਾਤੀ ਸਾਫ਼ ਹੋ ਜਾਂਦੀ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਭਾਰ ਘਟਾਉਣ ਸਮੇਤ ਕਈ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਏਗਾ ਤੁਲਸੀ ਅਤੇ ਅਜਵੈਣ ਦਾ ਪਾਣੀ
NEXT STORY