ਜਲੰਧਰ (ਬਿਊਰੋ) - ਕਿਡਨੀ ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਹੈ। ਕਿਡਨੀ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਅਤੇ ਫਾਲਤੂ ਪਾਣੀ ਨੂੰ ਫਿਲਟਰ ਕਰਕੇ ਯੂਰਿਨ ਰਾਹੀਂ ਬਾਹਰ ਕੱਢਦੀ ਹੈ। ਇਸ ਨਾਲ ਸਰੀਰ ਆਰਾਮ ਨਾਲ ਕੰਮ ਕਰਦਾ ਹੈ। ਕਿਡਨੀ ਖ਼ਰਾਬ ਹੋਣ ’ਤੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਡਨੀ ਖ਼ਰਾਬ ਹੋਣ 'ਤੇ ਬਾਥਰੂਮ ਕਰਨ 'ਚ ਪ੍ਰੇਸ਼ਾਨੀ ਅਤੇ ਹੱਥਾਂ-ਪੈਰਾਂ 'ਚ ਸੋਜ ਆਉਣ ਲੱਗਦੀ ਹੈ। ਅਜਿਹੇ ਵਿਚ ਸਰੀਰ ਨੂੰ ਸਿਹਤਮੰਦ ਰੱਖਣ ਲਈ ਕਿਡਨੀ ਦਾ ਠੀਕ ਤਰ੍ਹਾਂ ਕੰਮ ਕਰਨਾ ਬਹੁਤ ਜ਼ਰੂਰੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕਿਡਨੀ ਖ਼ਰਾਬ ਹੋਣ ਦੇ ਕਾਰਨ ਅਤੇ ਲੱਛਣਾਂ ਬਾਰੇ ਦੱਸਣ ਜਾ ਰਹੇ ਹਨ। ਕਿਡਨੀ ਨੂੰ ਤੰਦੁਰੁਸਤ ਅਤੇ ਸੁਰੱਖਿਅਤ ਰੱਖਣ ਲਈ ਕੁਝ ਘਰੇਲੂ ਨੁਸਖ਼ੇ ਵੀ ਦੱਸਾਂਗੇ....
ਪੜ੍ਹੋ ਇਹ ਵੀ ਖ਼ਬਰ: Health Tips: ਜਲਦੀ ਭਾਰ ਘਟਾਉਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ, ਰੋਜ਼ਾਨਾ ਖਾਓ ਇਹ ਫਲ
ਜਾਣੋ ਕਿਹੜੇ ਕਾਰਨਾਂ ਕਰਕੇ ਹੁੰਦੀ ਹੈ ਕਿਡਨੀ ਖ਼ਰਾਬ
. ਪਾਣੀ ਘੱਟ ਪੀਣ ਨਾਲ
. ਪੂਰੀ ਨੀਂਦ ਨਾ ਲੈਣ ਨਾਲ
. ਜ਼ਿਆਦਾ ਲੂਣ ਦਾ ਸੇਵਨ ਕਰਨ ਨਾਲ
. ਕੋਲਡ ਡਰਿੰਕ
. ਦੇਰ ਤੱਕ ਪੇਸ਼ਾਬ ਰੋਕ ਕੇ ਰੱਖਣ ਨਾਲ
. ਸਿਗਰੇਟ ਜਾਂ ਸ਼ਰਾਬ ਦੇ ਸੇਵਨ ਨਾਲ
. ਮਿਨਰਲਸ ਅਤੇ ਵਿਟਾਮਿਨਸ ਦੀ ਘਾਟ ਨਾਲ
. ਹਾਈ ਬਲੱਡ ਪ੍ਰੈੱਸ਼ਰ
ਪੜ੍ਹੋ ਇਹ ਵੀ ਖ਼ਬਰ: Health Tips : ਲੱਕ ’ਚ ਦਰਦ ਹੋਣ ’ਤੇ ਕਦੇ ਨਾ ਖਾਓ ਦਵਾਈ, ਘਰੇਲੂ ਤਰੀਕਿਆਂ ਨਾਲ ਇੰਝ ਪਾਓ ਰਾਹਤ
ਕਿਡਨੀ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ
1. ਸੇਬ ਦਾ ਸਿਰਕਾ
ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਸੇਬ ਦੇ ਸਿਰਕੇ ਦਾ ਸੇਵਨ ਕਿਡਨੀ ਨੂੰ ਬੈਕਟੀਰੀਅਲ ਇੰਫੈਕਸ਼ਨ ਤੋਂ ਬਚਾਉਂਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਿਡਨੀ ਦੇ ਸਾਰੇ ਵਿਸ਼ੈਲੇ ਪਦਾਰਥਾਂ ਨੂੰ ਕੱਢ ਦਿੰਦਾ ਹੈ।
2. ਮੁਨੱਕਾ
ਰਾਤ ਨੂੰ ਸੌਂਣ ਤੋਂ ਪਹਿਲਾਂ ਮੁਨੱਕੇ ਦੇ ਕੁਝ ਦਾਣਿਆਂ ਨੂੰ ਪਾਣੀ 'ਚ ਭਿਉ ਦਿਓ ਅਤੇ ਸਵੇਰੇ ਉੱਠ ਕੇ ਖਾਲੀ ਢਿੱਡ ਇਸ ਦਾ ਸੇਵਨ ਕਰੋ। ਇਸ ਦਾ ਸੇਵਨ ਤੁਹਾਨੂੰ ਕਿਡਨੀ ਰੋਗ ਤੋਂ ਦੂਰ ਰੱਖਦਾ ਹੈ।
3. ਪਿੱਪਲ ਦੀ ਛਾਲ
10 ਗ੍ਰਾਮ ਪਿੱਪਲ ਅਤੇ ਨਿੰਮ ਦੀ ਛਾਲ ਨੂੰ ਪਾਣੀ 'ਚ ਉੱਬਾਲ ਲਓ। ਇਸ ਪਾਣੀ ਦਾ ਸੇਵਨ ਤੁਹਾਡੀ ਕਿਡਨੀ ਨੂੰ ਖ਼ਰਾਬ ਹੋਣ ਤੋਂ ਬਚਾਉਂਦਾ ਹੈ।
ਪੜ੍ਹੋ ਇਹ ਵੀ ਖ਼ਬਰ: Health Tips: ਸਾਵਧਾਨ! ਲੋੜ ਤੋਂ ਵੱਧ ਕਦੇ ਨਾ ਪੀਓ ਪਾਣੀ, ‘ਕਿਡਨੀ ਫੇਲ੍ਹ’ ਹੋਣ ਸਣੇ ਹੋ ਸਕਦੇ ਨੇ ਕਈ ਰੋਗ
4. ਸ਼ਹਿਦ ਦਾ ਸੇਵਨ
2 ਚਮਚੇ ਸ਼ਹਿਦ ਅਤੇ 1 ਚਮਚਾ ਸੇਬ ਦਾ ਸਿਰਕਾ ਮਿਲਾ ਕੇ ਰੋਜ਼ ਸਵੇਰੇ ਖਾਲੀ ਢਿੱਡ ਪੀਣ ਨਾਲ ਕਿਡਨੀ ਰੋਗ ਦਾ ਖ਼ਤਰਾ ਕਾਫ਼ੀ ਹੱਦ ਤੱਕ ਖਤਮ ਹੋ ਜਾਂਦਾ ਹੈ।
5. ਮੂਲੀ
ਮੂਲੀ ਵਿੱਚ ਪਾਏ ਜਾਣ ਵਾਲੇ ਤੱਤ ਸਰੀਰ 'ਚੋਂ ਵਿਸ਼ੈਲੇ ਪਦਾਰਥਾਂ ਨੂੰ ਕੱਢ ਕੇ ਕਿਡਨੀ ਨੂੰ ਹੈਲਦੀ ਰੱਖਦੇ ਹਨ। ਇਸ ਕਾਰਨ ਇਸ ਨੂੰ ਕੁਦਰਤੀ ਕਲੀਂਜਰ ਵੀ ਕਿਹਾ ਜਾਂਦਾ ਹੈ।
6. ਨਾਰੀਅਲ ਪਾਣੀ
ਇਸ ਵਿਚ ਮੌਜੂਦ ਇਲੈਕਟਰੋਲਾਈਟਸ ਕਿਡਨੀ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਿਡਨੀ ਨੂੰ ਤੰਦੁਰੁਸਤ ਰੱਖਣ ਦੇ ਨਾਲ-ਨਾਲ ਤੁਹਾਨੂੰ ਕਿਡਨੀ ਸਟੋਨ ਦੀ ਸਮੱਸਿਆ ਤੋਂ ਬਚਾਉਂਦਾ ਹੈ।
Health Tips: ਜਲਦੀ ਭਾਰ ਘਟਾਉਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ, ਰੋਜ਼ਾਨਾ ਖਾਓ ਇਹ ਫਲ
NEXT STORY