ਜਲੰਧਰ (ਬਿਊਰੋ) - ਅੱਜ ਦੇ ਦੌਰ ਵਿੱਚ ਮੋਟਾਪਾ ਹਰ ਇੱਕ ਲਈ ਸਭ ਤੋਂ ਵੱਡੀ ਪਰੇਸ਼ਾਨੀ ਬਣਦਾ ਜਾ ਰਿਹਾ ਹੈ, ਜਿਸ ਕਾਰਨ ਲੋਕ ਬਹੁਤ ਦੁੱਖੀ ਹਨ। ਇਸ ਕਾਰਨ ਸਾਡਾ ਖਾਣਾ-ਪੀਣਾ ਅਤੇ ਆਪਣੇ ਸਰੀਰ ਦਾ ਧਿਆਨ ਨਾ ਰੱਖਣਾ ਹੈ। ਜੇਕਰ ਤੁਸੀਂ ਮੋਟਾਪੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਤਾਂ ਤੁਹਾਨੂੰ ਆਪਣੇ ਖਾਣ ਪੀਣ ਦਾ ਬਹੁਤ ਖਿਆਲ ਰੱਖਣਾ ਪਵੇਗਾ, ਜਿਸ ਨਾਲ ਤੁਸੀ ਸਿਹਤਮੰਦ ਹੋਣ ਦੇ ਨਾਲ-ਨਾਲ ਆਪਣਾ ਭਾਰ ਘਟਾ ਸਕਦੇ ਹੋ। ਇਸੇ ਲਈ ਅੱਜ ਅਸੀਂ ਤੁਹਾਨੂੰ ਪੂਰੇ ਹਫ਼ਤੇ ਦਾ ਡਾਈਟ ਪਲਾਨ ਦੱਸਣ ਜਾ ਰਹੇ ਹਾਂ, ਜਿਸ ਦੀ ਵਰਤੋਂ ਕਰਕੇ ਤੁਸੀਂ ਮੋਟਾਪੇ ਤੋਂ ਬਹੁਤ ਜਲਦੀ ਛੁਟਕਾਰਾ ਪਾ ਸਕਦੇ ਹੋ ।
* ਫਲ ਸਿਹਤ ਲਈ ਬਹੁਤ ਹੀ ਲਾਭਦਾਇਕ ਹਨ, ਪਰ ਫਲਾਂ ’ਚ ਕੇਲਾ ਖਾਣ ਤੋਂ ਬਚੋ। ਕੇਲੇ ਦੀ ਥਾਂ ਸੇਬ, ਸੰਤਰਾ, ਅਨਾਰ, ਸਟ੍ਰਾਬੇਰੀ ਤੇ ਮੁਸੰਮੀ ਖਾ ਸਕਦੇ ਹੋ।
* ਪਹਿਲੇ ਦਿਨ ਸਬਜ਼ੀਆਂ ਫਾਈਬਰ ਯੁਕਤ ਹੁੰਦੀਆਂ ਹਨ, ਜੋ ਮੋਟਾਪਾ ਘਟਾਉਣ ਵਿੱਚ ਫਾਇਦੇਮੰਦ ਹੁੰਦਾ ਹੈ। ਇਸੇ ਲਈ ਇਨ੍ਹਾ ਦੀ ਵਰਤੋਂ ਕਰੋ।
* ਦੁਜੇ ਦਿਨ ਸਬਜ਼ੀਆਂ ਵਿੱਚ ਆਲੂ ਤੋਂ ਪਰਹੇਜ਼ ਕਰੋ। ਸਿਰਫ਼ ਉੱਬਲ਼ੀ ਹੋਈ ਸਬਜ਼ੀ ਜਾਂ ਸਲਾਦ ਦੇ ਤੌਰ ‘ਤੇ ਸਬਜ਼ੀਆਂ ਖਾਓ।
* ਤੀਜੇ ਦਿਨ ਸਬਜ਼ੀਆਂ, ਫਲ ਤੇ ਜੂਸ ਲਓ।
* ਚੌਥੇ ਦਿਨ 5 ਤੋਂ 6 ਕੇਲੇ ਤੇ ਉਨ੍ਹਾਂ ਨਾਲ 3 ਤੋਂ 4 ਗਲਾਸ ਜੂਸ ਪੀ ਸਕਦੇ ਹੋ।
* ਪੰਜਵੇਂ ਦਿਨ ਸਿਰਫ਼ ਤਰਲ ਪਦਾਰਥ ਲਓ। ਇਸ ਵਿੱਚ ਤੁਸੀਂ ਸੂਪ ਤੇ ਪਾਣੀ ਲੈ ਸਕਦੇ ਹੋ।
* ਛੇਵੇਂ ਦਿਨ ਸਪਰਾਉਟਸ, ਪਨੀਰ ਤੇ ਹੋਰ ਸਬਜ਼ੀਆਂ ਦਾ ਸੇਵਨ ਕਰ ਸਕਦੇ ਹੋ ਨਾਲ ਥੋੜੇ ਜਿਹੇ ਚਾਵਲ, ਇੱਕ ਰੋਟੀ ਤੇ ਸਬਜ਼ੀ ਖਾ ਸਕਦੇ ਹੋ।
* ਸੱਤਵੇਂ ਦਿਨ ਫਲਾਂ ਤੇ ਸਬਜ਼ੀਆਂ ਦੇ ਜੂਸ ਪੀਓ।
ਨੋਟ - ਜੇਕਰ ਤੁਸੀਂ ਕੋਈ ਦਵਾਈ ਲੈ ਰਹੇ ਹੋ ਤਾਂ ਡਾਈਟ ਫੋਲੋ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਡਾਈਟ ਫੋਲੋ ਕਰਨ ਦੌਰਾਨ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਓ।
ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਖਾਸ ਖ਼ਬਰ, ਖਾਣੇ ’ਚ ਸ਼ਾਮਲ ਕਰੋ ਇਹ ਚੀਜ਼ਾਂ
NEXT STORY