ਜਲੰਧਰ— ਪੁਰਾਣੇ ਸਮੇਂ 'ਚ ਦੇਸੀ ਘਿਓ ਨੂੰ ਸਿਹਤ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਸੀ। ਭੋਜਨ ਤੋਂ ਲੈ ਕੇ ਪੂਜਾ-ਅਰਚਨਾ ਤੱਕ ਦੇਸੀ ਘਿਓ ਦੀ ਹੀ ਵਰਤੋਂ ਕੀਤੀ ਜਾਂਦੀ ਸੀ ਪਰ ਅੱਜ ਕਲ੍ਹ ਦੇ ਨੌਜਵਾਨ ਇਸ ਤੋਂ ਕੋਹਾਂ ਦੂਰ ਹਨ। ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਦੇਸੀ ਘਿਓ ਖਾਣ ਨਾਲ ਭਾਰ ਵੱਧਦਾ ਹੈ।
ਕਦੇ ਤੁਸੀਂ ਸੋਚਿਆ ਹੈ ਕਿ ਘਿਓ ਸਾਡੀ ਜ਼ਿੰਦਗੀ ਲਈ ਕਿਉਂ ਜ਼ਰੂਰੀ ਹੈ। ਜੇ ਨਹੀਂ ਸੋਚਿਆ ਤਾਂ ਜ਼ਰੂਰ ਸੋਚੋ । ਇਹ ਜੋੜਾਂ ਲਈ ਲੁਬਰੀਕੈਂਟਸ ਦਾ ਕੰਮ ਕਰਦਾ ਹੈ। ਐਂਟੀ ਵਾਇਰਲ ਤੇ ਐਂਟੀ ਫੰਗਲ ਗੁਣ ਇਸ 'ਚ ਮੌਜੂਦ ਹੁੰਦੇ ਹਨ। ਗਲੋਇੰਗ ਸਕਿਨ ਲਈ ਵੀ ਘਿਓ ਬਹੁਤ ਜ਼ਰੂਰੀ ਹੈ। ਘਿਓ ਇੱਕ ਬ੍ਰੇਨ ਟਾਨਿਕ ਦਾ ਕੰਮ ਕਰਦਾ ਹੈ। ਇਸ ਕਾਰਨ ਉਹ ਇਸਦੇ ਦੂਜੇ ਫਾਇਦਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਦੇਸੀ ਘਿਓ 'ਚ ਪਾਏ ਜਾਣ ਵਾਲੇ ਤੱਤ ਸਿਹਤ ਅਤੇ ਸੁੰਦਰਤਾ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ 'ਚ ਬਹੁਤ ਫਾਇਦੇਮੰਦ ਹਨ। ਆਓ ਜਾਣਦੇ ਹਾਂ ਦੇਸੀ ਘਿਓ ਦੇ ਫਾਇਦਿਆਂ ਬਾਰੇ।
ਇਸ ਦੀ ਵਰਤੋਂ ਦਾ ਤਰੀਕਾ ਵੀ ਦੱਸਿਆ ਗਿਆ ਹੈ। ਘਿਓ ਦੀ ਵਰਤੋਂ ਤੜਕੇ ਦੇ ਦੌਰਾਨ ਕੀਤੀ ਜਾਂਦੀ ਹੈ। ਘਿਓ ਦਾ ਇਸਤੇਮਾਲ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਤੁਸੀਂ ਕੀ ਤੇ ਕਿਵੇਂ ਬਣਾਉਂਦੇ ਹੋ। ਇਸ ਤਰ੍ਹਾਂ ਘਿਓ ਨੂੰ ਦਾਲ, ਚੌਲ, ਖਿਚੜੀ ਆਦਿ ਸਾਰਿਆਂ 'ਚ ਪਾ ਕੇ ਵਰਤਿਆ ਜਾ ਸਕਦਾ ਹੈ
- ਸਿਹਤ ਸੰਬੰਧੀ ਲਾਭ
1. ਸਿਰ ਦਰਦ ਦੂਰ
ਸਿਰ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਗਾਂ ਦੇ ਸ਼ੁੱਧ ਦੇਸੀ ਘਿਓ ਦੀਆਂ 2 ਬੂੰਦਾਂ ਨੱਕ 'ਚ ਸਵੇਰੇ-ਸ਼ਾਮ ਪਾਓ। ਇਸ ਨਾਲ ਦਰਦ ਤੋਂ ਆਰਾਮ ਮਿਲਦਾ ਹੈ। ਇਸ ਨਾਲ ਮੌਸਮ ਕਾਰਨ ਹੋਣ ਵਾਲੀ ਐਲਰਜੀ ਅਤੇ ਨੱਕ ਦੀ ਖੁਸ਼ਕੀ ਵੀ ਦੂਰ ਹੋ ਜਾਂਦੀ ਹੈ।
2. ਪਾਚਨ 'ਚ ਸੁਧਾਰ
ਜਿਨ੍ਹਾਂ ਲੋਕਾਂ ਨੂੰ ਪਾਚਨ ਸੰਬੰਧੀ ਕੋਈ ਪ੍ਰੇਸ਼ਾਨੀ ਹੈ, ਉਨ੍ਹਾਂ ਲਈ ਦੇਸੀ ਘਿਓ ਬਹੁਤ ਫਾਇਦੇਮੰਦ ਹੈ। ਖਾਣੇ ਦੇ ਨਾਲ ਘਿਓ ਦਾ ਸੇਵਨ ਕਰਨ ਨਾਲ ਖਾਣਾ ਆਸਾਨੀ ਨਾਲ ਪਚਦਾ ਹੈ। ਇਸ ਨਾਲ ਸਰੀਰ ਦੇ ਫੋਕਟ ਪਦਾਰਥ ਬਾਹਰ ਨਿਕਲ ਜਾਂਦੇ ਹਨ।
3. ਦਿਮਾਗ ਤੇਜ਼
ਦੇਸੀ ਘਿਓ ਦਾ ਸੇਵਨ ਕਰਨ ਨਾਲ ਦਿਮਾਗ ਤੇਜ਼ ਹੁੰਦਾ ਹੈ। ਇਸ ਨਾਲ ਯਾਦਦਾਸ਼ਤ ਵੀ ਵਧਦੀ ਹੈ। ਜਿਨ੍ਹਾਂ ਲੋਕਾਂ ਨੂੰ ਤਣਾਅ ਦੀ ਸ਼ਿਕਾਇਤ ਹੈ, ਉਨ੍ਹਾਂ ਨੂੰ ਖਾਣੇ 'ਚ ਦੇਸੀ ਘਿਓ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
4. ਕਬਜ਼
ਕਬਜ਼ ਜਾਂ ਪੇਟ ਨਾਲ ਜੁੜੀਆਂ ਪ੍ਰੇਸ਼ਾਨੀਆਂ ਲਈ ਵੀ ਦੇਸੀ ਘਿਓ ਬਹੁਤ ਵਧੀਆ ਹੈ। ਕਬਜ਼ ਹੋਣ 'ਤੇ 1 ਗਿਲਾਸ ਦੁੱਧ 'ਚ 1 ਚਮਚ ਘਿਓ ਅਤੇ ਮਿਸ਼ਰੀ ਪਾ ਕੇ ਪੀਣ ਨਾਲ ਲਾਭ ਮਿਲਦਾ ਹੈ। ਇਸ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ।
- ਖੂਬਸੂਰਤੀ ਲਈ ਲਾਭਦਾਇਕ
1. ਫਟੇ ਹੋਏ ਬੁੱਲ੍ਹ
ਖੁਸ਼ਕ ਮੌਸਮ ਕਾਰਨ ਬੁੱਲ੍ਹ ਫੱਟਣੇ ਸ਼ੁਰੂ ਹੋ ਜਾਂਦੇ ਹਨ। ਰੋਜ਼ਾਨਾ ਰਾਤ ਨੂੰ ਸੌਂਣ ਤੋਂ ਪਹਿਲਾਂ ਬੁੱਲ੍ਹਾਂ 'ਤੇ 1-2 ਬੂੰਦਾਂ ਦੇਸੀ ਘਿਓ ਦੀਆਂ ਲਗਾਓ। ਇਸ ਨਾਲ ਤੁਹਾਡੇ ਬੁੱਲ੍ਹ ਮੁਲਾਇਮ ਹੋ ਜਾਣਗੇ।
2. ਵਾਲਾਂ ਲਈ ਫਾਇਦੇਮੰਦ
ਵਾਲਾਂ ਲਈ ਵੀ ਦੇਸੀ ਘਿਓ ਬਹੁਤ ਫਾਇਦੇਮੰਦ ਹੈ ਵਾਲ ਝੜਨ ਦੀ ਪ੍ਰੇਸ਼ਾਨੀ ਹੈ ਤਾਂ ਦੇਸੀ ਘਿਓ ਨੂੰ ਕੋਸਾ ਕਰਕੇ ਵਾਲਾਂ 'ਤੇ ਲਗਾਓ। ਇਸ ਤੋਂ 1 ਘੰਟੇ ਬਾਅਦ ਸ਼ੈਂਪੂ ਨਾਲ ਧੋ ਲਓ ।
3. ਚਮਕਦਾਰ ਚਮੜੀ
ਘਿਓ ਚਮੜੀ ਨੂੰ ਨਮੀ ਪ੍ਰਦਾਨ ਕਰਦਾ ਹੈ ਜੇ ਸਰਦੀ ਕਾਰਨ ਤੁਹਾਡੀ ਚਮੜੀ ਡ੍ਰਾਈ ਅਤੇ ਖੁਸ਼ਕ ਹੈ ਤਾਂ ਘਿਓ ਦੀ ਵਰਤੋਂ ਕਰੋ। ਦੇਸੀ ਘਿਓ, ਦੁੱਧ ਅਤੇ ਵੇਸਣ ਨੂੰ ਮਿਲਾ ਕੇ ਪੇਸਟ ਤਿਆਰ ਕਰ ਲਓ ।
ਗਰਮੀਆਂ 'ਚ ਫਾਲਸਾ ਖਾਣਾ ਹੁੰਦਾ ਹੈ ਸਿਹਤ ਲਈ ਲਾਭਕਾਰੀ
NEXT STORY