ਜਲੰਧਰ (ਬਿਊਰੋ) : ਪੂਰੇ ਦੇਸ਼ 'ਚ ਇਹ ਬਹੁਤ ਜ਼ਿਆਦਾ ਗਰਮ ਪੈ ਰਹੀ ਹੈ। ਦਿੱਲੀ-ਐੱਨ. ਸੀ. ਆਰ. ਤੋਂ ਲੈ ਕੇ ਰਾਜਸਥਾਨ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਬਿਹਾਰ ਤੱਕ ਤਾਪਮਾਨ 45 ਤੋਂ 48 ਡਿਗਰੀ ਦੇ ਵਿਚਕਾਰ ਪਹੁੰਚ ਰਿਹਾ ਹੈ। ਇਸ ਗਰਮੀ ਤੋਂ ਬਚਣ ਲਈ ਜ਼ਿਆਦਾਤਰ ਲੋਕ ਆਪਣੇ ਘਰਾਂ 'ਚ ਏ. ਸੀ. ਲਗਵਾ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ AC ਦੀ ਵਰਤੋਂ ਕਰਦੇ ਸਮੇਂ ਤਾਪਮਾਨ ਕੀ ਹੋਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਕਮਰੇ ਦੇ ਤਾਪਮਾਨ ਨੂੰ ਧਿਆਨ 'ਚ ਰੱਖ ਕੇ ਬਿਜਲੀ ਦੀ ਖਪਤ ਨੂੰ ਘੱਟ ਕਰ ਸਕਦੇ ਹੋ।
ਇਹ ਖ਼ਬਰ ਵੀ ਪੜ੍ਹੋ - ਗਾਇਕ ਮਨਕਿਰਤ ਔਲਖ ਸਿਆਸਤ 'ਚ ਹੋਏ ਸਰਗਰਮ, ਇਸ ਸਿਆਸੀ ਪਾਰਟੀ ਦਾ ਬਣਿਆ ਸਟਾਰ ਪ੍ਰਚਾਰਕ
AC ਚਲਾਉਣ ਦਾ ਸਹੀ ਤਰੀਕਾ
ਵਧਦੀ ਗਰਮੀ ਦੇ ਨਾਲ-ਨਾਲ ਘਰਾਂ 'ਚ AC ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਜਦੋਂ ਗਰਮੀ ਵਧਦੀ ਹੈ ਤਾਂ ਜ਼ਿਆਦਾਤਰ ਲੋਕ AC ਦਾ ਤਾਪਮਾਨ 18 ਡਿਗਰੀ ਸੈਲਸੀਅਸ ਤੱਕ ਘਟਾ ਦਿੰਦੇ ਹਨ। ਇਸ ਕਾਰਨ ਕਮਰੇ ਦਾ ਤਾਪਮਾਨ ਬਹੁਤ ਜਲਦੀ ਘੱਟ ਜਾਂਦਾ ਹੈ। ਹਾਲਾਂਕਿ, 18 ਡਿਗਰੀ ਸੈਲਸੀਅਸ 'ਤੇ AC ਚਲਾਉਣ ਨਾਲ ਬਿਜਲੀ ਦੀ ਜ਼ਿਆਦਾ ਖਪਤ ਅਤੇ ਜ਼ਿਆਦਾ ਬਿੱਲ ਆਉਂਦੇ ਹਨ। ਮਾਹਿਰਾਂ ਮੁਤਾਬਕ ਬਿਜਲੀ ਦੀ ਖਪਤ ਨੂੰ ਘੱਟ ਕਰਨ ਲਈ AC ਨੂੰ 24 ਡਿਗਰੀ ਸੈਲਸੀਅਸ 'ਤੇ ਚਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਬਿਜਲੀ ਵਿਭਾਗ ਵੀ ਲੋਕਾਂ ਨੂੰ ਕਰ ਰਿਹਾ ਜਾਗਰੂਕ
ਭਾਰਤ ਸਰਕਾਰ ਦੇ ਬਿਜਲੀ ਵਿਭਾਗ ਵੀ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਿਹਾ ਹੈ। ਸਰਕਾਰ ਵੀ ਬਿਜਲੀ ਦੀ ਕੀਮਤ ਘੱਟ ਕਰਨ ਲਈ AC ਟੈਂਪਰੇਚਰ 24 ਡਿਗਰੀ 'ਤੇ ਸੈੱਟ ਕਰਨ ਦਾ ਸੁਝਾਅ ਦਿੰਦੀ ਹੈ। ਜੇਕਰ ਤੁਸੀਂ ਆਪਣੇ ਏਸੀ ਦਾ ਤਾਪਮਾਨ 24 ਡਿਗਰੀ 'ਤੇ ਰੱਖਦੇ ਹੋ ਤਾਂ ਤੁਸੀਂ ਆਪਣਾ 4000-5000 ਰੁਪਏ ਤੱਕ ਦਾ ਬਿਜਲੀ ਦਾ ਬਿੱਲ ਬਚਾ ਸਕਦੇ ਹੋ। ਏਸੀ ਦਾ ਤਾਪਮਾਨ ਇੱਕ ਡਿਗਰੀ ਵਧਣ ਨਾਲ ਬਿਜਲੀ ਦੀ ਖਪਤ ਛੇ ਫ਼ੀਸਦੀ ਘੱਟ ਜਾਂਦੀ ਹੈ। ਇਸ ਹਿਸਾਬ ਨਾਲ AC ਦਾ ਤਾਪਮਾਨ 24 ਡਿਗਰੀ ਸੈਲਸੀਅਸ ਰੱਖਣ ਨਾਲ ਬਿਜਲੀ ਦੀ ਖਪਤ ਨੂੰ 18 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਕਰਮਜੀਤ ਅਨਮੋਲ ਲਈ ਕੁਲਵਿੰਦਰ ਬਿੱਲਾ ਤੇ ਬੰਟੀ ਬੈਂਸ ਨੇ ਫਰੀਦਕੋਟ 'ਚ ਕੀਤਾ ਚੋਣ ਪ੍ਰਚਾਰ
AC ਦੇ ਤਾਪਮਾਨ ਕਰਕੇ ਸਿਹਤ ਨੂੰ ਹੁੰਦੇ ਨੇ ਇਹ ਨੁਕਸਾਨ
ਮਾਹਿਰਾਂ ਅਨੁਸਾਰ, ਜੇਕਰ ਤੁਸੀਂ ਆਪਣੇ ਕਮਰੇ ਦਾ ਤਾਪਮਾਨ 23 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਦੇ ਹੋ ਤਾਂ ਇਹ ਸਿਹਤ ਲਈ ਵੀ ਹਾਨੀਕਾਰਕ ਹੈ। ਜਾਣਕਾਰੀ ਮੁਤਾਬਕ, ਘੱਟ ਤਾਪਮਾਨ 'ਚ ਸੌਣ ਕਾਰਨ ਸਾਹ ਲੈਣ 'ਚ ਤਕਲੀਫ ਹੋਣਾ ਆਮ ਗੱਲ ਹੈ। ਦਰਅਸਲ, ਤਾਪਮਾਨ ਨੂੰ ਘੱਟ ਰੱਖਣ ਨਾਲ ਏਸੀ ਕਮਰੇ ਦੀ ਸਾਰੀ ਨਮੀ ਨੂੰ ਸੋਖ ਲੈਂਦਾ ਹੈ। ਇਸ ਕਾਰਨ ਚਮੜੀ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਬਾਰਿਸ਼ ਸ਼ੁਰੂ ਹੋਣ ਨਾਲ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ 'ਚ ਸਫਾਈ ਦੇ ਨਾਲ-ਨਾਲ ਏਸੀ ਦੇ ਤਾਪਮਾਨ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਹੈ।
ਮਾਹਿਰ ਹਮੇਸ਼ਾ ਲਗਾਤਾਰ AC 'ਚ ਨਾ ਰਹਿਣ ਦੀ ਸਲਾਹ ਦਿੰਦੇ ਹਨ ਕਿਉਂਕਿ ਲਗਾਤਾਰ AC 'ਚ ਰਹਿਣ ਨਾਲ ਸਰੀਰ 'ਚ ਕਈ ਬਦਲਾਅ ਆਉਂਦੇ ਹਨ। ਇਸ ਕਾਰਨ ਕਈ ਵਾਰ ਇਨਫੈਕਸ਼ਨ ਅਤੇ ਜ਼ੁਕਾਮ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਧੂੜ-ਮਿੱਟੀ ਤੋਂ ਹੋਣ ਵਾਲੀ ਐਲਰਜੀ ਤੋਂ ਪ੍ਰੇਸ਼ਾਨ ਲੋਕ ਅਪਣਾਉਣ ਇਹ ਘਰੇਲੂ ਨੁਸਖ਼ੇ, ਹੋਣਗੇ ਫ਼ਾਇਦੇ
NEXT STORY