ਹੈਲਥ ਡੈਸਕ - ਬਦਲਦੇ ਮੌਸਮ ਕਾਰਨ ਆਮ ਤੌਰ 'ਤੇ ਕਈ ਲੋਕਾਂ ਨੂੰ ਸਿਹਤ ਸਮੱਸਿਆਵਾਂ, ਜਿਵੇਂ ਕਿ ਜੁਕਾਮ, ਖਾਂਸੀ ਅਤੇ ਗਲੇ ਦੀ ਖਰਾਸ਼, ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਆਪਣੇ ਇਸ ਲੇਖ ਰਾਹੀਂ ਦੱਸਣ ਜਾ ਰਹੇ ਹਾਂ ਕਿ ਕਿਵੇਂ ਤੁਸੀਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਸਕਦੇ ਹੋ ਅਤੇ ਇਸ ਨਾਲ ਤੁਹਾਨੂੰ ਕਿੰਨਾ ਫਰਕ ਪੈ ਸਕਦਾ ਹੈ।
1. ਪਾਣੀ ਨੂੰ ਥੋੜ੍ਹਾ ਜਿਹਾ ਕੋਸਾ ਕਰ ਕੇ ਇਸ ’ਚ ਨਮਕ ਮਿਲਾ ਕੇ ਤੁਸੀਂ ਗਰਾਰੇ ਕਰੋ ਤਾਂ ਇਸ ਨਾਲ ਤੁਹਾਨੂੰ ਕਾਫੀ ਅਰਾਮ ਮਿਲੇਗਾ ਅਤੇ ਇਸ ਦੇ ਨਾਲ ਹੀ ਗਲੇ ਦੀ ਸੋਜ ਨੂੰ ਕਾਫੀ ਘੱਟ ਪੈ ਸਕਦੀ ਹੈ।
2. ਰਾਤ ਨੂੰ ਤੁਸੀਂ ਸੌਣ ਤੋਂ ਪਹਿਲਾਂ ਦੁੱਧ ’ਚ ਹਲਦੀ ਮਿਲਾ ਕੇ ਪਿਓਗੇ ਤਾਂ ਇਸ ਨਾਲ ਤੁਹਾਡੇ ਸਰੀਰ ’ਚ ਪੈਦਾ ਹੁੰਦੀਆਂ ਕਾਫੀ ਬਿਮਾਰੀਆਂ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ। ਮੰਨਿਆ ਗਿਆ ਹੈ ਕਿ ਹਲਦੀ ਸਰੀਰ ’ਚ ਐਂਟੀਬਾਇਓਟਿਕ ਦਾ ਕੰਮ ਕਰਦੀ ਹੈ।
3. ਬਦਲਦੇ ਮੌਸਮ ’ਚ ਤੁਸੀਂ ਚਾਹ ’ਚ ਅਦਰਕ ਜਾਂ ਤੁਲਸੀ ਪਾ ਕੇ ਚਾਹ ਬਣਾ ਕੇ ਪਿਓ ਤਾਂ ਤੁਹਾਨੂੰ ਕਾਫੀ ਅਰਾਮ ਮਿਲ ਸਕਦਾ ਹੈ।
4. ਜੇਕਰ ਤੁਸੀਂ ਜ਼ੁਕਾਮ ਜਾਂ ਖਾਂਸੀ ਵਰਗੀ ਸਮੱਸਿਆ ਹੈ ਤਾਂ ਤੁਸੀਂ ਗਲੇ ਦੀ ਖਰਾਸ਼ ਲਈ ਅਦਰਕ ਦੇ ਰਸ ਨੂੰ ਸ਼ਹਿਦ ’ਚ ਮਿਲਾ ਕੇ ਖਾਓ ਤਾਂ ਤੁਹਾਨੂੰ ਕਾਫੀ ਆਰਾਮ ਮਿਲ ਸਕਦਾ ਹੈ।
5. ਇਸ ਤੋਂ ਇਲਾਵਾ ਤੋਂ ਤੁਸੀਂ ਖਰਾਬ ਮੌਸਮ ’ਚ ਲੱਸਣ ਦੀਆਂ ਤੁੜੀਆਂ ਤੁਹਾਡੇ ਸਰੀਰ ਲਈ ਕਾਫੀ ਲਾਭਦਾਇਕ ਹੈ।
ਚਾਹ ਬਣਾਉਣ ਦਾ ਕੀ ਹੈ ਸਹੀ ਤਰੀਕਾ, ਭੁਲ ਕੇ ਵੀ ਨਾ ਕਰੋ ਇਹ ਗਲਤੀ
NEXT STORY